
ਨਵੀਂ ਦਿੱਲੀ: ਖੁਰਾਕੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੇ ਬਾਵਜੂਦ ਈਂਧਣ, ਊਰਜਾ ਤੇ ਮੈਨੂਫੈਕਚਰਿੰਗ ਵਸਤਾਂ ਦੀਆਂ ਕੀਮਤਾਂ ਵਿੱਚ ਨਰਮੀ ਕਰਕੇ ਥੋਕ ਮੁੱਲ ਆਧਾਰਿਤ ਮਹਿੰਗਾਈ ਦਰ ਦਸੰਬਰ 2021 ਵਿੱਚ ਘੱਟ ਕੇ 13.56 ਫੀਸਦ ਰਹਿ ਗਈ ਹੈ। ਇਸ ਤੋਂ ਪਹਿਲਾਂ ਚਾਰ ਮਹੀਨਿਆਂ ਤੱਕ ਮਹਿੰਗਾਈ ਦਰ ਨੇ ਲਗਾਤਾਰ ਸ਼ੂਟ ਵੱਟੀ ਰੱਖੀ। ਥੋਕ ਮੁੱਲ ਅਧਾਰਿਤ ਮਹਿੰਗਾਈ ਦਰ ਦੇ ਡਿੱਗਣ ਮਗਰੋਂ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਗਲੇ ਮਹੀਨੇ ਆਪਣੀਆਂ ਬੁਨਿਆਦੀ ਵਿਆਜ ਦਰਾਂ ਵਿੱਚ ਕੋਈ ਹੇਰ-ਫੇਰ ਨਾ ਕਰਕੇ ਇਨ੍ਹਾਂ ਨੂੰ ਸਥਿਰ ਰੱਖ ਸਕਦਾ ਹੈ। ਆਰਬੀਆਈ ਆਪਣੀ ਮੁਦਰਾ ਨੀਤੀ ਦਾ ਐਲਾਨ 9 ਫਰਵਰੀ ਨੂੰ ਕਰੇਗਾ। ਅਪਰੈਲ ਤੋਂ ਲਗਾਤਾਰ ਨੌਵੇਂ ਮਹੀਨੇ ਥੋਕ ਮੁੱਲ ਅਧਾਰਿਤ ਮਹਿੰਗਾਈ ਦਰ ਦੋਹਰੇ ਅੰਕੜੇ ਵਿੱਚ ਬਣੀ ਹੋਈ ਹੈ। ਪਿਛਲੇ ਸਾਲ ਨਵੰਬਰ ਵਿੱਚ ਮਹਿੰਗਾਈ ਦਰ 14.23 ਫੀਸਦ ਸੀ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ