DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏ ਆਈ ਵਾਲੇ ਮਾੜੇ ਵੀਡੀਓ ਦਿਖਾਉਣ ਲਈ ਯੂਟਿਊਬ ਦੀ ਆਲੋਚਨਾ

ਬੱਚਿਆਂ ਨੂੰ ‘ਏ ਆਈ ਸਲੋਪ’ ਤੋਂ ਬਚਾਉਣ ਦੀ ਅਪੀਲ; ‘ਫੇਅਰਪਲੇਅ’ ਨੇ ਯੂਟਿਊਬ ਤੇ ਗੂਗਲ ਦੇ ਸੀ ਈ ਓ ਨੂੰ ਪੱਤਰ ਲਿਖਿਆ

  • fb
  • twitter
  • whatsapp
  • whatsapp
Advertisement

ਹਮਾਇਤੀ ਸਮੂਹਾਂ ਅਤੇ ਮਾਹਿਰਾਂ ਨੇ ਆਪਣੇ ਸਭ ਤੋਂ ਸੰਵੇਦਨਸ਼ੀਲ ਦਰਸ਼ਕਾਂ ਮਤਲਬ ਬੱਚਿਆਂ ਨੂੰ ਮਸਨੂਈ ਬੌਧਿਕਤਾ (ਏ ਆਈ) ਵੱਲੋਂ ਤਿਆਰ ਕੀਤੇ ਘਟੀਆ ਵੀਡੀਓਜ਼ ਦਿਖਾਉਣ ਲਈ ਯੂਟਿਊਬ ਦੀ ਆਲੋਚਨਾ ਕੀਤੀ ਹੈ। ਬੱਚਿਆਂ ਦੇ ਹਿੱਤਾਂ ਲਈ ਕੰਮ ਕਰਨ ਵਾਲੇ ਸਮੂਹ ‘ਫੇਅਰਪਲੇਅ’ ਨੇ ਯੂਟਿਊਬ ਦੇ ਸੀ ਈ ਓ ਨੀਲ ਮੋਹਨ ਅਤੇ ਯੂਟਿਊਬ ਦੀ ਮੂਲ ਕੰਪਨੀ ਗੂਗਲ ਦੇ ਸੀ ਈ ਓ ਸੁੰਦਰ ਪਿਚਾਈ ਨੂੰ ਲਿਖੇ ਪੱਤਰ ਵਿੱਚ ਯੂਟਿਊਬ ਅਤੇ ‘ਯੂਟਿਊਬ ਕਿਡਜ਼’ ਦੋਵੇਂ ਪਲੈਟਫਾਰਮਾਂ ’ਤੇ ਏ ਆਈ-ਤਿਆਰ ਵੀਡੀਓਜ਼ ਦੇ ਪਸਾਰ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਬੁੱਧਵਾਰ ਸਵੇਰੇ ਭੇਜੇ ਗਏ ਇਸ ਪੱਤਰ ’ਤੇ 200 ਤੋਂ ਵੱਧ ਸੰਸਥਾਵਾਂ ਅਤੇ ਵਿਅਕਤੀਗਤ ਮਾਹਿਰਾਂ ਜਿਵੇਂ ਬਾਲ ਮਨੋਵਿਗਿਆਨੀ ਅਤੇ ਸਿੱਖਿਆ ਸ਼ਾਸਤਰੀਆਂ, ਨੇ ਦਸਤਖ਼ਤ ਕੀਤੇ ਹਨ। ਪੱਤਰ ਵਿੱਚ ਲਿਖਿਆ ਹੈ, ‘‘ਇਹ ‘ਏ ਆਈ ਸਲੋਪ’ (ਮਸਨੂਈ ਬੌਧਿਕਤਾ ਵੱਲੋਂ ਬਣਾਈ ਗਈ ਬੇਕਾਰ ਸਮੱਗਰੀ) ਬੱਚਿਆਂ ਦੇ ਅਸਲੀਅਤ ਦੇ ਅਹਿਸਾਸ ਨੂੰ ਵਿਗਾੜ ਕੇ ਉਨ੍ਹਾਂ ਦੀ ਸਿੱਖਣ ਦੀ ਪ੍ਰਕਿਰਿਆ ’ਤੇ ਬੋਝ ਪਾ ਕੇ ਅਤੇ ਉਨ੍ਹਾਂ ਦਾ ਧਿਆਨ ਭਟਕਾ ਕੇ ਉਨ੍ਹਾਂ ਦੇ ਵਿਕਾਸ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਬੱਚਿਆਂ ਦਾ ਆਨਲਾਈਨ ਸਮਾਂ ਵਧਦਾ ਹੈ ਅਤੇ ਉਹ ਉਨ੍ਹਾਂ ਬਾਹਰੀ ਗਤੀਵਿਧੀਆਂ ਤੋਂ ਦੂਰ ਹੋ ਜਾਂਦੇ ਹਨ ਜੋ ਉਨ੍ਹਾਂ ਦੇ ਸਿਹਤਮੰਦ ਵਿਕਾਸ ਲਈ ਜ਼ਰੂਰੀ ਹਨ।’’

Advertisement
Advertisement
×