DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਇੱਕ ਪਾਠਕ ਤੇ ਪੱਕਾ ਗਾਹਕ

‘ਦਿ ਟ੍ਰਿਬਿਊਨ’ ਨਾਲ ਮੇਰੀ ਸਾਂਝ ਸੱਤਵੀਂ ਜਮਾਤ ਵਿੱਚ ਪਈ, ਜਦੋਂ ਮੇਰੇ ਪਿਤਾ ਜੀ, ਜੋ ਖ਼ੁਦ ਇਸ ਅਖ਼ਬਾਰ ਦੇ ਪੱਕੇ ਸਮਰਪਿਤ ਪਾਠਕ ਸਨ, ਨੇ ਅਖ਼ਬਾਰ ਘਰ ਮੰਗਵਾਉਣਾ ਸ਼ੁਰੂ ਕੀਤਾ। ਮੁੱਢਲੇ ਸਾਲਾਂ ਵਿੱਚ ਮੇਰੀ ਦਿਲਚਸਪੀ ਸਿਰਫ਼ ਖੇਡਾਂ ਵਾਲੇ ਪੰਨਿਆਂ ਤੱਕ ਹੀ...

  • fb
  • twitter
  • whatsapp
  • whatsapp
Advertisement

Advertisement

‘ਦਿ ਟ੍ਰਿਬਿਊਨ’ ਨਾਲ ਮੇਰੀ ਸਾਂਝ ਸੱਤਵੀਂ ਜਮਾਤ ਵਿੱਚ ਪਈ, ਜਦੋਂ ਮੇਰੇ ਪਿਤਾ ਜੀ, ਜੋ ਖ਼ੁਦ ਇਸ ਅਖ਼ਬਾਰ ਦੇ ਪੱਕੇ ਸਮਰਪਿਤ ਪਾਠਕ ਸਨ, ਨੇ ਅਖ਼ਬਾਰ ਘਰ ਮੰਗਵਾਉਣਾ ਸ਼ੁਰੂ ਕੀਤਾ। ਮੁੱਢਲੇ ਸਾਲਾਂ ਵਿੱਚ ਮੇਰੀ ਦਿਲਚਸਪੀ ਸਿਰਫ਼ ਖੇਡਾਂ ਵਾਲੇ ਪੰਨਿਆਂ ਤੱਕ ਹੀ ਸੀਮਿਤ ਸੀ। ਸਮੇਂ ਦੇ ਬੀਤਣ ਨਾਲ ਮੇਰੀ ਦਿਲਚਸਪੀ ਹੋਰ ਵਧਦੀ ਗਈ। ‘ਸੈਟਰਡੇਅ ਐਕਸਟਰਾ’ ਅਤੇ ‘ਸੰਡੇ ਸਪੈਕਟ੍ਰਮ’ ਮੇਰੇ ਪਿਆਰੇ ਸਾਥੀ ਬਣ ਗਏ, ਜੋ ਵੱਖ-ਵੱਖ ਪਾਠਕਾਂ ਲਈ ਲੇਖਾਂ, ਵਿਚਾਰਾਂ ਅਤੇ ਫੀਚਰਾਂ ਦਾ ਇੱਕ ਭਰਵਾਂ ਗੁਲਦਸਤਾ ਪੇਸ਼ ਕਰਦੇ ਸਨ। ਖ਼ਾਸ ਕਰਕੇ ‘ਚਿਲਡਰਨ’ਜ਼ ਕੌਰਨਰ’ ਨੇ ਮੇਰੀ ਕਲਪਨਾ ਨੂੰ ਖੰਭ ਲਾਏ। ਇਸ ਦੇ ਸਾਹਿਤਕ ਰੰਗ ਤੋਂ ਪ੍ਰੇਰਿਤ ਹੋ ਕੇ ਮੈਂ ਦਸਵੀਂ ਜਮਾਤ ਵਿੱਚ ਪੜ੍ਹਦਿਆਂ ਇੱਕ ਛੋਟਾ ਜਿਹਾ ਲੇਖ ਭੇਜਿਆ ਸੀ, ਜੋ ਨਾ ਸਿਰਫ਼ ਛਪਿਆ ਸਗੋਂ ਮੈਨੂੰ ਦਸ ਰੁਪਏ ਦਾ ਮਾਣ-ਭੱਤਾ ਵੀ ਮਿਲਿਆ। ਇਹ ਰਕਮ ਭਾਵੇਂ ਮਾਮੂਲੀ ਸੀ, ਪਰ ਮੇਰਾ ਉਤਸ਼ਾਹ ਵਧਾਉਣ ਵਿੱਚ ਇਸ ਦੀ ਵੱਡੀ ਭੂਮਿਕਾ ਸੀ।

Advertisement

​ਜਿਉਂ-ਜਿਉਂ ਸਾਲ ਬੀਤਦੇ ਗਏ ਪੜ੍ਹਨ ਨਾਲ ਮੇਰੀ ਸੂਝ-ਬੂਝ ਵਧਦੀ ਚਲੀ ਗਈ। ਸੰਪਾਦਕੀ ਲੇਖ, ‘ਮਿਡਲ’ ਕਾਲਮ ਅਤੇ ਹਰੀਹਰ ਸਵਰੂਪ ਦੁਆਰਾ ਲਿਖੇ ਗਏ ਪ੍ਰਭਾਵਸ਼ਾਲੀ ਰੇਖਾ-ਚਿੱਤਰ ਪੜ੍ਹਨਾ ਮੇਰੇ ਲਈ ਜ਼ਰੂਰੀ ਹੋ ਗਿਆ। ਖੁਸ਼ਵੰਤ ਸਿੰਘ ਦਾ ਪ੍ਰਸਿੱਧ ਕਾਲਮ ‘ਦਿਸ ਅਬੱਵ ਔਲ’ ਜਲਦੀ ਹੀ ਮੇਰਾ ਪਸੰਦੀਦਾ ਬਣ ਗਿਆ ਅਤੇ ਹਰਵਿੰਦਰ ਖੇਤਲ ਦਾ ‘ਟੇਕ ਮਾਇ ਵਰਡ’ ਵੀ ਓਨਾ ਹੀ ਦਿਲਚਸਪ ਹੁੰਦਾ ਸੀ।

​ਜੇਕਰ ਮੈਂ ਕਾਦੀਆਂ ਦੇ ਭਗਵਾਨ ਸਿੰਘ ਦਾ ਜ਼ਿਕਰ ਨਾ ਕਰਾਂ, ਜੋ ਕਿ ਇੱਕ ਸੱਚੇ ਸਾਹਿਤਕਾਰ ਸਨ ਤਾਂ ਮੈਂ ਬੜਾ ਨਾਸ਼ੁਕਰਾ ਹੋਵਾਂਗਾ। ਉਨ੍ਹਾਂ ਦੀਆਂ ਚਿੱਠੀਆਂ ਗਿਆਨ ਦਾ ਭੰਡਾਰ ਅਤੇ ਡੂੰਘੇ ਵਿਸ਼ਲੇਸ਼ਣ ਨਾਲ ਭਰਪੂਰ ਹੁੰਦੀਆਂ ਸਨ, ਜਿਨ੍ਹਾਂ ਵਿੱਚ ਉਰਦੂ ਅਤੇ ਫ਼ਾਰਸੀ ਦੇ ਚੋਣਵੇਂ ਸ਼ੇਅਰਾਂ ਦਾ ਸੁਮੇਲ ਹੁੰਦਾ ਸੀ ਅਤੇ ਨਾਲ ਹੀ ਉਨ੍ਹਾਂ ਦਾ ਬਹੁਤ ਹੀ ਸਟੀਕ ਅੰਗਰੇਜ਼ੀ ਅਨੁਵਾਦ ਵੀ। ਉਨ੍ਹਾਂ ਦੀਆਂ ਲਿਖਤਾਂ ਨੇ ਮੇਰੇ ਅੰਦਰ ਆਪਣੀਆਂ ਚਿੱਠੀਆਂ ਵਿੱਚ ਸ਼ਾਹਕਾਰ ਉਰਦੂ ਸ਼ਾਇਰੀ ਨੂੰ ਪਰੋਣ ਦਾ ਸਦੀਵੀ ਮੋਹ ਜਗਾ ਦਿੱਤਾ। ਅਫ਼ਸੋਸ ਕਿ ਅਗਸਤ 2025 ਵਿੱਚ ਉਨ੍ਹਾਂ ਦੇ ਦੇਹਾਂਤ ਨਾਲ ਇੱਕ ਰੌਸ਼ਨ ਬੌਧਿਕ ਹਸਤੀ ਸਾਡੇ ਤੋਂ ਵਿੱਛੜ ਗਈ।

​ਮੇਰੇ ਪਿਤਾ ਜੀ ਦੇ ਦੇਹਾਂਤ ਤੋਂ ਬਾਅਦ ਵੀ ‘ਦਿ ਟ੍ਰਿਬਿਊਨ’ ਲਈ ਮੇਰਾ ਪਿਆਰ ਬਰਕਰਾਰ ਰਿਹਾ। ਸੱਤ ਸਾਲ ਪਹਿਲਾਂ ਕਾਦੀਆਂ ਤੋਂ ਅੰਡੇਮਾਨ ਟਾਪੂ ਜਾਣ ਤੱਕ ਮੈਂ ਇਸ ਦਾ ਪੱਕਾ ਗਾਹਕ ਰਿਹਾ। ਹਾਲਾਂਕਿ ਮੈਂ ਅਖ਼ਬਾਰ ਨੂੰ ਹੱਥ ਵਿੱਚ ਫੜ ਕੇ ਪੜ੍ਹਨ ਨਾਲ ਆਉਂਦੇ ਆਨੰਦ ਤੇ ਸਕੂਨ ਦੀ ਘਾਟ ਬਹੁਤ ਮਹਿਸੂਸ ਕਰਦਾ ਹਾਂ, ਪਰ ਹੁਣ ਪੋਰਟ ਬਲੇਅਰ ਵਿੱਚ ਮੈਂ ਇਸ ਨੂੰ ਔਨਲਾਈਨ ਪੜ੍ਹਦਾ ਹਾਂ।

Advertisement
×