DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Petrol, Diesel ਅਤੇ ਏ.ਟੀ.ਐੱਫ. ਦੀ ਬਰਾਮਦਗੀ ’ਤੇ ਵਿੰਡਫਾਲ ਟੈਕਸ ਘਟਾਇਆ

ਸਰਕਾਰ ਨੇ 16 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਏ.ਟੀ.ਐੱਫ. ਦੀ ਬਰਮਾਦਗੀ 'ਤੇ ਵਿੰਡਫਾਲ ਗੇਨਜ਼ ਟੈਕਸ ਘਟਾ ਦਿੱਤਾ ਹੈ। ਡੀਜ਼ਲ ਦੀ ਬਰਮਾਦਗੀ 'ਤੇ ਸੜਕ ਅਤੇ ਬੁਨਿਆਦੀ ਢਾਂਚਾ ਸੈੱਸ ਦੇ ਨਾਲ ਸਪੈਸ਼ਲ ਅਡੀਸ਼ਨਲ ਐਕਸਾਈਜ਼ ਡਿਊਟੀ (SAED) ਦੀ ਦਰ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸਰਕਾਰ ਨੇ 16 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਪੰਦਰਵਾੜੇ ਲਈ ਪੈਟਰੋਲ, ਡੀਜ਼ਲ ਅਤੇ ਏ.ਟੀ.ਐੱਫ. ਦੀ ਬਰਮਾਦਗੀ 'ਤੇ ਵਿੰਡਫਾਲ ਗੇਨਜ਼ ਟੈਕਸ ਘਟਾ ਦਿੱਤਾ ਹੈ।

ਡੀਜ਼ਲ ਦੀ ਬਰਮਾਦਗੀ 'ਤੇ ਸੜਕ ਅਤੇ ਬੁਨਿਆਦੀ ਢਾਂਚਾ ਸੈੱਸ ਦੇ ਨਾਲ ਸਪੈਸ਼ਲ ਅਡੀਸ਼ਨਲ ਐਕਸਾਈਜ਼ ਡਿਊਟੀ (SAED) ਦੀ ਦਰ ਹੁਣ 25 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 20 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਏ.ਟੀ.ਐੱਫ. ਦੇ ਨਿਰਯਾਤ 'ਤੇ SAED ਪਹਿਲਾਂ ਦੇ 19 ਰੁਪਏ ਪ੍ਰਤੀ ਲੀਟਰ ਦੇ ਮੁਕਾਬਲੇ 15 ਰੁਪਏ ਪ੍ਰਤੀ ਲੀਟਰ ਨਿਰਧਾਰਤ ਕੀਤੀ ਗਈ ਹੈ।

Advertisement

ਪੈਟਰੋਲ ਦੀ ਬਰਮਾਦਗੀ 'ਤੇ ਡਿਊਟੀ 16 ਸਤੰਬਰ ਤੋਂ ਪ੍ਰਭਾਵੀ ਹੋ ਕੇ, ਪਿਛਲੇ ਪੰਦਰਵਾੜੇ ਦੇ 1.5 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 0.5 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਵਿੱਤ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਡਿਊਟੀ ਵਿੱਚ ਵਾਧਾ 16 ਸਤੰਬਰ ਤੋਂ ਪ੍ਰਭਾਵੀ ਹੋਵੇਗਾ।

Advertisement

ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਸਰਕਾਰ ਨੇ 27 ਮਾਰਚ ਨੂੰ ਡੀਜ਼ਲ ਅਤੇ ਏ.ਟੀ.ਐੱਫ. 'ਤੇ ਬਰਮਾਦਗੀ ਡਿਊਟੀ ਲਗਾਈ ਸੀ ਅਤੇ ਹਰ ਪੰਦਰਵਾੜੇ ਦਰ ਨੂੰ ਸੋਧਿਆ ਸੀ। 16 ਮਈ ਤੋਂ ਸ਼ੁਰੂ ਕਰਕੇ, ਪੈਟਰੋਲ ਦੇ ਨਿਰਯਾਤ 'ਤੇ ਲੇਵੀ ਲਗਾਈ ਗਈ ਸੀ।

ਮੰਤਰਾਲੇ ਨੇ ਇਹ ਵੀ ਕਿਹਾ ਕਿ ਘਰੇਲੂ ਖਪਤ ਲਈ ਸਾਫ਼ ਕੀਤੇ ਗਏ ਪੈਟਰੋਲ ਅਤੇ ਡੀਜ਼ਲ 'ਤੇ ਮੌਜੂਦਾ ਡਿਊਟੀ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੈ। ਪੱਛਮੀ ਏਸ਼ੀਆ ਵਿੱਚ ਯੁੱਧ ਦੇ ਵਿਚਕਾਰ ਬਾਲਣ ਦੀ ਘਰੇਲੂ ਉਪਲਬਧਤਾ ਨੂੰ ਵਧਾਉਣ ਲਈ ਵਿੰਡਫਾਲ ਟੈਕਸ ਲਗਾਇਆ ਗਿਆ ਸੀ।

ਇਸਦਾ ਉਦੇਸ਼ ਬਰਾਮਦਕਾਰਾਂ ਨੂੰ ਕੀਮਤਾਂ ਦੇ ਅੰਤਰ ਕਾਰਨ ਗ਼ੈਰ-ਵਾਜਬ ਫਾਇਦਾ ਉਠਾਉਣ ਤੋਂ ਰੋਕਣਾ ਵੀ ਸੀ ਕਿਉਂਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਆਲਮੀ ਕੱਚੇ ਤੇਲ ਦੀਆਂ ਕੀਮਤਾਂ ਵਧ ਗਈਆਂ ਸਨ।

ਵਿੰਡਫਾਲ ਟੈਕਸ ਦਾ ਉਦੇਸ਼ ਪੱਛਮੀ ਏਸ਼ੀਆ ਦੇ ਸੰਕਟਾਂ ਦੇ ਵਿਚਕਾਰ ਬਰਾਮਦ ਨੂੰ ਹੱਲਾਸ਼ੇਰੀ ਨਾ ਦੇ ਕੇ ਪੈਟਰੋਲੀਅਮ ਉਤਪਾਦਾਂ ਦੀ ਘਰੇਲੂ ਉਪਲਬਧਤਾ ਨੂੰ ਯਕੀਨੀ ਬਣਾਉਣਾ ਸੀ। ਪੀ.ਟੀ.ਆਈ.

Advertisement
×