DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਤੰਬਰ ਵਿੱਚ UPI ਲੈਣ-ਦੇਣ 1.8 ਫੀਸਦੀ ਘੱਟ ਕੇ ਰਹਿ ਗਿਆ 2,407 ਕਰੋੜ 

IMPS, RTGS ਅਤੇ NEFT ਦੇ ਅੰਕੜੇ ਵੀ ਕੀਤੇ ਗਏ ਜਾਰੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਭਾਰਤੀ ਰਿਜ਼ਰਵ ਬੈਂਕ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ  ਯੂ ਪੀ ਆਈ (UPI) ਰਾਹੀਂ ਲੈਣ-ਦੇਣ ਸਤੰਬਰ ਵਿੱਚ ਮਾਸਿਕ ਆਧਾਰ 'ਤੇ 1.8 ਫੀਸਦੀ ਘੱਟ ਕੇ 2,407 ਕਰੋੜ ਰਿਹਾ ਹੈ।

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਵੱਲੋਂ ਸੰਚਾਲਿਤ ਯੂ ਪੀ ਆਈ (ਯੂਨੀਫਾਈਡ ਪੇਮੈਂਟਸ ਇੰਟਰਫੇਸ) ਰਾਹੀਂ ਅਗਸਤ ਵਿੱਚ 2,450 ਕਰੋੜ ਲੈਣ-ਦੇਣ ਹੋਏ ਸਨ।ਅੰਕੜਿਆਂ ਅਨੁਸਾਰ, ਸਤੰਬਰ ਵਿੱਚ ਯੂ ਪੀ ਆਈ ਰਾਹੀਂ ਲੈਣ-ਦੇਣ ਦਾ ਕੁੱਲ ਮੁੱਲ ਵੀ 1.50 ਫੀਸਦੀ ਘੱਟ ਕੇ 29.37 ਲੱਖ ਕਰੋੜ ਰੁਪਏ ਰਿਹਾ, ਜਿਹੜਾ ਕਿ ਅਗਸਤ ਵਿੱਚ 29.82 ਲੱਖ ਕਰੋੜ ਰੁਪਏ ਸੀ।

Advertisement

ਇਹ ਅੰਕੜੇ ਕਾਰੋਬਾਰੀਆਂ ਲਈ ਵੱਧ ਰਕਮ ਵਾਲੇ ਯੂ ਪੀ ਆਈ ਭੁਗਤਾਨ 'ਤੇ ਮਰਚੈਂਟ ਡਿਸਕਾਊਂਟ ਰੇਟ (MDR) ਲਾਗੂ ਹੋਣ ਤੋਂ ਕਰੀਬ ਦੋ ਹਫ਼ਤੇ ਪਹਿਲਾਂ ਆਏ ਹਨ। ਉਦਯੋਗ ਨਾਲ ਜੁੜੇ ਮਾਹਿਰਾਂ ਅਨੁਸਾਰ, ਲੈਣ-ਦੇਣ ਵਿੱਚ ਗਿਰਾਵਟ ਦਾ ਕਾਰਨ ਅਗਸਤ ਵਿੱਚ 31 ਦਿਨ ਅਤੇ ਸਤੰਬਰ ਵਿੱਚ 30 ਦਿਨ ਹੋਣਾ ਹੈ। ਇਸ ਦੇ ਬਾਵਜੂਦ, ਸਤੰਬਰ ਵਿੱਚ ਰੋਜ਼ਾਨਾ ਔਸਤ ਲੈਣ-ਦੇਣ ਵਧ ਕੇ 80.2 ਕਰੋੜ ਰਿਹਾ, ਜਦਕਿ ਅਗਸਤ ਵਿੱਚ ਇਹ 79.1 ਕਰੋੜ ਸੀ।

Advertisement

ਆਰ ਬੀ ਆਈ (RBI) ਦੇ ਅੰਕੜਿਆਂ ਅਨੁਸਾਰ, ਐੱਨ ਪੀ ਸੀ ਆਈ ਵੱਲੋਂ ਸੰਚਾਲਿਤ ਤੁਰੰਤ ਭੁਗਤਾਨ ਸੇਵਾ (IMPS) ਰਾਹੀਂ 35.40 ਕਰੋੜ ਲੈਣ-ਦੇਣ ਹੋਏ, ਜਿਨ੍ਹਾਂ ਦਾ ਕੁੱਲ ਮੁੱਲ 7.05 ਲੱਖ ਕਰੋੜ ਰੁਪਏ ਰਿਹਾ।

ਉੱਥੇ ਹੀ ਰੀਅਲ-ਟਾਈਮ ਗ੍ਰੌਸ ਸੈਟਲਮੈਂਟ (RTGS) ਪ੍ਰਣਾਲੀ ਰਾਹੀਂ ਸਤੰਬਰ ਵਿੱਚ 3.25 ਕਰੋੜ ਲੈਣ-ਦੇਣ ਹੋਏ, ਜਿਨ੍ਹਾਂ ਦਾ ਮੁੱਲ 235.71 ਲੱਖ ਕਰੋੜ ਰੁਪਏ ਰਿਹਾ। ਇਸ ਦੇ ਨਾਲ ਹੀ, ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (NEFT) ਰਾਹੀਂ ਸਤੰਬਰ ਵਿੱਚ 86.2 ਕਰੋੜ ਲੈਣ-ਦੇਣ ਹੋਏ ਅਤੇ ਇਨ੍ਹਾਂ ਦਾ ਕੁੱਲ ਮੁੱਲ 46.75 ਲੱਖ ਕਰੋੜ ਰੁਪਏ ਰਿਹਾ।

Advertisement
×