ਵਾਹਨ ਨਿਰਮਾਤਾ ਕੰਪਨੀਆਂ ਤੇ ਗੈਰ ਸਰਕਾਰੀ ਸੰਗਠਨ ਵੀ ਹੁਣ ਜਾਰੀ ਕਰ ਸਕਣਗੇ ਡਰਾਈਵਿੰਗ ਲਾਇਸੈਂਸ

ਟਰਾਂਸਪੋਰਟ ਮੰਤਰਾਲੇ ਨੇ ਦਿੱਤੀ ਇਜਾਜ਼ਤ

ਵਾਹਨ ਨਿਰਮਾਤਾ ਕੰਪਨੀਆਂ ਤੇ ਗੈਰ ਸਰਕਾਰੀ ਸੰਗਠਨ ਵੀ ਹੁਣ ਜਾਰੀ ਕਰ ਸਕਣਗੇ ਡਰਾਈਵਿੰਗ ਲਾਇਸੈਂਸ

ਨਵੀਂ ਦਿੱਲੀ, 4 ਅਗਸਤ

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਵਾਹਨ ਨਿਰਮਾਤਾ ਕੰਪਨੀਆਂ ਤੇ ਗੈਰ ਸਰਕਾਰੀ ਸੰਗਠਨਾਂ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਮਾਨਤਾ ਪ੍ਰਾਪਤ ਡਰਾਈਵਿੰਗ ਟਰੇਨਿੰਗ ਸੈਂਟਰ ਚਲਾਉਣ ਅਤੇ ਟਰੇਨਿੰਗ ਪੂਰੀ ਹੋਣ ’ਤੇ ਲਾਇਸੈਂਸ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਹੈ। ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਹੁਕਮਾਂ ਅਨੁਸਾਰ ਇਸ ਨਵੀਂ ਸੇਵਾ ਦੇ ਨਾਲ ਖੇਤਰੀ ਟਰਾਂਸਪੋਰਟ ਦਫ਼ਤਰ(ਆਰਟੀਓ) ਵੱਲੋਂ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦਾ ਅਮਲ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ। ਮੰਤਰਾਲੇ ਨੇ ਦੋ ਅਗਸਤ 2021 ਨੂੰ ਜਾਰੀ ਬਿਆਨ ਵਿੱਚ ਕਿਹਾ, ‘‘ ਸ਼ਰਤਾਂ ਪੂਰੀਆਂ ਕਰਨ ਵਾਲੀਆਂ ਕੰਪਨੀਆਂ, ਗੈਰ ਸਰਕਾਰੀ ਸੰਗਠਨ, ਐਸੋਸੀਏਸ਼ਨਾਂ, ਨਿਜੀ ਅਦਾਰੇ/ਆਟੋਮੋਬਾਈਲ ਐਸੋਸੀਏਸ਼ਨਾਂ/ਖੁਦਮੁਖਤਾਰ ਅਦਾਰੇ/ਨਿਜੀ ਵਾਹਨ ਨਿਰਮਾਤਾ ਕੰਪਨੀਆਂ, ਚਾਲਕ ਟਰੇਨਿੰਗ ਕੇਂਦਰ(ਡੀਟੀਸੀ) ਖੋਲ੍ਹਣ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ। ਬਿਆਨ ਅਨੁਸਾਰ ਇਨ੍ਹਾਂ ਸੰਸਥਾਵਾਂ ਕੋਲ ਕੇਂਦਰੀ ਮੋਟਰ ਵਾਹਨ ਨਿਯਮ, 1989 ਤਹਿਤ ਲੋੜੀਂਦੀ ਜ਼ਮੀਨ ਅਤੇ ਬੁਨਿਆਦੀ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All