DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਛਪੇ ਹੋਏ ਅੱਖਰਾਂ ਦੀ ਤਾਕਤ

​ਮੈਂ ਜਦੋਂ ਹੁਣ ਸੱਤਰਾਂ ਨੂੰ ਢੁਕ ਰਿਹਾ ਹਾਂ ਤਾਂ ਬੜੇ ਮਾਣ ਨਾਲ ਇਹ ਕਹਿ ਸਕਦਾ ਹਾਂ ਕਿ ਮੈਂ ‘ਦਿ ਟ੍ਰਿਬਿਊਨ’ ਪੜ੍ਹਨ ਵਾਲੇ ਪਰਿਵਾਰ ਦੀ ਤੀਜੀ ਪੀੜ੍ਹੀ ਨਾਲ ਸਬੰਧ ਰੱਖਦਾ ਹਾਂ ਅਤੇ ਪਿਛਲੇ ਚਾਰ ਦਹਾਕਿਆਂ ’ਚ ਲੇਖਕ ਵਜੋਂ ਯੋਗਦਾਨ ਦੇਣ...

  • fb
  • twitter
  • whatsapp
  • whatsapp
Advertisement

​ਮੈਂ ਜਦੋਂ ਹੁਣ ਸੱਤਰਾਂ ਨੂੰ ਢੁਕ ਰਿਹਾ ਹਾਂ ਤਾਂ ਬੜੇ ਮਾਣ ਨਾਲ ਇਹ ਕਹਿ ਸਕਦਾ ਹਾਂ ਕਿ ਮੈਂ ‘ਦਿ ਟ੍ਰਿਬਿਊਨ’ ਪੜ੍ਹਨ ਵਾਲੇ ਪਰਿਵਾਰ ਦੀ ਤੀਜੀ ਪੀੜ੍ਹੀ ਨਾਲ ਸਬੰਧ ਰੱਖਦਾ ਹਾਂ ਅਤੇ ਪਿਛਲੇ ਚਾਰ ਦਹਾਕਿਆਂ ’ਚ ਲੇਖਕ ਵਜੋਂ ਯੋਗਦਾਨ ਦੇਣ ਵਾਲੀ ਮੈਂ ਪਹਿਲੀ ਪੀੜ੍ਹੀ ਹਾਂ। ਸਾਡੇ ਲਈ ਇਹ ਮਹਿਜ਼ ਇੱਕ ਅਖ਼ਬਾਰ ਨਹੀਂ ਸਗੋਂ ਇੱਕ ਸੰਸਥਾ, ਸੋਚਣ ਦਾ ਤਰੀਕਾ ਅਤੇ ਨੈਤਿਕ ਧੁਰਾ ਹੈ, ਜਿਸ ਨੇ ਜਨਤਕ ਜੀਵਨ ਬਾਰੇ ਸਾਡੀ ਸੂਝ ਨੂੰ ਘੜਿਆ ਹੈ।​ਮੇਰੀ ‘ਦਿ ਟ੍ਰਿਬਿਊਨ’ ਨਾਲ ਜਾਣ-ਪਛਾਣ ਮੇਰੇ ਪਿਤਾ ਜੀ ਰਾਹੀਂ ਬਹੁਤ ਪਹਿਲਾਂ ਹੋ ਗਈ ਸੀ। ਉਹ ਅਕਸਰ ਸਮਰਪਿਤ ਪਾਠਕਾਂ ਵਿੱਚ ਪ੍ਰਚੱਲਿਤ ਇੱਕ ਗੱਲ ਦੁਹਰਾਉਂਦੇ ਸਨ: ‘ਬਾਤ ਵੋ ਜੋ ਛਪੇ ਟ੍ਰਿਬਿਊਨ ਮੇਂ’ ਭਾਵ ਜੋ ਟ੍ਰਿਬਿਊਨ ਵਿੱਚ ਛਪ ਗਿਆ, ਉਹ ਪੂਰੀ ਤਰ੍ਹਾਂ ਸੱਚ ਅਤੇ ਭਰੋਸੇਯੋਗ ਹੈ। ਉਹ ਪ੍ਰੇਮ ਭਾਟੀਆ ਦੇ ਦੌਰ ਦਾ ਬੜੇ ਸਤਿਕਾਰ ਨਾਲ ਜ਼ਿਕਰ ਕਰਦੇ ਸਨ, ਜਦੋਂ ਤੱਥਾਂ ਦੀ ਇੱਕ ਮਾਮੂਲੀ ਗ਼ਲਤੀ ਵੀ ਡੂੰਘੀ ਜਾਂਚ ਦਾ ਵਿਸ਼ਾ ਬਣ ਜਾਂਦੀ ਸੀ। ਭਾਟੀਆ ਹੋਰੀਂ ਪੱਤਰਕਾਰੀ ਦੇ ਪੁਰਾਣੇ ਥੰਮ੍ਹ ਸਨ ਅਤੇ ਉਨ੍ਹਾਂ ਨੂੰ ਸਿਰਫ਼ ‘ਟ੍ਰਿਬਿਊਨ ਮੈਨ’ ਵਜੋਂ ਜਾਣਿਆ ਜਾਂਦਾ ਸੀ, ਜੋ ਪ੍ਰਚਾਰ ਤੋਂ ਦੂਰ ਅਤੇ ਸਿਰਫ਼ ਆਪਣੀ ਸੰਪਾਦਕੀ ਦੀ ਜ਼ਮੀਰ ਨੂੰ ਜਵਾਬਦੇਹ ਸਨ।​ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਸੰਪਾਦਕ ਦੀ ਡਾਕ ਲਈ ਖ਼ਤ ਲਿਖਣੇ ਸ਼ੁਰੂ ਕੀਤੇ, ਜਿਨ੍ਹਾਂ ਵਿੱਚੋਂ ਕਈ ਪ੍ਰਕਾਸ਼ਿਤ ਵੀ ਹੋਏ। ਸਮੇਂ ਦੇ ਨਾਲ ਮੈਂ ਨਿਯਮਿਤ ਲੇਖਕ ਵਜੋਂ ਯੋਗਦਾਨ ਪਾਉਣ ਲੱਗਿਆ। ‘ਦਿ ਟ੍ਰਿਬਿਊਨ’ ਦੀ ਪਹੁੰਚ ਪੰਜਾਬ ਦੇ ਇੱਕ ਬੋਹੜ ਹੇਠਾਂ ਬੈਠੇ ਕਿਸਾਨਾਂ ਤੱਕ ਵੀ ਸੀ, ਜੋ ਇਸ ਦੇ ਕਾਲਮਾਂ ਰਾਹੀਂ ਰਾਸ਼ਟਰੀ ਮਾਮਲਿਆਂ ’ਤੇ ਚਰਚਾ ਕਰਦੇ ਸਨ।
Advertisement

​ਮੇਰੇ ਛੋਟੇ ਜਿਹੇ ਸ਼ਹਿਰ ਸਫੀਦੋਂ (ਜੀਂਦ) ਵਿੱਚ ਇਸ ਦੇ ਸਿਰਫ਼ ਦੋ ਗਾਹਕ ਸਨ- ਮੇਰੇ ਪਿਤਾ ਜੀ ਅਤੇ ਡਾਕਟਰ ਚੈਨ ਸਿੰਘ। ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਰੇਲਵੇ ਸਟੇਸ਼ਨ ਵੱਲ ਭੱਜ ਕੇ ਹਾਕਰ ਦੁਆਰਾ ਰੱਖੀਆਂ ਕਾਪੀਆਂ ਲੈਣ ਜਾਂਦਾ ਸੀ, ਜੋ ਕਦੇ-ਕਦੇ ਦੋ-ਤਿੰਨ ਦਿਨ ਦੇਰੀ ਨਾਲ ਮਿਲਦੀਆਂ ਸਨ, ਫਿਰ ਵੀ ਬੇਸਬਰੀ ਨਾਲ ਉਡੀਕੀਆਂ ਜਾਂਦੀਆਂ ਸਨ। ਅਜਿਹੀ ਹੀ ਇੱਕ ਦੌੜ ਮੈਂ ਆਪਣੀ ਐੱਮ.ਏ. ਦੀ ਪ੍ਰੀਖਿਆ ਦਾ ਨਤੀਜਾ ਦੇਖਣ ਲਈ ਲਗਾਈ ਸੀ ਕਿਉਂਕਿ ਉਸ ਸਮੇਂ ‘ਦਿ ਟ੍ਰਿਬਿਊਨ’ ਹੀ ਸਾਡਾ ਇੱਕੋ-ਇੱਕ ਭਰੋਸੇਯੋਗ ਸਰੋਤ ਸੀ।

Advertisement

​ਇੱਕ ਗੰਭੀਰ ਅਤੇ ਮਿਆਰੀ ਅਖ਼ਬਾਰ ਹੋਣ ਦੇ ਨਾਤੇ ‘ਦਿ ਟ੍ਰਿਬਿਊਨ’ ਨੇ ਹਮੇਸ਼ਾ ਸਨਸਨੀਖੇਜ਼ ਖ਼ਬਰਾਂ ਨੂੰ ਨਕਾਰਿਆ ਹੈ। ਇੱਥੋਂ ਤੱਕ ਕਿ ਸਭ ਤੋਂ ਵੱਡੀਆਂ ਘਟਨਾਵਾਂ ਨੂੰ ਵੀ ਸੰਜਮ, ਸੰਤੁਲਨ ਅਤੇ ਜਵਾਬਦੇਹੀ ਨਾਲ ਪੇਸ਼ ਕੀਤਾ ਹੈ। ਇਸ ਨੇ ਸਥਾਨਕ ਪ੍ਰਤਿਭਾ ਨੂੰ ਵੀ ਨਿਖਾਰਿਆ ਹੈ ਅਤੇ ਆਪਣੇ ਖਿੱਤੇ ਨਾਲ ਡੂੰਘਾ ਜੁੜਿਆ ਰਿਹਾ ਹੈ। ਕਿਸਾਨ ਅੰਦੋਲਨ ਸਮੇਤ ਜਨਤਕ ਹਿੱਤ ਦੇ ਵੱਡੇ ਮੁੱਦਿਆਂ ਨਾਲ ਵੀ ਇਹ ਮਜ਼ਬੂਤੀ ਨਾਲ ਖੜ੍ਹਾ ਰਿਹਾ।

​ਆਪਣੇ ਸਮਾਜਿਕ ਦਾਇਰੇ ਵਿੱਚ ਇੱਕ ਅਜਿਹੇ ਵਿਅਕਤੀ ਵਜੋਂ ਜਾਣਿਆ ਜਾਣਾ, ਜਿਸ ਦੀਆਂ ਰਚਨਾਵਾਂ ‘ਦਿ ਟ੍ਰਿਬਿਊਨ ਵਿੱਚ ਪੜ੍ਹੀਆਂ ਜਾਂਦੀਆਂ ਹੋਣ, ਅੱਜ ਵੀ ਮੇਰੇ ਲਈ ਮਾਣ ਦੀ ਗੱਲ ਹੈ।

-ਲੇਖਕ ਸਾਬਕਾ ਆਈ ਪੀ ਐੱਸ ਅਧਿਕਾਰੀ ਹੈ।

Advertisement
×