ਸ਼ੇਅਰ ਬਾਜ਼ਾਰ ਨੂੰ 1145 ਅੰਕਾਂ ਦਾ ਗੋਤਾ

ਸ਼ੇਅਰ ਬਾਜ਼ਾਰ ਨੂੰ 1145 ਅੰਕਾਂ ਦਾ ਗੋਤਾ

ਮੁੰਬਈ, 22 ਫਰਵਰੀ

ਆਲਮੀ ਬਾਜ਼ਾਰਾਂ ’ਚ ਨਕਾਰਾਤਮਕ ਰੁਝਾਨਾਂ ਤੇ ਰਿਲਾਇੰਸ ਇੰਡਸਟਰੀਜ਼, ਐੱਚਡੀਐੱਫਸੀ ਤੇ ਟੀਸੀਐੱਸ ਜਿਹੀਆਂ ਅਹਿਮ ਕੰਪਨੀਆਂ ਨੂੰ ਪਏ ਵੱਡੇ ਘਾਟੇ ਨਾਲ ਅੱਜ ਲਗਾਤਾਰ ਪੰਜਵੇਂ ਦਿਨ ਸ਼ੇਅਰ ਬਾਜ਼ਾਰ ’ਚ ਨਿਘਾਰ ਦਾ ਦੌਰ ਜਾਰੀ ਰਿਹਾ। ਬੰਬੇ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਾਲੇ ਸੈਂਸੈਕਸ ਨੂੰ ਦਿਨ ਦੇ ਕਾਰੋਬਾਰ ਦੌਰਾਨ 1145.44 ਨੁਕਤਿਆਂ ਦਾ ਨੁਕਸਾਨ ਹੋਇਆ। ਸ਼ੇਅਰ ਬਾਜ਼ਾਰ 49,744.32 ਦੇ ਪੱਧਰ ’ਤੇ ਬੰਦ ਹੋਇਆ। ਉਧਰ ਐੱਨਐੱਸਈ ਦਾ ਨਿਫਟੀ ਵੀ 306.05 ਨੁਕਤਿਆਂ ਦੇ ਨੁਕਸਾਨ ਨਾਲ 14,675.70 ਦੇ ਪੱਧਰ ’ਤੇ ਬੰਦ ਹੋਇਆ। -ਪੀਟੀਆਈ

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All