DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਲੇਰੀ ਤੇ ਨਿਡਰਤਾ ਦਾ ਪ੍ਰਤੀਕ

  ਮੈਨੂੰ ਇੱਕ ਵਾਰ ਪੁੱਛਿਆ ਗਿਆ ਸੀ ਕਿ ਕੀ ਕੋਈ ਅਜਿਹੀ ਤਾਰੀਖ ਮਿੱਥੀ ਜਾ ਸਕਦੀ ਹੈ ਜਦੋਂ ਬਰਤਾਨਵੀ ਸਾਮਰਾਜ ਦਾ ਅੰਤ ਸ਼ੁਰੂ ਹੋਇਆ। ਇਸ ਦਾ ਜਵਾਬ ਸੀ, ‘‘ਦੋ ਤਾਰੀਖਾਂ ਹਨ। ਪਹਿਲੀ ਉਹ, ਜਦੋਂ ਇਸ ਨੇ ਆਪਣੇ ਆਪ ਨੂੰ ਇੱਕ ਸਾਮਰਾਜ...

  • fb
  • twitter
  • whatsapp
  • whatsapp
Advertisement

ਮੈਨੂੰ ਇੱਕ ਵਾਰ ਪੁੱਛਿਆ ਗਿਆ ਸੀ ਕਿ ਕੀ ਕੋਈ ਅਜਿਹੀ ਤਾਰੀਖ ਮਿੱਥੀ ਜਾ ਸਕਦੀ ਹੈ ਜਦੋਂ ਬਰਤਾਨਵੀ ਸਾਮਰਾਜ ਦਾ ਅੰਤ ਸ਼ੁਰੂ ਹੋਇਆ। ਇਸ ਦਾ ਜਵਾਬ ਸੀ, ‘‘ਦੋ ਤਾਰੀਖਾਂ ਹਨ। ਪਹਿਲੀ ਉਹ, ਜਦੋਂ ਇਸ ਨੇ ਆਪਣੇ ਆਪ ਨੂੰ ਇੱਕ ਸਾਮਰਾਜ ਵਜੋਂ ਦੇਖਣਾ ਸ਼ੁਰੂ ਕੀਤਾ। ਦੂਜੀ ਤਾਰੀਖ 13 ਅਪਰੈਲ 1919 ਦਾ ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਹੈ।’’ ਉਸ ਲਹੂ ਭਿੱਜੇ ਦਿਨ ਅਤੇ ਉਸ ਤੋਂ ਪਹਿਲਾਂ ਤੇ ਬਾਅਦ ਦੀਆਂ ਘਟਨਾਵਾਂ ਨੇ ਬਰਤਾਨਵੀ ਰਾਜ ਦੀ ਬਾਹਰੀ ਚਮਕ-ਦਮਕ ਅਤੇ ਸਜਾਵਟੀ ਪਰਤ ਨੂੰ ਫਿੱਕਾ ਪਾ ਦਿੱਤਾ ਸੀ।

Advertisement

​ਸਾਮਰਾਜ ਦੇ ਅੰਤ ਦਾ ਮੁੱਢ ਭਾਰਤ ਤੋਂ ਬੱਝਿਆ ਅਤੇ ਕੁਝ ਹੀ ਦਹਾਕਿਆਂ ਵਿੱਚ ਪੂਰੀ ਦੁਨੀਆ ’ਚ ਬਰਤਾਨਵੀ ਸਾਮਰਾਜ ਦਾ ਪਤਨ ਹੋ ਗਿਆ, ਜਿਸ ਨੇ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿਣ ਦੀ ਯੋਜਨਾ ਘੜੀ ਹੋਈ ਸੀ। 1919 ਦੀ ਸ਼ੁਰੂਆਤ ਉਹ ਵੇਲਾ ਸੀ ਜਦੋਂ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਦੀਆਂ ਦਮਨਕਾਰੀ ਨੀਤੀਆਂ ਦੀ ‘ਦਿ ਟ੍ਰਿਬਿਊਨ’ ਨੇ ਆਪਣੇ ਨਿਡਰ ਸੰਪਾਦਕ ਕਾਲੀਨਾਥ ਰੇਅ ਦੀ ਅਗਵਾਈ ਹੇਠ ਸਖ਼ਤ ਨਿਖੇਧੀ ਕਰਦਿਆਂ ਦਮਦਾਰ ਸੰਪਾਦਕੀ ਲਿਖੇ ਸਨ। ਇਸੇ ਕਾਰਨ ​ਦੇਸ਼ਧ੍ਰੋਹ ਦੇ ਦੋਸ਼ਾਂ ਹੇਠ ਕਾਲੀਨਾਥ ਰੇਅ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਸ ਸਾਲ ਸਰਕਾਰ ਦੇ ਹੁਕਮਾਂ ’ਤੇ ਅਖ਼ਬਾਰ ਦੀ ਪ੍ਰਕਾਸ਼ਨਾ ਮਈ ਤੋਂ ਜੁਲਾਈ ਤੱਕ ਮੁਅੱਤਲ ਰਹੀ। ਆਜ਼ਾਦੀ ਦੀ ਲਹਿਰ ਦੇ ਵਿਸ਼ਾਲ ਪ੍ਰਵਾਹ ਵਿੱਚ ਕਾਲੀਨਾਥ ਰੇਅ ਦੀਆਂ ਲਿਖਤਾਂ ਅਤੇ ਅਖ਼ਬਾਰ ਦਾ ਰੁਖ਼ ਸ਼ਾਇਦ ਮਾਮੂਲੀ ਜਾਪਦਾ ਹੋਵੇ, ਪਰ ਇਹ ਬਹੁਤ ਮਹੱਤਵਪੂਰਨ ਸਨ। ਇਹ ਇੱਕ ਸਤਿਕਾਰਤ ਅੰਗਰੇਜ਼ੀ ਅਖ਼ਬਾਰ ਸੀ, ਜਿਸ ਨੂੰ ਬਰਤਾਨਵੀ ਰਾਜ ਦੇ ਸਮਰਥਕ ਅਤੇ ਇਸ ਦੇ ਵਿਰੋਧੀ ਦੋਵੇਂ ਹੀ ਪੜ੍ਹਦੇ ਸਨ।

Advertisement

​ਆਪਣੇ 145 ਸਾਲਾਂ ਦੇ ਇਤਿਹਾਸ ਵਿੱਚ ਦੂਜੀ ਵਾਰ ਅਖ਼ਬਾਰ ਨੂੰ 1947 ਵਿੱਚ ਵੰਡ ਦੇ ਸਮੇਂ 40 ਦਿਨਾਂ ਲਈ ਆਪਣਾ ਕੰਮ ਰੋਕਣਾ ਪਿਆ ਸੀ। ਉਸ ਸਾਲ ਮੇਰੇ ਪਿਤਾ ਜੀ ਅਤੇ ਉਨ੍ਹਾਂ ਦੇ ਮਿੱਤਰ ਪ੍ਰਕਾਸ਼ ਕ੍ਰਿਸ਼ਨ (ਜੋ ਇੱਕ ਨਾਮਵਰ ਪੁਸਤਕ ਵਿਕਰੇਤਾ ਸਨ) ਲਾਹੌਰ ਛੱਡਣ ਵਾਲੇ ਆਖ਼ਰੀ ਸ਼ਰਨਾਰਥੀਆਂ ਵਿੱਚ ਸ਼ਾਮਿਲ ਸਨ। ਉਹ ਦੋਵੇਂ ਮੌਤ ਦੇ ਮੂੰਹ ’ਚੋਂ ਬਚ ਕੇ ਭਾਰਤ ਪੁੱਜੇ ਸਨ। ਇਸ ਤੋਂ ਕਈ ਸਾਲਾਂ ਬਾਅਦ ਮੇਰੇ ਪਿਤਾ ਜੀ ਨੇ ਇੱਕ ਗੱਲ ਆਖੀ ਸੀ, “ਇੱਥੋਂ ਤੱਕ ਕਿ ‘ਟ੍ਰਿਬਿਊਨ’ ਵੀ ਲਾਹੌਰ ਛੱਡ ਆਇਆ ਸੀ। ਕੁਝ ਸਮੇਂ ਲਈ ਇਹ ਅਖ਼ਬਾਰ ਸ਼ਿਮਲਾ ਆ ਗਿਆ ਅਤੇ ਮੈਂ ਵੀ ਸ਼ਿਮਲਾ ਵਿੱਚ ਹੀ ਵਸ ਗਿਆ।”

​ਦੋਹੇਂ ਵਾਰ ਅਖ਼ਬਾਰ ਹੋਰ ਵੀ ਮਜ਼ਬੂਤ ਹੋ ਕੇ ਉੱਭਰਿਆ, ਜਿਵੇਂ ਇਹ ਮੁਸੀਬਤਾਂ ਦੀ ਭੱਠੀ ਵਿੱਚ ਤਪ ਕੇ ਕੁੰਦਨ ਬਣਿਆ ਹੋਵੇ। ਨਿਰੰਤਰਤਾ ਹੀ ਇਸ ਦੀ ਸਫ਼ਲਤਾ ਦੀ ਕੁੰਜੀ ਹੈ।

​ਅਜਿਹੀ ਦੁਨੀਆ, ਜਿਸ ਵਿੱਚ ‘ਅਸੂਲਪ੍ਰਸਤ’ ਅਤੇ ‘ਨਿਡਰ’ ਵਰਗੇ ਸ਼ਬਦਾਂ ਦੇ ਅਰਥ ਲਗਭਗ ਖ਼ਤਮ ਹੋ ਚੁੱਕੇ ਹਨ, ਵਿੱਚ ਅਜਿਹੀ ਸੰਸਥਾ ਲੱਭਣੀ ਮੁਸ਼ਕਿਲ ਹੈ ਜੋ ਇਨ੍ਹਾਂ ਦੋਵਾਂ ਨੂੰ ਆਪਣੇ ਅੰਦਰ ਸਮੋਈ ਬੈਠੀ ਹੋਵੇ। ‘ਦਿ ਟ੍ਰਿਬਿਊਨ’ ਨੇ ਸਮੇਂ-ਸਮੇਂ ਅਜਿਹੀ ‘ਅਸੂਲਪ੍ਰਸਤੀ’ ਅਤੇ ‘ਨਿਡਰਤਾ’ ਸਾਬਿਤ ਕੀਤੀ ਹੈ। ਲੋਕ, ਪਲ ਅਤੇ ਘਟਨਾਵਾਂ ਜੋ ਗੁਜ਼ਰ ਜਾਂਦੇ ਹਨ, ਉਹ ਲੰਮੇ ਸਮੇਂ ਤੱਕ ਕਾਇਮ ਰਹਿਣ ਵਾਲੀਆਂ ਸੰਸਥਾਵਾਂ ਦੀ ਬਰਾਬਰੀ ਨਹੀਂ ਕਰ ਸਕਦੇ। ‘ਦਿ ਟ੍ਰਿਬਿਊਨ’ ਅੱਜ ਵੀ ਅਜਿਹੇ ਹੀ ਇੱਕ ਮਜ਼ਬੂਤ ਥੰਮ੍ਹ ਵਜੋਂ ਕਾਇਮ ਹੈ।

-ਲੇਖਕ ਸ਼ਿਮਲਾ ’ਚ ਵਸਿਆ ਹੋਇਆ ਸਾਹਿਤਕਾਰ ਹੈ।

Advertisement
×