DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਦਿ ਟ੍ਰਿਬਿਊਨ’ ਨਾਲ ਰਿਸ਼ਤਾ

ਇਸ ਖਿੱਤੇ ਦੇ ਹੋਰ ਸਾਰੇ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਵਾਂਗ ਮੈਂ ਵੀ ‘ਦਿ ਟ੍ਰਿਬਿਊਨ’ ਪੜ੍ਹਦਿਆਂ ਹੀ ਵੱਡਾ ਹੋਇਆ ਹਾਂ, ਪਰ ਮੈਂ 1991 ਤੋਂ 2020 ਤੱਕ ਇਸ ਅਖ਼ਬਾਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਵੀ ਨਿਭਾਈਆਂ ਹਨ। ਮੇਰੇ ਜੁਆਇਨ ਕਰਨ ਤੋਂ ਛੇਤੀ...

  • fb
  • twitter
  • whatsapp
  • whatsapp
Advertisement

ਇਸ ਖਿੱਤੇ ਦੇ ਹੋਰ ਸਾਰੇ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਵਾਂਗ ਮੈਂ ਵੀ ‘ਦਿ ਟ੍ਰਿਬਿਊਨ’ ਪੜ੍ਹਦਿਆਂ ਹੀ ਵੱਡਾ ਹੋਇਆ ਹਾਂ, ਪਰ ਮੈਂ 1991 ਤੋਂ 2020 ਤੱਕ ਇਸ ਅਖ਼ਬਾਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਵੀ ਨਿਭਾਈਆਂ ਹਨ। ਮੇਰੇ ਜੁਆਇਨ ਕਰਨ ਤੋਂ ਛੇਤੀ ਬਾਅਦ ਕਿਸੇ ਨੇ ਮੈਨੂੰ ਉਸ ਦੀ ਨਿਯੁਕਤੀ ਬਾਰੇੇ ਖ਼ਬਰ ਛਾਪਣ ਲਈ ਕਿਹਾ। ਮੈਂ ਕਿਹਾ, ‘‘ਪਰ ਮੈਂ ਇਹ ਦੂਜੇ ਅਖ਼ਬਾਰ ਵਿੱਚ ਦੇਖ ਲਈ ਹੈ।’’ ਅੱਗੋਂ ਜਵਾਬ ਮਿਲਿਆ, ‘‘ਜਦ ਤੱਕ ਟ੍ਰਿਬਿਊਨ ਵਿੱਚ ਨਹੀਂ ਛਪਦਾ, ਕੋਈ ਮੇਰੀ ਨਿਯੁਕਤੀ ਨੂੰ ਸੱਚ ਨਹੀਂ ਮੰਨੇਗਾ’’, ਜਿਸ ਵਿੱਚ ਕਾਫ਼ੀ ਸਚਾਈ ਸੀ।

​ਮੈਂ ‘ਦਿ ਟ੍ਰਿਬਿਊਨ’ ਦੇ ਚੰਡੀਗੜ੍ਹ ਆਉਣ ਤੋਂ ਪਹਿਲਾਂ ਹੀ ਇੱਥੇ ਰਹਿੰਦਾ ਸੀ। ਖ਼ੈਰ, ਅਖ਼ਬਾਰ ਦਾ ਇਹ ਸਫ਼ਰ ਕਾਫ਼ੀ ਲੰਮਾ ਰਿਹਾ ਹੈ। ਲਾਹੌਰ ਵਿੱਚ ਜਨਮਿਆ ਇਹ ਅਖ਼ਬਾਰ ਵੰਡ ਤੋਂ ਬਾਅਦ ਸ਼ਿਮਲਾ ਆ ਗਿਆ, ਜਿੱਥੇ ਮੇਰਾ ਜਨਮ ਹੋਇਆ ਸੀ। ਇੱਕ ਸਾਲ ਬਾਅਦ ਇਹ ਅੰਬਾਲਾ ਪਹੁੰਚ ਗਿਆ ਅਤੇ ਅਖ਼ੀਰ 1969 ਵਿੱਚ ਚੰਡੀਗੜ੍ਹ ਆਇਆ। ਉਸ ਸਮੇਂ ਅਸੀਂ ਪਟਿਆਲੇ ਰਹਿੰਦੇ ਸੀ, ਜਿੱਥੇ ਅਸੀਂ ਇਹ ਅਖ਼ਬਾਰ ਪੜ੍ਹਦੇ ਸੀ।

Advertisement

​ਜਦ ਅਸੀਂ ਇਮਾਰਤ ਉੱਪਰ ਲੱਗੇ ‘ਦਿ ਟ੍ਰਿਬਿਊਨ’ ਦੇ ਬੋਰਡ ’ਤੇ ਖ਼ਬਰਾਂ ਦੇਖਦੇ ਤਾਂ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਅਸੀਂ ਚੰਡੀਗੜ੍ਹ ਪਹੁੰਚ ਗਏ ਹਾਂ। 1990 ਦੇ ਅੰਤ ਵਿੱਚ ਨਿਊਯਾਰਕ ਤੋਂ ਵਾਪਸ ਆਉਣ ਮਗਰੋਂ ਮੈਂ ‘ਦਿ ਟ੍ਰਿਬਿਊਨ’ ਵਿੱਚ ਕੰਮ ਕਰਨ ਲਈ ਬਹੁਤ ਉਤਸੁਕ ਸੀ।

Advertisement

​ਇਸ ਸੰਸਥਾ ਨੂੰ ਇਸ ਗੱਲ ’ਤੇ ਬਹੁਤ ਮਾਣ ਸੀ ਕਿ ਇਸ ਦੇ ਕਈ ਕਰਮਚਾਰੀ ਦੂਜੀ ਅਤੇ ਕਈ ਤਾਂ ਤੀਜੀ ਪੀੜ੍ਹੀ ਦੇ ਸਨ, ਜਿਨ੍ਹਾਂ ਰਾਹੀਂ ਇਸ ਦੇ ਸੰਸਕਾਰ ਅਤੇ ਕਾਰਜਸ਼ੈਲੀ ਨਵੇਂ ਆਉਣ ਵਾਲਿਆਂ ਤੱਕ ਪਹੁੰਚਦੀ ਸੀ। ਸਾਡੇ ਸੰਪਾਦਕ ਵੀ.ਐੱਨ. ਨਾਰਾਇਣਨ ਨੇ ਪੰਜਾਬ ਵਿੱਚ ਅਤਿਵਾਦ ਦੇ ਮੁਸ਼ਕਿਲ ਦੌਰ ਵਿੱਚ ਬਹੁਤ ਦਲੇਰੀ ਅਤੇ ਦੂਰਅੰਦੇਸ਼ੀ ਦਿਖਾਈ ਸੀ। ਮੇਰੇ ਉੱਥੇ ਰਹਿਣ ਦੌਰਾਨ ਹੋਰ ਵੀ ਕਈ ਉੱਘੇ ਪੱਤਰਕਾਰਾਂ ਨੇ ਅਖ਼ਬਾਰ ਦੀ ਅਗਵਾਈ ਕੀਤੀ।

​ਮੈਂ ਨਿਊਜ਼ਰੂਮ ਵਿੱਚ ਆਇਆ ਅਤੇ ਜਲਦ ਹੀ ਓ.ਪੀ. ਸ਼ਰਮਾ ਤੇ ਗੁਰਿੰਦਰ ਸਿੰਘ ਵਰਗੇ ਵਿਆਕਰਣ ਦੇ ਮਾਹਿਰਾਂ ਨਾਲ ਕੰਮ ਕਰਨਾ ਸਿੱਖਿਆ, ਜੋ ਕਿਸੇ ਵੀ ਭੁੱਲ ਨੂੰ ਗੁਨਾਹ ਮੰਨਦੇ ਸਨ। ਐੱਲ.ਐੱਚ. ਨਕਵੀ ਅਤੇ ਸਵਰਾਜ ਚੌਹਾਨ ਵਰਗੇ ਸੀਨੀਅਰ ਸਾਥੀਆਂ ਨੇ ਮੈਨੂੰ ਲਿਖਣ ਲਈ ਉਤਸ਼ਾਹਿਤ ਕੀਤਾ। ਟੀ.ਕੇ. ਰਾਮਾਸਾਮੀ ਨੇ ਪੰਜਾਬੀ ਸਿੱਖੀ ਸੀ ਅਤੇ ਕਿਤਾਬਾਂ ਦੀ ਸਮੀਖਿਆ (ਬੁੱਕ ਰੀਵਿਊ) ਉਨ੍ਹਾਂ ਦਾ ਖ਼ਾਸ ਖੇਤਰ ਸੀ, ਜਿੱਥੇ ਉਨ੍ਹਾਂ ਨੇ ਸਥਾਨਕ ਪ੍ਰਤਿਭਾ ਨੂੰ ਨਿਖਾਰਿਆ।

ਵੱਖ-ਵੱਖ ਸਮਿਆਂ ’ਤੇ ਮੈਨੂੰ ਸੰਪਾਦਕੀ, ਵਿਚਾਰਧਾਰਕ ਅਤੇ ਵਿਸ਼ੇਸ਼ ਪੰਨਿਆਂ ’ਤੇ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਸਾਡੇ ਸ਼ਨਿੱਚਰਵਾਰ ਅਤੇ ਐਤਵਾਰ ਦੇ ਮੈਗਜ਼ੀਨ ਅਤੇ ਕਿਤਾਬਾਂ ਦੀ ਸਮੀਖਿਆ ਵਾਂਗ ਉੱਚ ਕੋਟੀ ਦੀ ਪ੍ਰਤਿਭਾ ਨੂੰ ਆਕਰਸ਼ਿਤ ਕੀਤਾ ਅਤੇ ਵੱਖ-ਵੱਖ ਵਿਚਾਰਾਂ ਨੂੰ ਸਾਹਮਣੇ ਲਿਆਂਦਾ। 1997 ਵਿੱਚ ਅਸੀਂ ਸਮੱਗਰੀ ਅਤੇ ਦਿੱਖ ਪੱਖੋਂ ਸ਼ਾਨਦਾਰ ਵਿਸ਼ੇਸ਼ ਸਪਲੀਮੈਂਟ ‘ਆਜ਼ਾਦੀ ਦੇ 50 ਸਾਲ’ ਉੱਤੇ ਕੰਮ ਕੀਤਾ।

​ਮੈਂ ‘ਮੈਕ’ ਸਿਸਟਮ ਵਰਤਣਾ ਜਾਣਦਾ ਸੀ। 1998 ਵਿੱਚ ਮੇਰਾ ਕੰਪਿਊਟਰ ਗਿਆਨ ਕੰਮ ਆਇਆ, ਜਦੋਂ ਟਰੱਸਟ ਦੇ ਚੇਅਰਮੈਨ ਬੀ.ਕੇ. ਨਹਿਰੂ ਨੇ ਕਿਹਾ, ‘‘ਇਸ ਮੁੰਡੇ ਨੂੰ ਪਤਾ ਹੈ ਕਿ ਇਹ ਕੀ ਗੱਲ ਕਰ ਰਿਹਾ ਹੈ।’’ ਸੰਖੇਪ ’ਚ ਦੱਸਾਂ ਤਾਂ ਜਲਦੀ ਹੀ ਅਸੀਂ ਇੰਟਰਨੈੱਟ ਐਡੀਸ਼ਨ ਲਾਂਚ ਕਰ ਦਿੱਤਾ। ਇਹ ਇੱਕ ਸ਼ਾਨਦਾਰ ਕਾਮਯਾਬੀ ਸੀ ਤੇ ਹੈ ਕਿਉਂਕਿ ਸਾਡਾ ਧਿਆਨ ਔਨਲਾਈਨ ਪਾਠਕਾਂ ਦੀਆਂ ਲੋੜਾਂ ’ਤੇ ਸੀ। ਇਸ ਤੋਂ ਪ੍ਰਸੰਨ ਇੱਕ ਪਾਠਕ ਨੇ ਈ-ਮੇਲ ਰਾਹੀਂ ਸੰਪਾਦਕ ਨੂੰ ਦੁਆ ਦਿੱਤੀ: ‘‘ਹਰੀ ਜੈਸਿੰਘ ਤੇਰੇ ਸੱਤ ਪੁੱਤ ਹੋਣ!’’ ਪਰ ਸਾਡੇ ਸੰਪਾਦਕ ਆਪਣੇ ਇੱਕ ਪੁੱਤਰ ਅਤੇ ਧੀ ਨਾਲ ਹੀ ਖ਼ੁਸ਼ ਸਨ।

​ਪ੍ਰਿੰਟ ਵਿੱਚ ਹਮੇਸ਼ਾ ਥਾਂ ਦੀ ਕਮੀ ਰਹਿੰਦੀ ਹੈ। ਇੰਟਰਨੈੱਟ ਐਡੀਸ਼ਨ ਵਿੱਚ ਸਾਨੂੰ ਜ਼ਿਆਦਾ ਤਸਵੀਰਾਂ ਤੇ ਲੰਮੇ ਲੇਖ ਲਾਉਣ ਦੀ ਖੁੱਲ੍ਹ ਹੁੰਦੀ ਹੈ। ਸਾਡੀ ਟੀਮ ਨੇ 1999 ਵਿੱਚ ਸ੍ਰੀ ਆਨੰਦਪੁਰ ਸਾਹਿਬ ’ਚ ਖ਼ਾਲਸੇ ਦੇ 300 ਸਾਲਾ ਸਥਾਪਨਾ ਦਿਵਸ ਦੌਰਾਨ ਇਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਹਾ ਲਿਆ। ਦੋ ਸਾਲ ਬਾਅਦ ਉਸੇ ਟੀਮ ਨਾਲ ਅਸੀਂ ‘ਲੌਗ ਇਨ... ਟ੍ਰਿਬਿਊਨ’ (2000-04) ਸ਼ੁਰੂ ਕੀਤਾ, ਜਿੱਥੇ ਅਸੀਂ ਆਈ.ਟੀ. (ਸੂਚਨਾ ਤਕਨੀਕ) ਦੇ ਨਵੇਂ ਰੁਝਾਨਾਂ ਬਾਰੇ ਚਰਚਾ ਕਰਦੇ ਸੀ। ਅਖ਼ਬਾਰ ਨੇ ਦਿਖਾ ਦਿੱਤਾ ਸੀ ਕਿ ਇਹ ਭਵਿੱਖ ਦੀਆਂ ਲੋੜਾਂ ਅਨੁਸਾਰ ਆਪਣੇ ਆਪ ਨੂੰ ਢਾਲਣ ਦੇ ਸਮਰੱਥ ਹੈ।

ਇਸ ਦੌਰਾਨ ਪ੍ਰਿੰਟ ਦਾ ਦਬਦਬਾ ਅਜੇ ਵੀ ਕਾਇਮ ਸੀ। ‘ਦਿ ਟ੍ਰਿਬਿਊਨ’ ਨੇ ਗੁੜਗਾਓਂ (2005), ਜਲੰਧਰ (2005) ਅਤੇ ਬਠਿੰਡਾ (2007) ਵਿੱਚ ਪ੍ਰਿੰਟਿੰਗ ਕੇਂਦਰ ਖੋਲ੍ਹੇ, ਜਿਸ ਨਾਲ ਕਈ ਐਡੀਸ਼ਨ ਨਿਕਲਣ ਲੱਗੇ। ਇਸ ਦਾ ਮਤਲਬ ਸੀ ਹੋਰ ਕੰਮ! ਪਰ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ।

​ਜਦੋਂ ਅਸੀਂ ਜੰਮੂ ਅਤੇ ਬਾਅਦ ਵਿੱਚ ਸ੍ਰੀਨਗਰ ਐਡੀਸ਼ਨ ਲਾਂਚ ਕੀਤੇ ਤਾਂ ਲੋਕਾਂ ਦੀ ਗਰਮਜੋਸ਼ੀ ਨੇ ਸਿਆਸੀ ਅਤੇ ਧਾਰਮਿਕ ਵੰਡੀਆਂ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ ਦਿਖਾਇਆ ਕਿ ਕਸ਼ਮੀਰੀਆਂ ਦਾ ‘ਦਿ ਟ੍ਰਿਬਿਊਨ’ ਨਾਲ ਕਿੰਨਾ ਡੂੰਘਾ ਰਿਸ਼ਤਾ ਹੈ। ਅੱਜ ਵੀ ਸਾਰੇ ਟ੍ਰਿਬਿਊਨ ਕਰਮਚਾਰੀਆਂ ਵਾਂਗ ਜਦੋਂ ਮੈਂ ਕਹਿੰਦਾ ਹਾਂ, ‘‘ਮੈਂ ‘ਦਿ ਟ੍ਰਿਬਿਊਨ’ ਨਾਲ ਕੰਮ ਕੀਤਾ ਹੈ,’’ ਤਾਂ ਮੈਨੂੰ ਬਹੁਤ ਸਕਾਰਾਤਮਕ ਹੁੰਗਾਰਾ ਅਤੇ ਫੌਰੀ ਮਾਨਤਾ ਮਿਲਦੀ ਹੈ।

​ਸਾਲ 2012 ਵਿੱਚ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦਿੱਲੀ ਵਿੱਚ ਵੀ.ਐੱਨ. ਦੱਤਾ ਦੀ ਕਿਤਾਬ ‘ਦਿ ਟ੍ਰਿਬਿਊਨ: ਏ ਵਿਟਨੈੱਸ ਟੂ ਹਿਸਟਰੀ’ ਰਿਲੀਜ਼ ਕੀਤੀ ਤਾਂ ਅਜਿਹਾ ਲੱਗਦਾ ਸੀ ਕਿ ਦਿੱਲੀ ਦਾ ਸਾਰਾ ਟ੍ਰਿਬਿਊਨ ਪੜ੍ਹਨ ਵਾਲਾ ਕੁਲੀਨ ਵਰਗ- ਪੰਜਾਬੀ, ਹਰਿਆਣਵੀ, ਹਿਮਾਚਲੀ ਅਤੇ ਕਸ਼ਮੀਰੀ- ਉੱਥੇ ਮੌਜੂਦ ਸੀ। ਸਮਾਗਮ ਤੋਂ ਬਾਅਦ ਕੋਈ ਵੀ ਜਾਣਾ ਨਹੀਂ ਸੀ ਚਾਹੁੰਦਾ ਕਿਉਂਕਿ ਉਹ ਇੱਕ-ਦੂਜੇ ਨੂੰ ਅਤੇ ਆਪਣੀਆਂ ਜੜ੍ਹਾਂ ਨੂੰ ਮੁੜ ਲੱਭ ਰਹੇ ਸਨ। ਇਹ ਹੈ ‘ਦਿ ਟ੍ਰਿਬਿਊਨ’! ਇਹ ਲੋਕਾਂ ਨੂੰ ਜੋੜਦਾ ਹੈ ਤੇ ਉਹ ਵੀ ਬਹੁਤ ਖ਼ੂਬਸੂਰਤੀ ਨਾਲ।

-ਲੇਖਕ ਸਾਬਕਾ ਸੀਨੀਅਰ ਐਸੋਸੀਏਟ ਸੰਪਾਦਕ ਹੈ।

Advertisement
×