DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਪੈਰਿਸ ’ਚ ਟਰੈਕਟਰ ਮਾਰਚ

ਪੰਜ ਦੱਖਣ ਅਮਰੀਕੀ ਮੁਲਕਾਂ ਨਾਲ ਸਮਝੌਤੇ ਦਾ ਵਿਰੋਧ

  • fb
  • twitter
  • whatsapp
  • whatsapp
featured-img featured-img
ਫਰਾਂਸੀਸੀ ਕਿਸਾਨ ਅਤੇ ‘ਕੋਆਰਡੀਨੇਸ਼ਨ ਰੂਰੇਲ’ ਦੇ ਮੈਂਬਰ ਈ ਯੂ-ਮਰਕੋਸਰ ਮੁਕਤ ਵਪਾਰ ਸਮਝੌਤੇ ਅਤੇ ਲੰਪੀ ਸਕਿਨ ਬਿਮਾਰੀ ਨਾਲ ਸਿੱਝਣ ਦੇ ਤਰੀਕਿਆਂ ਖਿਲਾਫ਼ ਪੈਰਿਸ ਵਿੱਚ ਕੌਮੀ ਅਸੈਂਬਲੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ। -ਫੋਟੋ: ਰਾਇਟਰਜ਼
Advertisement

ਪੰਜ ਦੱਖਣ ਅਮਰੀਕੀ ਮੁਲਕਾਂ ਨਾਲ ਯੂਰਪੀ ਯੂਨੀਅਨ ਵੱਲੋਂ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਦੇ ਵਿਰੋਧ ’ਚ ਕਿਸਾਨਾਂ ਨੇ ਅੱਜ ਸਵੇਰੇ ਸੈਂਕੜੇ ਟਰੈਕਟਰਾਂ ਦੇ ਨਾਲ ਪੈਰਿਸ ’ਚ ਮਾਰਚ ਕੀਤਾ। ਫਰਾਂਸ ਦੇ ਕਿਸਾਨ ਬ੍ਰਾਜ਼ੀਲ, ਅਰਜਨਟੀਨਾ, ਬੋਲੀਵੀਆ, ਪੈਰਾਗੁਏ ਅਤੇ ਉਰੂਗੁਏ ਨਾਲ ਵਪਾਰ ਸਮਝੌਤੇ ਦਾ ਕਈ ਸਾਲਾਂ ਤੋਂ ਵਿਰੋਧ ਕਰਦੇ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਮਝੌਤਾ ਹੋਣ ਮਗਰੋਂ ਫਰਾਂਸ ਦੇ ਕਿਸਾਨਾਂ ਦੀ ਰੋਜ਼ੀ-ਰੋਟੀ ’ਤੇ ਡਾਕਾ ਵੱਜੇਗਾ।

ਰੂਰਲ ਕੋਆਰਡੀਨੇਸ਼ਨ ਯੂਨੀਅਨ ਨੇ ਮੁਜ਼ਾਹਰੇ ਦਾ ਸੱਦਾ ਦਿੱਤਾ ਸੀ ਤਾਂ ਜੋ ਫਰਾਂਸ ਸਰਕਾਰ ’ਤੇ ਦਬਾਅ ਪਾ ਕੇ ਉਸ ਨੂੰ ਸਮਝੌਤਾ ਨਾ ਕਰਨ ਲਈ ਮਜਬੂਰ ਕੀਤਾ ਜਾ ਸਕੇ। ਯੂਨੀਅਨ ਦੇ ਪ੍ਰਧਾਨ ਜੋਸ ਪੇਰੇਜ਼ ਨੇ ਕਿਹਾ, ‘‘ਪੈਰਿਸ ’ਚ ਟਰੈਕਟਰ ਮਾਰਚ ਕਰਨ ਦਾ ਮਨੋਰਥ ਸੱਤਾ ’ਚ ਬੈਠੇ ਲੋਕਾਂ ਨੂੰ ਕਿਸਾਨਾਂ ਦੀਆਂ ਮੰਗਾਂ ਤੋਂ ਜਾਣੂ ਕਰਾਉਣਾ ਹੈ।’’ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਪਾਬੰਦੀਆਂ ਦੇ ਬਾਵਜੂਦ ਕਰੀਬ 20 ਟਰੈਕਟਰ ਪੈਰਿਸ ਸਿਟੀ ਸੈਂਟਰ ’ਚ ਦਾਖ਼ਲ ਹੋਏ ਹਨ, ਜਦਕਿ ਕੁਝ ਹੋਰ ਟਰੈਕਟਰਾਂ ਨਾਲ ਕਿਸਾਨ ਆਈਫਲ ਟਾਵਰ ਨੇੜੇ ਅਤੇ ਹੋਰ ਥਾਵਾਂ ’ਤੇ ਵੀ ਪੁੱਜੇ। ਮੰਤਰਾਲੇ ਨੇ ਕਿਹਾ ਕਿ ਟਰੈਕਟਰਾਂ ਦੇ ਕਾਫਲੇ ਧੱਕੇ ਨਾਲ ਸ਼ਹਿਰ ਅੰਦਰ ਦਾਖ਼ਲ ਹੋਏ ਹਨ। ਉਂਝ ਬਹੁਤੇ ਕਿਸਾਨਾਂ ਨੂੰ ਟਰੈਕਟਰ ਲੈ ਕੇ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ। ਪੇਰੇਜ਼ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਰਕਸਰ ਵਪਾਰ ਸਮਝੌਤੇ ਨੂੰ ਲੈ ਕੇ ਕਿਸਾਨਾਂ ਦੀਆਂ ਚਿੰਤਾਵਾਂ ਪਸ਼ੂਆਂ ’ਚ ਫੈਲਣ ਵਾਲੀ ਬਿਮਾਰੀ ਖ਼ਿਲਾਫ਼ ਸਰਕਾਰ ਵੱਲੋਂ ਚੁੱਕੇ ਗਏ ਸਾਫ਼-ਸਫ਼ਾਈ ਦੇ ਪ੍ਰਬੰਧਾਂ ਨੂੰ ਲੈ ਕੇ ਰੋਸ ਨਾਲ ਜੁੜ ਰਹੀਆਂ ਹਨ। ਯੂਰਪੀ ਯੂਨੀਅਨ ਨੇ ਇਸ ਹਫ਼ਤੇ ਪੰਜ ਦੱਖਣ ਅਮਰੀਕੀ ਮੁਲਕਾਂ ਨਾਲ ਮੁਕਤ ਵਪਾਰ ਸਮਝੌਤੇ ਬਾਰੇ ਮੁੜ ਗੱਲਬਾਤ ਕੀਤੀ। ਸਮਝੌਤੇ ’ਤੇ ਪੈਰਾਗੁਏ ’ਚ 12 ਜਨਵਰੀ ਨੂੰ ਦਸਤਖਤ ਕੀਤੇ ਜਾਣ ਦੀ ਸੰਭਾਵਨਾ ਹੈ। ਉਂਝ ਫਰਾਂਸ ਅਤੇ ਪੋਲੈਂਡ ਨੇ ਸਮਝੌਤੇ ਦਾ ਤਿੱਖਾ ਵਿਰੋਧ ਕੀਤਾ ਹੈ।

Advertisement

Advertisement
Advertisement
×