DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

UPI ਲੈਣ-ਦੇਣ ਦੀ ਗਿਣਤੀ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ 27 ਫੀਸਦੀ ਵਧ ਕੇ ਹੋਈ 145 ਅਰਬ

ਪਿਛਲੇ ਸਾਲ ਦੇ ਮੁਕਾਬਲੇ ਲੈਣ-ਦੇਣ ਦੇ ਮੁੱਲ ਵਿੱਚ 20 ਫੀਸਦੀ ਦਾ ਵਾਧਾ ਦਰਜ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਯੂ ਪੀ ਆਈ ਰਾਹੀਂ ਲੈਣ-ਦੇਣ ਦੀ ਗਿਣਤੀ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ 27 ਫੀਸਦੀ ਵਧ ਕੇ ਕਰੀਬ 145 ਅਰਬ ਹੋ ਗਈ ਹੈ। ਪਿਛਲੇ ਵਿੱਤੀ ਸਾਲ ਦੇ ਅਪਰੈਲ-ਸਤੰਬਰ ਸਮੇਂ ਦੌਰਾਨ ਯੂ ਪੀ ਆਈ ਰਾਹੀਂ 114 ਅਰਬ ਦੇ ਲੈਣ-ਦੇਣ ਹੋਏ ਸਨ।

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ ਪੀ ਸੀ ਆਈ) ਦੇ ਅੰਕੜਿਆਂ ਅਨੁਸਾਰ, ਇਸ ਸਮੇਂ ਦੌਰਾਨ ਯੂ ਪੀ ਆਈ ਲੈਣ-ਦੇਣ ਦਾ ਮੁੱਲ ਵੀ 20 ਫੀਸਦੀ ਵਧ ਕੇ 177 ਲੱਖ ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ 148 ਲੱਖ ਕਰੋੜ ਰੁਪਏ ਸੀ।

Advertisement

ਹਾਲਾਂਕਿ, ਸਤੰਬਰ ਵਿੱਚ ਯੂ ਪੀ ਆਈ ਲੈਣ-ਦੇਣ ਦੀ ਗਿਣਤੀ ਮਹੀਨੇ ਦੇ ਆਧਾਰ 'ਤੇ 1.7 ਫੀਸਦੀ ਘਟ ਕੇ 24.07 ਅਰਬ ਰਹਿ ਗਈ। ਜਦਕਿ ਅਗਸਤ ਵਿੱਚ ਇਹ 24.5 ਅਰਬ ਸੀ।

Advertisement

ਇਸੇ ਤਰ੍ਹਾਂ ਸਤੰਬਰ ਵਿੱਚ ਲੈਣ-ਦੇਣ ਦਾ ਮੁੱਲ ਵੀ 1.5 ਫੀਸਦੀ ਘਟ ਕੇ 29.37 ਲੱਖ ਕਰੋੜ ਰੁਪਏ ਰਿਹਾ, ਜਦਕਿ ਅਗਸਤ ਵਿੱਚ ਇਹ 29.82 ਲੱਖ ਕਰੋੜ ਰੁਪਏ ਸੀ।

ਉਦਯੋਗ ਨਾਲ ਜੁੜੇ ਮਾਹਰਾਂ ਨੇ ਲੈਣ-ਦੇਣ ਵਿੱਚ ਇਸ ਗਿਰਾਵਟ ਦਾ ਕਾਰਨ ਅਗਸਤ ਵਿੱਚ 31 ਦਿਨ ਅਤੇ ਸਤੰਬਰ ਵਿੱਚ 30 ਦਿਨ ਹੋਣ ਨੂੰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਤੰਬਰ ਵਿੱਚ ਰੋਜ਼ਾਨਾ ਔਸਤਨ ਲੈਣ-ਦੇਣ 80.2 ਕਰੋੜ ਦਾ ਰਿਹਾ, ਜਦਕਿ ਅਗਸਤ ਵਿੱਚ ਇਹ 79.1 ਕਰੋੜ ਸੀ।

ਇਹ ਅੰਕੜੇ ਵਪਾਰੀਆਂ ਲਈ ਵੱਧ ਮੁੱਲ ਵਾਲੇ ਯੂ ਪੀ ਆਈ ਲੈਣ-ਦੇਣ 'ਤੇ ਨਵੇਂ 'ਮਰਚੈਂਟ ਡਿਸਕਾਊਂਟ ਰੇਟ' (ਐੱਮ ਡੀ ਆਰ) ਦੇ ਲਾਗੂ ਹੋਣ ਤੋਂ ਕਰੀਬ ਦੋ ਹਫ਼ਤੇ ਪਹਿਲਾਂ ਆਏ ਹਨ।

ਨਵੇਂ ਨਿਯਮਾਂ ਅਨੁਸਾਰ, 15 ਅਕਤੂਬਰ ਤੋਂ 2,000 ਰੁਪਏ ਤੋਂ ਵੱਧ ਦੇ ਯੂ ਪੀ ਆਈ ਲੈਣ-ਦੇਣ 'ਤੇ ਵਪਾਰੀਆਂ ਤੋਂ 0.4 ਫੀਸਦੀ ਐੱਮ ਡੀ ਆਰ ਲਿਆ ਜਾਵੇਗਾ। ਹਾਲਾਂਕਿ, ਰਕਮ ਭਾਵੇਂ ਜਿੰਨੀ ਮਰਜ਼ੀ ਹੋਵੇ, ਵਿਅਕਤੀ ਤੋਂ ਵਿਅਕਤੀ (ਪੀ2ਪੀ) ਲੈਣ-ਦੇਣ 'ਤੇ ਕੋਈ ਫੀਸ ਨਹੀਂ ਲੱਗੇਗੀ।

Advertisement
×