DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

India ਤੇ Afghanistan ਵਿਚਕਾਰ Trade Talk

ਏ ਸੀ ਸੀ ਆੲੀ ਵੱਲੋਂ ਵਪਾਰਕ ਵੀਜ਼ੇ ਜਾਰੀ ਕਰਨ ਦਾ ਸੁਝਾਅ

  • fb
  • twitter
  • whatsapp
  • whatsapp
Advertisement

ਅਫ਼ਗ਼ਾਨਿਸਤਾਨ ਦੇ ਸਿਖਰਲੇ ਵਪਾਰਕ ਸੰਗਠਨ ਅਫ਼ਗ਼ਾਨਿਸਤਾਨ ਚੈਂਬਰ ਆਫ ਕਾਮਰਸ ਐਂਡ ਇਨਵੈਸਟਮੈਂਟ (ਏ ਸੀ ਸੀ ਆਈ) ਨੇ ਭਾਰਤ ਨਾਲ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ ਹੈ। ਸੰਗਠਨ ਨੇ ਵਪਾਰਕ ਪ੍ਰਕਿਰਿਆ ਸੌਖੀ ਬਣਾਉਣ, ਪ੍ਰਸ਼ਾਸਨਿਕ ਅੜਿੱਕੇ ਦੂਰ ਕਰਨ ਅਤੇ ਵਪਾਰਕ ਵੀਜ਼ੇ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਵਧੇਰੇ ਸੁਖਾਲਾ ਬਣਾਉਣ ਦਾ ਸੁਝਾਅ ਦਿੱਤਾ ਹੈ। ਇਨ੍ਹਾਂ ਮੁੱਦਿਆਂ ’ਤੇ ਕਾਬੁਲ ’ਚ ਏ ਸੀ ਸੀ ਆਈ ਦੇ ਚੇਅਰਮੈਨ ਸੱਯਦ ਕਰੀਮ ਹਾਸ਼ਿਮੀ ਅਤੇ ਅਫ਼ਗ਼ਾਨਿਸਤਾਨ ’ਚ ਭਾਰਤ ਦੇ ਰਾਜਦੂਤ ਯਤਿਨ ਪਟੇਲ ਦਰਮਿਆਨ ਮੀਟਿੰਗ ਹੋਈ। ਸੰਗਠਨ ਅਨੁਸਾਰ ਦੋਵਾਂ ਧਿਰਾਂ ਨੇ ਰਣਨੀਤਕ ਅਤੇ ਕੂਟਨੀਤਕ ਸੰਵਾਦ ਰਾਹੀਂ ਵਪਾਰ, ਨਿਵੇਸ਼ ਅਤੇ ਲੰਮੇ ਸਮੇਂ ਦਾ ਆਰਥਿਕ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਪਾਕਿਸਤਾਨ ਰਾਹੀਂ ਅਫ਼ਗ਼ਾਨਿਸਤਾਨ ਨਾਲ ਵਪਾਰ ਤੇਜ਼ੀ ਨਾਲ ਘਟਿਆ ਹੈ। ਵਿੱਤੀ ਸਾਲ 2020-21 ’ਚ ਜਿੱਥੇ ਇਹ ਤਕਰੀਬਨ ਪੰਜ ਅਰਬ ਅਮਰੀਕੀ ਡਾਲਰ ਸੀ ਉੱਥੇ ਹੀ ਵਿੱਤੀ ਸਾਲ 2025-26 ’ਚ ਇਹ ਘਟ ਕੇ 36.7 ਕਰੋੜ ਅਮਰੀਕੀ ਡਾਲਰ ਰਹਿ ਗਿਆ ਹੈ। ਇਸ ਦੇ ਚੱਲਦਿਆਂ ਅਫ਼ਗ਼ਾਨਿਸਤਾਨ ਨੇ ਇਰਾਨ ਸਣੇ ਬਦਲਵੇਂ ਵਪਾਰਕ ਮਾਰਗਾਂ ’ਤੇ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ ਹੈ। ਭਾਰਤ ਵੀ ਇਰਾਨ ਦੇ ਚਾਬਹਾਰ ਬੰਦਰਗਾਹ ਰਾਹੀਂ ਅਫ਼ਗ਼ਾਨਿਸਤਾਨ ਨਾਲ ਸੰਪਰਕ ਅਤੇ ਵਪਾਰ ਨੂੰ ਮਜ਼ਬੂਤ ਕਰ ਰਿਹਾ ਹੈ।

Advertisement
Advertisement
×