ਪੈਦਾਵਾਰ ਘੱਟ ਤੇ ਭਾਅ ਵੱਧ: ਇਸ ਵਾਰ ਅੰਬ, ਸ਼ੋਕੀਨਾਂ ਦੀਆਂ ਜੇਬਾਂ ਦੇਵੇਗਾ ਝੰਬ

ਪੈਦਾਵਾਰ ਘੱਟ ਤੇ ਭਾਅ ਵੱਧ: ਇਸ ਵਾਰ ਅੰਬ, ਸ਼ੋਕੀਨਾਂ ਦੀਆਂ ਜੇਬਾਂ ਦੇਵੇਗਾ ਝੰਬ

ਲਖਨਊ, 29 ਮਈ

ਦੁਸਹਿਰੀ ਅਤੇ ਅੰਬਾਂ ਦੀਆਂ ਹੋਰ ਕਿਸਮਾਂ ਦੇ ਸ਼ੌਕੀਨਾਂ ਲਈ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਹੈ। ਇਸ ਵਾਰ ਉੱਤਰ ਪ੍ਰਦੇਸ਼ ਦੀ ਅੰਬ ਪੱਟੀ ਵਿੱਚ ਢੁੱਕਵਾਂ ਮੌਸਮ ਨਾ ਹੋਣ ਕਾਰਨ ‘ਫਲਾਂ ਦੇ ਬਾਦਸ਼ਾਹ’ ਦੀ ਪੈਦਾਵਾਰ ਵਿੱਚ ਕਰੀਬ 70 ਫੀਸਦੀ ਦੀ ਕਮੀ ਆਈ ਹੈ, ਜਿਸ ਕਾਰਨ ਇਸ ਵਾਰ ਅੰਬਾਂ ਨੂੰ ਖਾਣ ਲਈ ਪਹਿਲਾਂ ਨਾਲੋਂ ਵੀ ਜੇਬ ਢਿੱਲੀ ਕਰਨੀ ਪਵੇਗੀ। ਇਸ ਵਾਰ ਅੰਬਾਂ ਨੂੰ ਬੂਰ ਪੈਣ ਸਮੇਂ ਭਾਵ ਫਰਵਰੀ ਅਤੇ ਮਾਰਚ ਦੇ ਸਮੇਂ ਅਚਨਚੇਤ ਗਰਮੀ ਕਾਰਨ ਬੂਰ ਦਾ ਸਹੀ ਵਿਕਾਸ ਨਹੀਂ ਹੋ ਸਕਿਆ, ਜਿਸ ਕਾਰਨ ਇਸ ਵਾਰ ਅੰਬਾਂ ਦੀ ਪੈਦਾਵਾਰ ਵਿੱਚ ਭਾਰੀ ਗਿਰਾਵਟ ਆਈ ਹੈ। ਮੈਂਗੋ ਗ੍ਰੋਅਰਜ਼ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਇੰਸਰਾਮ ਅਲੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਹਰ ਸਾਲ ਅੰਬਾਂ ਦਾ ਉਤਪਾਦਨ 35 ਤੋਂ 45 ਲੱਖ ਟਨ ਹੁੰਦਾ ਸੀ ਪਰ ਇਸ ਵਾਰ 10-12 ਲੱਖ ਟਨ ਤੋਂ ਜ਼ਿਆਦਾ ਦੇ ਉਤਪਾਦਨ ਦੀ ਆਸ ਨਹੀਂ। ਇਸ ਲਈ ਇਸ ਵਾਰ ਮੰਡੀ 'ਚ ਅੰਬ ਮਹਿੰਗੇ ਭਾਅ 'ਤੇ ਵਿਕਣਗੇ ਅਤੇ ਲੋਕਾਂ ਨੂੰ ਅੰਬ ਖਾਣ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All