DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦੁਨੀਆ ਨਾਲ ਜੋੜਦਾ ਅਖ਼ਬਾਰ

  ਮਾਸਿਕ ਪੰਜਾਬੀ ਰਸਾਲੇ ‘ਪ੍ਰੀਤ ਲੜੀ’ ਅਤੇ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਨੇ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਮੇਰੇ ਬੌਧਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ। ਮੈਂ 14 ਸਾਲ ਦੀ ਉਮਰ ਵਿੱਚ ਫਿਰੋਜ਼ਪੁਰ ਸ਼ਹਿਰ ’ਚ ਸਕੂਲ ਦੀ ਪੜ੍ਹਾਈ ਦੌਰਾਨ ‘ਦਿ ਟ੍ਰਿਬਿਊਨ’...

  • fb
  • twitter
  • whatsapp
  • whatsapp
Advertisement

ਮਾਸਿਕ ਪੰਜਾਬੀ ਰਸਾਲੇ ‘ਪ੍ਰੀਤ ਲੜੀ’ ਅਤੇ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਨੇ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਮੇਰੇ ਬੌਧਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ। ਮੈਂ 14 ਸਾਲ ਦੀ ਉਮਰ ਵਿੱਚ ਫਿਰੋਜ਼ਪੁਰ ਸ਼ਹਿਰ ’ਚ ਸਕੂਲ ਦੀ ਪੜ੍ਹਾਈ ਦੌਰਾਨ ‘ਦਿ ਟ੍ਰਿਬਿਊਨ’ ਪੜ੍ਹਨਾ ਸ਼ੁਰੂ ਕੀਤਾ ਸੀ। ਮੈਂ ਆਪਣੀ ਕਿਤਾਬ ‘ਇਕੌਨੋਮੀ, ਕਲਚਰ ਐਂਡ ਹਿਊਮਨ ਰਾਈਟਸ: ਟਰਬੂਲੈਂਸ ਇਨ ਪੰਜਾਬ, ਇੰਡੀਆ ਐਂਡ ਬਿਓਂਡ’ (2010) ਦੇ ਇੱਕ ਅਧਿਆਏ ਵਿੱਚ ਉਸ ਅਨੁਭਵ ਦਾ ਜ਼ਿਕਰ ਕੀਤਾ ਹੈ:

Advertisement

​‘ਮੈਂ ‘ਦਿ ਟ੍ਰਿਬਿਊਨ’ ਪੜ੍ਹਨਾ ਸ਼ੁਰੂ ਕੀਤਾ, ਜੋ ਉਸ ਸਮੇਂ ਵੀ ਅਤੇ ਅੱਜ ਵੀ ਪੰਜਾਬ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅੰਗਰੇਜ਼ੀ ਅਖ਼ਬਾਰ ਹੈ। ਇੱਕ ਪਰਉਪਕਾਰੀ ਤੇ ਅਮੀਰ ਸਿੱਖ, ਸਰਦਾਰ ਦਿਆਲ ਸਿੰਘ ਮਜੀਠੀਆ ਵੱਲੋਂ ਸਥਾਪਿਤ ਇਹ ਅਖ਼ਬਾਰ ਉੱਘੜਵੇਂ ਰੂਪ ਵਿੱਚ ਕਿਸੇ ਖ਼ਾਸ ਵਿਚਾਰਧਾਰਾ ਨਾਲ ਨਹੀਂ ਸੀ ਪ੍ਰਣਾਇਆ ਹੋਇਆ, ਪਰ ਆਮ ਤੌਰ ’ਤੇ ਲੋਕ ਹਿੱਤ ਵਿੱਚ ਰਾਸ਼ਟਰਵਾਦ ਦੇ ਕਿਸੇ ਨਾ ਕਿਸੇ ਰੂਪ ਵੱਲ ਝੁਕਾਅ ਜ਼ਰੂਰ ਰੱਖਦਾ ਰਿਹਾ ਹੈ। ‘ਦਿ ਟ੍ਰਿਬਿਊਨ’ ਨੂੰ ਰੋਜ਼ਾਨਾ ਪੜ੍ਹਨ ਲਈ ਅੰਗਰੇਜ਼ੀ ਭਾਸ਼ਾ ਦੇ ਖ਼ਾਸੇ ਅਤੇ ਮੁਹਾਂਦਰੇ ਨਾਲ ਜੁੜਿਆ ਹੋਣਾ ਜ਼ਰੂਰੀ ਸੀ। ਇਸ ਨੇ ਮੈਨੂੰ ਇੱਕ ਅਜਿਹੀ ਦੁਨੀਆ ਨਾਲ ਸਾਂਝ ਪਾਉਣ ਵੱਲ ਤੋਰਿਆ, ਜੋ ਧਾਰਮਿਕ ਪ੍ਰਤੀਕਾਂ ਤੇ ਸੰਕੇਤਾਂ ’ਤੇ ਆਧਾਰਿਤ ਨਹੀਂ ਸੀ। ਇਸ ਨੇ ਮੇਰੇ ਵਿਸ਼ਵ ਦ੍ਰਿਸ਼ਟੀਕੋਣ ਨੂੰ ਵਿਆਪਕ ਤੌਰ ’ਤੇ ਧਰਮ-ਨਿਰਪੱਖ ਬਣਾਉਣ ਵਿੱਚ ਸਕਾਰਾਤਮਕ ਯੋਗਦਾਨ ਪਾਇਆ।’

Advertisement

​‘ਦਿ ਟ੍ਰਿਬਿਊਨ’ ਨਾਲ ਮੇਰਾ ਸਭ ਤੋਂ ਮਹੱਤਵਪੂਰਨ ਨਾਤਾ 1981 ਵਿੱਚ ਜੁੜਿਆ, ਜਦੋਂ ਮੈਂ ਪੰਜਾਬ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਵਿੱਚ ਪੜ੍ਹਾਉਂਦਾ ਸੀ। ਉਸ ਸਮੇਂ ਦੇ ਰੀਵਿਊ ਐਡੀਟਰ ਸ੍ਰੀ ਰਾਮਾਸਵਾਮੀ, ‘ਪੰਜਾਬੀ ਟ੍ਰਿਬਿਊਨ’ ਦੇ ਹਰਭਜਨ ਹਲਵਾਰਵੀ ਦੇ ਨਾਲ ਮੈਨੂੰ ਮਿਲਣ ਆਏ ਅਤੇ ਅਮ੍ਰਤਿਆ ਸੇਨ ਦੀ ਕਿਤਾਬ ‘ਪੌਵਰਟੀ ਐਂਡ ਫੈਮਾਈਨਜ਼’ ਦੀ ਸਮੀਖਿਆ ਲਿਖਣ ਲਈ ਕਿਹਾ।

​ਮੈਂ ਆਪਣੀ ਪ੍ਰਕਾਸ਼ਿਤ ਸਮੀਖਿਆ ਦੀ ਇੱਕ ਕਾਪੀ ਸ੍ਰੀ ਸੇਨ ਨੂੰ ਭੇਜੀ ਅਤੇ ਉਨ੍ਹਾਂ ਨੇ ਆਪਣੇ ਯੋਗਦਾਨ ਦੀ ਸ਼ਲਾਘਾ ਕਰਨ ਲਈ ਮੇਰਾ ਧੰਨਵਾਦ ਕਰਦਿਆਂ ਮੈਨੂੰ ਜਵਾਬੀ ਚਿੱਠੀ ਲਿਖੀ। ਉਨ੍ਹਾਂ ਦਾ ਵਿਚਾਰ ਸੀ ਕਿ ਦੁਨੀਆ ਵਿੱਚ ਭੋਜਨ ਦੀ ਕਮੀ ਕਾਰਨ ਕਾਲ ਨਹੀਂ ਪੈਂਦੇ, ਸਗੋਂ ਇਸ ਕਾਰਨ ਪੈਂਦੇ ਹਨ ਕਿਉਂਕਿ ਕੁਝ ਲੋਕ ਇੰਨੇ ਗ਼ਰੀਬ ਹਨ ਕਿ ਵਰਤਮਾਨ ਉੱਚੀਆਂ ਕੀਮਤਾਂ ’ਤੇ ਲੋੜੀਂਦਾ ਭੋਜਨ ਨਹੀਂ ਖ਼ਰੀਦ ਸਕਦੇ। ਉਨ੍ਹਾਂ ਨੇ ਉਦਾਰਤਾ ਨਾਲ ਮੇਰੀ ਇਸ ਆਲੋਚਨਾ ਨੂੰ ਵੀ ਸਵੀਕਾਰ ਕੀਤਾ ਕਿ ਕਾਲ ਪੈਣ ਬਾਰੇ ਉਨ੍ਹਾਂ ਦੇ ਵਿਸ਼ਲੇਸ਼ਣ ਵਿੱਚ ਲਿੰਗਕ ਪੱਖ ਤੋਂ ਚਰਚਾ ਦੀ ਘਾਟ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਆਪਣੇ ਦੋ ਅਗਲੇ ਲੇਖਾਂ ਦੀਆਂ ਕਾਪੀਆਂ ਭੇਜੀਆਂ, ਜਿਨ੍ਹਾਂ ਵਿੱਚ ਲਿੰਗਕ ਪੱਖ ਬਾਰੇ ਚਰਚਾ ਕੀਤੀ ਗਈ ਸੀ। ਜਦੋਂ ਮੈਂ 1980ਵਿਆਂ ਦੇ ਅਖੀਰ ਵਿੱਚ ਉਨ੍ਹਾਂ ਨੂੰ ਔਕਸਫੋਰਡ ਵਿੱਚ ਮਿਲਿਆ ਤਾਂ ਉਨ੍ਹਾਂ ਨੂੰ ਮੇਰੇ ਵੱਲੋਂ ਕੀਤੀ ਗਈ ਉਹ ਸਮੀਖਿਆ ਉਦੋਂ ਵੀ ਯਾਦ ਸੀ।

​‘ਦਿ ਟ੍ਰਿਬਿਊਨ’, ‘ਪੰਜਾਬੀ ਟ੍ਰਿਬਿਊਨ’ ਅਤੇ ਕਦੇ-ਕਦਾਈਂ ‘ਦੈਨਿਕ ਟ੍ਰਿਬਿਊਨ’ ਨਾਲ ਮੇਰਾ ਵਿਆਪਕ ਰਿਸ਼ਤਾ 2009 ਵਿੱਚ ਬਣਿਆ, ਜਦੋਂ ਮਰਹੂਮ ਪ੍ਰੋ. ਅਮਰੀਕ ਸਿੰਘ ਨੇ ਵੱਡਿਆਂ ਵਾਂਗ ਝਿੜਕਦਿਆਂ ਸੁਝਾਅ ਦਿੱਤਾ ਕਿ ਸਿਰਫ਼ ਔਕਸਫੋਰਡ ਦੇ ‘ਆਇਵਰੀ ਟਾਵਰ’ ਤੱਕ ਹੀ ਸੀਮਿਤ ਰਹਿਣਾ ਠੀਕ ਨਹੀਂ ਹੈ ਅਤੇ ਮੈਨੂੰ ‘ਦਿ ਟ੍ਰਿਬਿਊਨ’ ਲਈ ਜਿੰਨਾ ਸੰਭਵ ਹੋ ਸਕੇ ਨਿਯਮਿਤ ਤੌਰ ’ਤੇ ਲਿਖਣਾ ਚਾਹੀਦਾ ਹੈ। ਮੈਂ ਤੁਰੰਤ ਹੁੰਗਾਰਾ ਭਰਦੇ ਹੋਏ ਵਿਸ਼ਵਵਿਆਪੀ ਵਾਤਾਵਰਨ ਦੀ ਚੁਣੌਤੀ ਬਾਰੇ ਲਿਖਿਆ ਅਤੇ ਅੱਜ ਵੀ ਆਪਣਾ ਯੋਗਦਾਨ ਪਾ ਰਿਹਾ ਹਾਂ।

-ਲੇਖਕ ਔਕਸਫੋਰਡ ਬਰੁੱਕਸ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਹੈ।

Advertisement
×