DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Stock Market Update: ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਭਾਰਤੀ ਸ਼ੇਅਰ ਬਾਜ਼ਾਰ ਚੜ੍ਹਿਆ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 31 ਪੈਸੇ ਦੀ ਮਜ਼ਬੂਤੀ ਨਾਲ 95.12 ’ਤੇ ਪਹੁੰਚ ਗਿਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਭਾਰੀ ਗਿਰਾਵਟ ਅਤੇ ਗਲੋਬਲ ਤਣਾਅ ਘਟਣ ਦੇ ਸੰਕੇਤਾਂ ਨਾਲ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਜ਼ਬਰਦਸਤ ਵਾਧੇ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਦੌਰਾਨ ਬੀ.ਐੱਸ.ਈ. (BSE) ਸੈਂਸੈਕਸ 470.06 ਅੰਕ ਚੜ੍ਹ ਕੇ 78,564.70 'ਤੇ ਅਤੇ ਐੱਨ.ਐੱਸ.ਈ. (NSE) ਨਿਫ਼ਟੀ 150 ਅੰਕਾਂ ਦੇ ਵਾਧੇ ਨਾਲ 24,532.95 ’ਤੇ ਪਹੁੰਚ ਗਿਆ। ਇਸ ਵਾਧੇ ’ਚ ਆਈ.ਟੀ.ਸੀ., ਬਜਾਜ ਫਿਨਸਰਵ, ਟੀ.ਸੀ.ਐੱਸ. ਅਤੇ ਇੰਫੋਸਿਸ ਦੇ ਸ਼ੇਅਰਾਂ ਦਾ ਮੁੱਖ ਯੋਗਦਾਨ ਰਿਹਾ।

ਬਾਜ਼ਾਰ ਵਿੱਚ ਆਈ ਇਸ ਤੇਜ਼ੀ ਦਾ ਮੁੱਖ ਕਾਰਨ ਬ੍ਰੈਂਟ ਕਰੂਡ ਦੀ ਕੀਮਤ 4.97 ਫ਼ੀਸਦੀ ਡਿੱਗ ਕੇ 83.56 ਡਾਲਰ ਪ੍ਰਤੀ ਬੈਰਲ ’ਤੇ ਆਉਣਾ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਕੀਤੀ ਗਈ ਖ਼ਰੀਦਦਾਰੀ ਹੈ। ਇਸ ਤੋਂ ਇਲਾਵਾ, ਅਮਰੀਕਾ ਅਤੇ ਇਰਾਨ ਵਿਚਾਲੇ ਮੁੜ ਗੱਲਬਾਤ ਸ਼ੁਰੂ ਹੋਣ ਦੀਆਂ ਉਮੀਦਾਂ ਨੇ ਵੀ ਨਿਵੇਸ਼ਕਾਂ ਦੇ ਉਤਸ਼ਾਹ ਨੂੰ ਵਧਾਇਆ ਹੈ, ਜਿਸ ਨਾਲ ਕਾਰੋਬਾਰੀ ਹਫ਼ਤੇ ਦੀ ਸ਼ੁਰੂਆਤ ਸਕਾਰਾਤਮਕ ਰਹੀ।

Advertisement

ਰੁਪਿਆ 95.12 ’ਤੇ ਪਹੁੰਚਿਆ

ਇਸਦੇ ਨਾਲ ਹੀ ਅਮਰੀਕੀ ਡਾਲਰ ਦੇ ਕਮਜ਼ੋਰ ਹੋਣ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 31 ਪੈਸੇ ਦੀ ਮਜ਼ਬੂਤੀ ਨਾਲ 95.12 ’ਤੇ ਪਹੁੰਚ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਵਿਰੁੱਧ ਫ਼ੌਜੀ ਹਮਲੇ ਟਾਲਣ ਅਤੇ ਕੂਟਨੀਤੀ ਨੂੰ ਮੌਕਾ ਦੇਣ ਦੇ ਫ਼ੈਸਲੇ ਤੋਂ ਬਾਅਦ ‘ਬ੍ਰੈਂਟ ਕਰੂਡ’ 5 ਫ਼ੀਸਦੀ ਡਿੱਗ ਕੇ 83.66 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ, ਜਿਸ ਨਾਲ ਭਾਰਤੀ ਮੁਦਰਾ ਨੂੰ ਵੱਡਾ ਹੁੰਗਾਰਾ ਮਿਲਿਆ। ।

Advertisement

Advertisement
×