DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Stock Market update: ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ: ਸੈਂਸੈਕਸ ਤੇ ਨਿਫ਼ਟੀ ’ਚ ਵਾਧਾ

ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਅਤੇ ਵਿਸ਼ਵ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਕਾਰਨ ਨਿਵੇਸ਼ਕਾਂ ’ਚ ਉਤਸ਼ਾਹ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਘਰੇਲੂ ਸ਼ੇਅਰ ਬਾਜ਼ਾਰ ਦੇ ਮੁੱਖ ਸੂਚਕਾਂਕ 'ਸੈਂਸੈਕਸ' ਅਤੇ 'ਨਿਫ਼ਟੀ' ਵਿੱਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਵੱਡਾ ਉਛਾਲ ਦੇਖਣ ਨੂੰ ਮਿਲਿਆ। ਕਾਰੋਬਾਰ ਦੀ ਸ਼ੁਰੂਆਤ ਹੁੰਦਿਆਂ ਹੀ ਸੈਂਸੈਕਸ 700 ਅੰਕਾਂ ਤੋਂ ਵਧ ਚੜ੍ਹ ਗਿਆ। ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਅਤੇ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਅਕਤੂਬਰ ’ਚ ਵਿਆਜ ਦਰਾਂ ਵਧਾਉਣ ਦੀ ਘੱਟ ਸੰਭਾਵਨਾ ਕਾਰਨ ਨਿਵੇਸ਼ਕਾਂ ਦਾ ਉਤਸ਼ਾਹ ਵਧਿਆ ਹੈ।

ਬੰਬਈ ਸਟਾਕ ਐਕਸਚੇਂਜ (BSE) ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 413 ਅੰਕ ਚੜ੍ਹ ਕੇ 72,315 ਅੰਕ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫ਼ਟੀ 131.55 ਅੰਕਾਂ ਦੀ ਬੜ੍ਹਤ ਨਾਲ 22,554.20 ਅੰਕ ’ਤੇ ਪਹੁੰਚ ਗਿਆ। ਸ਼ੁਰੂਆਤੀ ਸੌਦਿਆਂ ਤੋਂ ਬਾਅਦ ਬਾਜ਼ਾਰ ’ਚ ਤੇਜ਼ੀ ਹੋਰ ਵਧ ਗਈ, ਜਿਸ ਨਾਲ ਸੈਂਸੈਕਸ 705.70 ਅੰਕਾਂ ਦੀ ਛਾਲ ਮਾਰ ਕੇ 72,594.57 ਅੰਕ ’ਤੇ ਅਤੇ ਨਿਫ਼ਟੀ 187.30 ਅੰਕ ਚੜ੍ਹ ਕੇ 22,605.10 ਅੰਕ ’ਤੇ ਪਹੁੰਚ ਗਿਆ।

Advertisement

ਸੈਂਸੈਕਸ ਦੀਆਂ 30 ਪ੍ਰਮੁੱਖ ਕੰਪਨੀਆਂ ’ਚੋਂ ਬਜਾਜ ਫਾਈਨਾਂਸ, ਆਈ.ਟੀ.ਸੀ., ਬਜਾਜ ਫਿਨਸਰਵ, ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ ਅਤੇ ਭਾਰਤੀ ਸਟੇਟ ਬੈਂਕ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਭਾਰਤ ਇਲੈਕਟ੍ਰਾਨਿਕਸ, ਸਨ ਫਾਰਮਾ, ਇੰਫੋਸਿਸ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰਾਂ ’ਚ ਗਿਰਾਵਟ ਦੇਖੀ ਗਈ।

Advertisement

ਏਸ਼ੀਆਈ ਬਾਜ਼ਾਰਾਂ ’ਚ ਜਾਪਾਨ ਦਾ 'ਨਿੱਕੇਈ 225' ਦੋ ਫ਼ੀਸਦੀ ਤੋਂ ਵੱਧ ਚੜ੍ਹਿਆ, ਜਦਕਿ 'ਹੈਂਗ ਸੈਂਗ' 'ਚ ਮਾਮੂਲੀ ਗਿਰਾਵਟ ਆਈ। ਉੱਥੇ ਹੀ ਅਮਰੀਕੀ ਬਾਜ਼ਾਰ ਸ਼ੁੱਕਰਵਾਰ ਨੂੰ ਵਾਧੇ ਨਾਲ ਬੰਦ ਹੋਏ ਸਨ।

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸੈਂਸੈਕਸ 570.59 ਅੰਕ ਅਤੇ ਨਿਫ਼ਟੀ 198.50 ਅੰਕ ਡਿੱਗ ਕੇ ਬੰਦ ਹੋਏ ਸਨ, ਜਦਕਿ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ (ਗਾਂਧੀ ਜਯੰਤੀ) ਦੇ ਸਬੱਬ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਹੇ ਸਨ।

Advertisement
×