5 ਜੀ ਦਾ ਸਵਾਗਤ, ਪਰ ਜਾਣਨਾ ਚਾਹੁੰਦੀ ਹਾਂ ਕਿ ਇਹ ਸਭਨਾਂ ਲਈ ਸੁਰੱਖਿਅਤ ਹੈ ਜਾਂ ਨਹੀਂ: ਜੂਹੀ ਚਾਵਲਾ

5 ਜੀ ਦਾ ਸਵਾਗਤ, ਪਰ ਜਾਣਨਾ ਚਾਹੁੰਦੀ ਹਾਂ ਕਿ ਇਹ ਸਭਨਾਂ ਲਈ ਸੁਰੱਖਿਅਤ ਹੈ ਜਾਂ ਨਹੀਂ: ਜੂਹੀ ਚਾਵਲਾ

ਮੁੰਬਈ, 9 ਜੂਨ

ਅਦਾਕਾਰਾ ਜੂਹੀ ਚਾਵਲਾ ਨੇ 5ਜੀ ਵਾਇਰਲੈੱਸ ਨੈਟਵਰਕ ਤਕਨਾਲੋਜੀ ਨੂੰ ਚੁਣੌਤੀ ਦੇਣ ਵਾਲੀ ਆਪਣੀ ਪਟੀਸ਼ਨ ਖਾਰਜ ਹੋਣ ਦੇ ਕੁਝ ਦਿਨ ਮਗਰੋਂ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਸੁਨੇਹਾ ਰੌਲੇ ਰੱਪੇ ਵਿੱਚ ਕਿਧਰੇ ਗੁਆਚ ਗਿਆ ਹੈ। ਉਨ੍ਹਾਂ ਮੁਲਕ ਵਿੱਚ 5ਜੀ ਵਾਇਰਲੈੱਸ ਨੈਟਵਰਕ ਦੀ ਸ਼ੁਰੂਆਤ ਕੀਤੇ ਜਾਣ ਖਿਲਾਫ਼ 31 ਮਈ ਨੂੰ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਇਸ ਦੇ ਲੋਕਾਂ, ਪਸ਼ੂਆਂ ਅਤੇ ਵਨਸਪਤੀ ਤੇ ਜੀਵ ਜੰਤੂਆਂ ’ਤੇ ਰੇਡੀਸ਼ਨ ਦੇ ਅਸਰ ਸਬੰਧੀ ਮੁੱਦੇ ਚੁੱਕੇ ਸਨ। ਦਿੱਲੀ ਹਾਈ ਕੋਰਟ ਨੇ ਬੀਤੇ ਹਫ਼ਤੇ ਚਾਵਲਾ ਅਤੇ ਸਹਿਯੋਗੀ ਪਟੀਸ਼ਨਰਾਂ ’ਤੇ 20 ਲੱਖ ਰੁਪਏ ਦਾ ਜੁਰਮਾਨਾ ਲਾਉਂਦਿਆਂ ਪਟੀਸ਼ਨ ਨੂੰ ‘ਖਾਮੀਆਂ ਭਰਪੂਰ’ ਤੇ ਕਾਨੂੰਨੀ ਪ੍ਰਕਿਰਿਆ ਦੇ ਵਿਰੁੱਧ ਕਰਾਰ ਦਿੱਤਾ ਸੀ। ਨਾਲ ਹੀ ਅਦਾਲਤ ਨੇ ਕਿਹਾ ਸੀ ਕਿ ਪਟੀਸ਼ਨ ‘ਚਰਚਾ ਵਿੱਚ ਆਉਣ’ ਲਈ ਦਾਖਲ ਕੀਤੀ ਗਈ ਸੀ। ਚਾਵਲਾ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਵਿੱਚ ਕਿਹਾ ਕਿ ਉਹ ਇਹ ਜਾਣਨਾ ਚਾਹੁੰਦੀ ਸੀ ਕਿ 5 ਜੀ ਤਕਨਾਲੋਜੀ ਸਭਨਾਂ ਲਈ ਸੁਰੱਖਿਅਤ ਹੈ ਜਾਂ ਨਹੀਂ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All