DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵ੍ਹਟਸਐਪ ਵੱਲੋਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਅਕਾਊਂਟ ਸ਼ੁਰੂ

ਮੈਸੇਜਿੰਗ ਐਪ ਵੱਲੋਂ ‘ਮਾਪਿਆਂ ਦੇ ਕੰਟਰੋਲ’ ਵਾਲਾ ਨਵਾਂ ਅਕਾੳੂਂਟ ਮਾਡਲ ਲਾਂਚ

  • fb
  • twitter
  • whatsapp
  • whatsapp
Advertisement

ਮੈਟਾ ਦੀ ਮਾਲਕੀ ਵਾਲੇ ਵ੍ਹਟਸਐਪ ਨੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਪਣੇ ਮੈਸੇਜਿੰਗ ਪਲੈਟਫਾਰਮ ਦੇ ਦਰ ਖੋਲ੍ਹ ਦਿੱਤੇ ਹਨ। ਵ੍ਹਟਸਐਪ ਨੇ ਇਸ ਉਮਰ ਵਰਗ ਲਈ ‘ਮਾਪਿਆਂ ਦੇ ਕੰਟਰੋਲ’ ਵਾਲਾ ਨਵਾਂ ਅਕਾਊਂਟ ਮਾਡਲ ਲਾਂਚ ਕੀਤਾ ਹੈ। ਮੈਸੇਜਿੰਗ ਐਪ ਲਈ ਇਹ ਪੇਸ਼ਕਦਮੀ ਵੱਡੀ ਰਣਨੀਤਕ ਤਬਦੀਲੀ ਹੈ, ਜਿਸ ਵਿੱਚ ਪਹਿਲਾਂ ਹੀ ਘੱਟੋ ਘੱਟ ਉਮਰ 13 ਸਾਲ (ਜਾਂ ਕੁਝ ਖੇਤਰਾਂ ਵਿੱਚ ਵੱਧ) ਰੱਖੀ ਗਈ ਹੈ।

ਵ੍ਹਟਸਐਪ ਨੇ ਬਲੌਗ ਪੋਸਟ ਵਿੱਚ ਕਿਹਾ, ‘‘ਪਰਿਵਾਰਾਂ ਤੇ ਮਾਹਿਰਾਂ ਤੋਂ ਮਿਲੀ ਜਾਣਕਾਰੀ ਮਗਰੋਂ ਅਸੀਂ ਮਾਪਿਆਂ ਦੇ ਕੰਟਰੋਲ ਵਾਲੇ ਅਕਾਊਂਟਾਂ ਦੀ ਸ਼ੁਰੂਆਤ ਕੀਤੀ ਹੈ। ਇਹ ਖਾਤੇ ਮਾਪਿਆਂ ਜਾਂ ਸਰਪ੍ਰਸਤਾਂ ਨੂੰ ਇਸ ਉਮਰ ਵਰਗ ਦੇ ਬੱਚਿਆਂ ਲਈ ਵ੍ਹਟਸਐੱਪ ਸੈਟਅੱਪ ਦੀ ਖੁੱਲ੍ਹ ਦੇਣਗੇ। ਮੈੈਸੇਜਿੰਗ ਤੇ ਕਾਲਿੰਗ ਲਈ ਐਪ ਵਿੱਚ ਨਵੇਂ ਕੰਟਰੋਲ ਹੋਣਗੇ।’’ ਵ੍ਹਟਸਐਪ ਨੇ ਕਿਹਾ ਕਿ ਮਾਪੇ ਜਿੱਥੇ ਸੰਪਰਕ ਸੂਚੀ (ਕੰਟੈਕਟ ਲਿਸਟ) ਨੂੰ ਕੰਟਰੋਲ ਕਰ ਸਕਣਗੇ ਉਥੇ ਮੈਸੇਜਿੰਗ ਦਾ ਵਿਸ਼ਾ ਵਸਤੂ ਐੰਡ ਟੂ ਐਂੰਡ ਐਨਕ੍ਰਿਪਸ਼ਨ ਤਹਿਤ ਸੁਰੱਖਿਅਤ ਰਹੇਗਾ। ਸਬੰਧਤ ਯੰਤਰ ਉੱਤੇ ਪੇਰੈਂਟਲ ਕੰਟਰੋਲ ਤੇ ਹੋਰ ਸੈਟਿੰਗਾਂ ਪੇਰੈਂਟ ਪਿੰਨ (ਮਾਪਿਆਂ ਦੇ ਪਾਸਵਰਡ) ਤਹਿਤ ਸੁਰੱਖਿਅਤ ਰਹਿਣਗੀਆਂ। ਸਿਰਫ਼ ਮਾਪੇ ਹੀ ਪ੍ਰਾਈਵੇਸੀ ਸੈਟਿੰਗਾਂ ਤੱਕ ਰਸਾਈ ਤੇ ਫੇਰਬਦਲ ਕਰ ਸਕਣਗੇ। ਇਸ ਫੀਚਰ ਨੂੰ ਮੌਜੂਦਾ ਸਮੇਂ ਪੜਾਅਵਾਰ ਸ਼ੁਰੂ ਕੀਤਾ ਗਿਆ ਹੈ।

Advertisement

Advertisement
Advertisement
×