DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Stock Market Update: ਸ਼ੇਅਰ ਬਾਜ਼ਾਰ 'ਚ ਰੌਣਕ; ਸੈਂਸੈਕਸ 448 ਅੰਕ ਚੜ੍ਹਿਆ, ਰੁਪਿਆ 24 ਪੈਸੇ ਮਜ਼ਬੂਤ

ਗਲੋਬਲ ਬਾਜ਼ਾਰਾਂ ’ਚ ਸੁਧਾਰ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਨਾਲ ਭਾਰਤੀ ਬਾਜ਼ਾਰਾਂ ’ਚ ਆਈ ਰੌਣਕ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ, ਵਿਦੇਸ਼ੀ ਫੰਡਾਂ ਦੀ ਤਾਜ਼ਾ ਖਰੀਦਦਾਰੀ ਅਤੇ ਏਸ਼ੀਆਈ ਬਾਜ਼ਾਰਾਂ ਦੇ ਹਾਂਪੱਖੀ ਰੁਖ਼ ਵਿਚਾਲੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਪ੍ਰਮੁੱਖ ਸ਼ੇਅਰ ਬਾਜ਼ਾਰ ਸੂਚਕਾਂਕ ਸੈਂਸੈਕਸ ਅਤੇ ਨਿਫ਼ਟੀ ਵਾਧੇ ਨਾਲ ਖੁੱਲ੍ਹੇ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ 448.32 ਅੰਕ ਉਛਲ ਕੇ 74,743.28 ਅੰਕ ’ਤੇ ਪਹੁੰਚ ਗਿਆ। ਦੂਜੇ ਪਾਸੇ 50 ਸ਼ੇਅਰਾਂ ਵਾਲਾ ਐੱਨ.ਐੱਸ.ਈ. ਨਿਫ਼ਟੀ 50.3 ਅੰਕ ਚੜ੍ਹ ਕੇ 23,396.70 ਅੰਕ ’ਤੇ ਰਿਹਾ।

ਸੈਂਸੈਕਸ ਦੀਆਂ ਕੰਪਨੀਆਂ ਵਿੱਚ ਅਲਟਰਾਟੈੱਕ ਸੀਮੈਂਟ, ਇੰਟਰਗਲੋਬ ਐਵੀਏਸ਼ਨ, ਏਸ਼ੀਅਨ ਪੇਂਟਸ, ਸਨ ਫਾਰਮਾ, ਐੱਚ.ਸੀ.ਐੱਲ. ਟੈੱਕ ਅਤੇ ਟ੍ਰੈਂਟ ਵਿੱਚ ਨੋਟ ਕਰਨਯੋਗ ਵਾਧਾ ਹੋਇਆ। ਦੂਜੇ ਪਾਸੇ ਇੰਫੋਸਿਸ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ ਅਤੇ ਪਾਵਰ ਗਰਿਡ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਸਨ। ਗਲੋਬਲ ਤੇਲ ਮਾਨਕ ਬ੍ਰੈਂਟ ਕਰੂਡ 2.25 ਫੀਸਦੀ ਲੁੜਕ ਕੇ 101.5 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ 599.54 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

Advertisement

ਏਸ਼ੀਆ ਦੇ ਹੋਰ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੈਂਗ ਸੂਚਕਾਂਕ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਅਮਰੀਕੀ ਬਾਜ਼ਾਰ ਸ਼ੁੱਕਰਵਾਰ ਨੂੰ ਜ਼ਿਆਦਾਤਰ ਵਾਧੇ ਨਾਲ ਬੰਦ ਹੋਏ ਸਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੈਂਸੈਕਸ 19.63 ਅੰਕ ਜਾਂ 0.03 ਫੀਸਦੀ ਡਿੱਗ ਕੇ 74,294.96 ਅੰਕ ’ਤੇ ਬੰਦ ਹੋਇਆ ਸੀ, ਜਦੋਂ ਕਿ ਨਿਫ਼ਟੀ 75.80 ਅੰਕ ਜਾਂ 0.33 ਫੀਸਦੀ ਚੜ੍ਹ ਕੇ 23,346.40 ਅੰਕ ’ਤੇ ਬੰਦ ਹੋਇਆ ਸੀ।

Advertisement

ਦੂਜੇ ਪਾਸੇ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਹਾਂਪੱਖੀ ਰੁਖ਼ ਵਿਚਾਲੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 24 ਪੈਸੇ ਦੀ ਮਜ਼ਬੂਤੀ ਨਾਲ 95.72 ’ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਦੱਸਿਆ ਕਿ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਸ਼ੁਰੂਆਤੀ ਵਾਧੇ ਅਤੇ ਵਿਦੇਸ਼ੀ ਫੰਡਾਂ ਦੀ ਖਰੀਦਦਾਰੀ ਨੇ ਨਿਵੇਸ਼ਕਾਂ ਦੀ ਧਾਰਨਾ ਨੂੰ ਸਹਾਰਾ ਦਿੱਤਾ। ਹਾਲਾਂਕਿ, ਤੇਲ ਕੰਪਨੀਆਂ ਵੱਲੋਂ ਡਾਲਰ ਦੀ ਲਗਾਤਾਰ ਮੰਗ ਅਤੇ ਡਾਲਰ ਸੂਚਕਾਂਕ ਵਿੱਚ ਮਜ਼ਬੂਤੀ ਨੇ ਸਥਾਨਕ ਮੁਦਰਾ ਦੇ ਵਾਧੇ ਨੂੰ ਸੀਮਤ ਕੀਤਾ।

ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿੱਚ ਰੁਪਿਆ ਡਾਲਰ ਦੇ ਮੁਕਾਬਲੇ 95.86 ’ਤੇ ਖੁੱਲ੍ਹਿਆ ਅਤੇ ਫਿਰ ਵਾਧਾ ਦਰਜ ਕਰਦੇ ਹੋਏ 95.72 ਪ੍ਰਤੀ ਡਾਲਰ ਦੇ ਪੱਧਰ ’ਤੇ ਪਹੁੰਚ ਗਿਆ, ਜੋ ਪਿਛਲੇ ਬੰਦ ਭਾਅ ਨਾਲੋਂ 24 ਪੈਸੇ ਦੀ ਤੇਜ਼ੀ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 7 ਪੈਸੇ ਟੁੱਟ ਕੇ 95.96 ’ਤੇ ਬੰਦ ਹੋਇਆ ਸੀ। ਇਸ ਦੌਰਾਨ, ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.09 ਫੀਸਦੀ ਦੀ ਬੜ੍ਹਤ ਨਾਲ 100.31 ’ਤੇ ਕਾਰੋਬਾਰ ਕਰ ਰਿਹਾ ਸੀ। ਗਲੋਬਲ ਤੇਲ ਮਾਨਕ ਬ੍ਰੈਂਟ ਕਰੂਡ ਵਾਅਦਾ ਕਾਰੋਬਾਰ ਵਿੱਚ 2.10 ਫੀਸਦੀ ਦੀ ਗਿਰਾਵਟ ਨਾਲ 101.69 ਡਾਲਰ ਪ੍ਰਤੀ ਬੈਰਲ ’ਤੇ ਸੀ।

Advertisement
×