DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ੇਅਰ ਬਾਜ਼ਾਰ ’ਚ ਤਿੰਨ ਦਿਨਾਂ ਦੀ ਤੇਜ਼ੀ ਨੂੰ ਲੱਗੀ ਬ੍ਰੇਕ !

ਸੈਂਸੈਕਸ ਅਤੇ ਨਿਫਟੀ ਗਿਰਾਵਟ ਨਾਲ ਹੋਏ ਬੰਦ

  • fb
  • twitter
  • whatsapp
  • whatsapp
featured-img featured-img
ਸਬੰਧਿਤ ਤਸਵੀਰ।
Advertisement

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਤੇਜ਼ੀ ਰੁਕ ਗਈ। ਇੱਕ ਫਰਵਰੀ ਨੂੰ ਪੇਸ਼ ਹੋਣ ਵਾਲੇ ਕੇਂਦਰੀ ਬਜਟ ਤੋਂ ਪਹਿਲਾਂ ਨਿਵੇਸ਼ਕਾਂ ਵੱਲੋਂ ਵਰਤੀ ਗਈ ਸਾਵਧਾਨੀ ਅਤੇ IT ਤੇ ਮੈਟਲ ਸੈਕਟਰ ਦੇ ਸ਼ੇਅਰਾਂ ਵਿੱਚ ਆਈ ਗਿਰਾਵਟ ਕਾਰਨ ਬਾਜ਼ਾਰ ਲਾਲ ਨਿਸ਼ਾਨ ’ਤੇ ਬੰਦ ਹੋਇਆ।

BSE ਸੈਂਸੈਕਸ 296.59 ਅੰਕ ( 0.36%) ਡਿੱਗ ਕੇ 82,269.78 ’ਤੇ ਬੰਦ ਹੋਇਆ, ਜਦੋਂਕਿ NSE ਨਿਫਟੀ 98.25 ਅੰਕ (0.39%) ਦੀ ਗਿਰਾਵਟ ਨਾਲ 25,320.65 ਦੇ ਪੱਧਰ ’ਤੇ ਆ ਗਿਆ। ਹਾਲਾਂਕਿ ਰੁਪਏ ਦੀ ਕਮਜ਼ੋਰੀ ਨੇ ਬਾਜ਼ਾਰ ਦੇ ਮੂਡ ਨੂੰ ਪ੍ਰਭਾਵਿਤ ਕੀਤਾ।

Advertisement

ਦਿਨ ਭਰ ਦੇ ਕਾਰੋਬਾਰ ਵਿੱਚ ਟਾਟਾ ਸਟੀਲ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ 4.57 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ICICI ਬੈਂਕ, ਇੰਫੋਸਿਸ, HCL ਟੈਕ ਅਤੇ ਕੋਟਕ ਮਹਿੰਦਰਾ ਬੈਂਕ ਵਰਗੇ ਸ਼ੇਅਰ ਵੀ ਘਾਟੇ ਵਿੱਚ ਰਹੇ। ਹਾਲਾਂਕਿ, ਮਹਿੰਦਰਾ, SBI ਅਤੇ ITC ਦੇ ਸ਼ੇਅਰਾਂ ਵਿੱਚ ਖਰੀਦਦਾਰੀ ਦੇਖਣ ਨੂੰ ਮਿਲੀ।

Advertisement

ਮਾਹਿਰਾਂ ਦਾ ਕਹਿਣਾ ਹੈ ਕਿ ਗਲੋਬਲ ਬਾਜ਼ਾਰਾਂ ਵਿੱਚ ਅਨਿਸ਼ਚਿਤਤਾ ਅਤੇ ਵਧਦੀਆਂ ਵਿਆਜ ਦਰਾਂ ਦੇ ਖ਼ਦਸ਼ੇ ਕਾਰਨ ਨਿਵੇਸ਼ਕ ਹੁਣ ਪੂਰੀ ਤਰ੍ਹਾਂ ਬਜਟ ਦੇ ਐਲਾਨਾਂ ’ਤੇ ਨਜ਼ਰਾਂ ਟਿਕਾਈ ਬੈਠੇ ਹਨ ਤਾਂ ਜੋ ਅਰਥਵਿਵਸਥਾ ਦੀ ਅਗਲੀ ਦਿਸ਼ਾ ਬਾਰੇ ਸਪੱਸ਼ਟ ਸੰਕੇਤ ਮਿਲ ਸਕਣ।

Advertisement
×