Zomato ਨੇ ਮਿਲਾਵਟੀ ਪਕਵਾਨ App ਤੋਂ ਹਟਾਏ
ਔਨਲਾਈਨ ਖਾਣਾ ਪਹੁੰਚਾਉਣ ਵਾਲੀ ਕੰਪਨੀ ਜ਼ੋਮੈਟੋ ਨੇ ਨਕਲੀ ਡੇਅਰੀ ਉਤਪਾਦਾਂ ਦੀ ਵਿਕਰੀ ਖ਼ਿਲਾਫ਼ ਸਖ਼ਤ ਨੀਤੀ ਲਾਗੂ ਕਰ ਦਿੱਤੀ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਨਕਲੀ ਪਨੀਰ ਅਤੇ ਹੋਰ ਮਿਲਾਵਟੀ ਚੀਜ਼ਾਂ ਵੇਚਣ ਵਾਲੇ ਰੈਸਤਰਾਂ ਨੂੰ ਐਪ ਤੋਂ ਪੱਕੇ ਤੌਰ ’ਤੇ...
Advertisement
ਔਨਲਾਈਨ ਖਾਣਾ ਪਹੁੰਚਾਉਣ ਵਾਲੀ ਕੰਪਨੀ ਜ਼ੋਮੈਟੋ ਨੇ ਨਕਲੀ ਡੇਅਰੀ ਉਤਪਾਦਾਂ ਦੀ ਵਿਕਰੀ ਖ਼ਿਲਾਫ਼ ਸਖ਼ਤ ਨੀਤੀ ਲਾਗੂ ਕਰ ਦਿੱਤੀ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਨਕਲੀ ਪਨੀਰ ਅਤੇ ਹੋਰ ਮਿਲਾਵਟੀ ਚੀਜ਼ਾਂ ਵੇਚਣ ਵਾਲੇ ਰੈਸਤਰਾਂ ਨੂੰ ਐਪ ਤੋਂ ਪੱਕੇ ਤੌਰ ’ਤੇ ਹਟਾ ਦਿੱਤਾ ਜਾਵੇਗਾ। ਦਰਅਸਲ ਅਜਿਹੇ ਪਕਵਾਨਾਂ ਵਿੱਚ ਅਸਲੀ ਦੁੱਧ ਦੀ ਥਾਂ ਸਸਤੇ ਬਦਲ ਜਿਵੇਂ ਬਨਸਪਤੀ ਤੇਲ ਵਰਤੇ ਜਾਂਦੇ ਹਨ। ਮਹਾਰਾਸ਼ਟਰ ਅਤੇ ਦਿੱਲੀ ਵਿੱਚ ਖੁਰਾਕ ਸੁਰੱਖਿਆ ਵਿਭਾਗਾਂ ਦੀ ਛਾਪੇਮਾਰੀ ਮਗਰੋਂ ਕੰਪਨੀ ਨੇ ਇਹ ਫ਼ੈਸਲਾ ਕੀਤਾ ਹੈ। ਜ਼ੋਮੈਟੋ ਨੇ ਨਕਲੀ ਡੇਅਰੀ ਵਾਲੇ ਅਜਿਹੇ ਸਾਰੇ ਪਕਵਾਨ ਤੁਰੰਤ ਪ੍ਰਭਾਵ ਨਾਲ ਆਪਣੀ ਐਪ ਤੋਂ ਹਟਾ ਦਿੱਤੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਆਪਣੇ ਨਾਲ ਜੁੜੇ ਰੈਸਤਰਾਂ ਨੂੰ ਸਿਰਫ਼ ਕੁਦਰਤੀ ਉਤਪਾਦ ਵਰਤਣ ਦੀ ਹਦਾਇਤ ਕੀਤੀ ਹੈ। ਜ਼ੋਮੈਟੋ ਦੇ ਸੀ ਈ ਓ ਆਦਿੱਤਿਆ ਮੰਗਲਾ ਨੇ ਦੱਸਿਆ ਕਿ ਇਸ ਕਾਰਵਾਈ ਦਾ ਮੁੱਖ ਮਕਸਦ ਗਾਹਕਾਂ ਦੀ ਸਿਹਤ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਨੂੰ ਮਿਆਰੀ ਖਾਣਾ ਮੁਹੱਈਆ ਕਰਵਾਉਣਾ ਹੈ।
Advertisement
Advertisement
×

