DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Stock Market: ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਡਿੱਗੇ

ਪੱਛਮੀ ਏਸ਼ੀਆ ਵਿੱਚ ਪੈਦਾ ਹੋਏ ਤਾਜ਼ਾ ਤਣਾਅ ਅਤੇ ਜੰਗਬੰਦੀ ਦੀ ਉਲੰਘਣਾ ਦੇ ਖ਼ਦਸ਼ੇ ਕਾਰਨ ਪਿਛਲੇ ਸੈਸ਼ਨ ਵਿੱਚ ਜ਼ਬਰਦਸਤ ਤੇਜ਼ੀ ਤੋਂ ਬਾਅਦ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ।...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਪੱਛਮੀ ਏਸ਼ੀਆ ਵਿੱਚ ਪੈਦਾ ਹੋਏ ਤਾਜ਼ਾ ਤਣਾਅ ਅਤੇ ਜੰਗਬੰਦੀ ਦੀ ਉਲੰਘਣਾ ਦੇ ਖ਼ਦਸ਼ੇ ਕਾਰਨ ਪਿਛਲੇ ਸੈਸ਼ਨ ਵਿੱਚ ਜ਼ਬਰਦਸਤ ਤੇਜ਼ੀ ਤੋਂ ਬਾਅਦ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ BSE ਸੈਂਸੈਕਸ 243.57 ਅੰਕ ਡਿੱਗ ਕੇ 77,319.33 ’ਤੇ ਆ ਗਿਆ ਅਤੇ 50 ਸ਼ੇਅਰਾਂ ਵਾਲਾ NSE ਨਿਫਟੀ 88.3 ਅੰਕ ਖਿਸਕ ਕੇ 23,909.05 'ਤੇ ਰਿਹਾ।
ਬਾਅਦ ਵਿੱਚ ਸੈਂਸੈਕਸ 728.93 ਅੰਕਾਂ ਦੀ ਵੱਡੀ ਗਿਰਾਵਟ ਨਾਲ 76,833.97 'ਤੇ ਅਤੇ ਨਿਫਟੀ 189.55 ਅੰਕ ਡਿੱਗ ਕੇ 23,821.45 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਇੰਫੋਸਿਸ, ਅਡਾਨੀ ਪੋਰਟਸ, ਇੰਟਰਗਲੋਬ ਐਵੀਏਸ਼ਨ, ਐੱਚ ਡੀ ਐੱਫ ਸੀ ਬੈਂਕ, ਬਜਾਜ ਫਾਈਨਾਂਸ ਅਤੇ ਆਈ ਸੀ ਆਈ ਸੀ ਆਈ ਬੈਂਕ ਪ੍ਰਮੁੱਖ ਘਾਟੇ ਵਾਲੇ ਸ਼ੇਅਰਾਂ ਵਿੱਚ ਸ਼ਾਮਲ ਸਨ, ਜਦੋਂ ਕਿ NTPC, ਭਾਰਤ ਇਲੈਕਟ੍ਰਾਨਿਕਸ, ਟਾਟਾ ਸਟੀਲ ਅਤੇ ਪਾਵਰ ਗ੍ਰਿਡ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ।
ਕੱਚੇ ਤੇਲ ਦੀਆਂ ਕੀਮਤਾਂ 2.09 ਫੀਸਦੀ ਵਧ ਕੇ 96.73 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈਆਂ ਹਨ। ਮਾਹਿਰਾਂ ਅਨੁਸਾਰ ਲਿਬਨਾਨ ’ਤੇ ਇਜ਼ਰਾਈਲੀ ਹਮਲਿਆਂ ਅਤੇ ਜੰਗਬੰਦੀ ’ਤੇ ਇਸ ਦੇ ਪ੍ਰਭਾਵ ਕਾਰਨ ਬਾਜ਼ਾਰ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸੈਂਸੈਕਸ 2,946.32 ਅੰਕਾਂ ਦੇ ਵੱਡੇ ਉਛਾਲ ਨਾਲ 77,562.90 'ਤੇ ਅਤੇ ਨਿਫਟੀ 873.70 ਅੰਕਾਂ ਦੀ ਤੇਜ਼ੀ ਨਾਲ 23,997.35 'ਤੇ ਬੰਦ ਹੋਇਆ ਸੀ।

Advertisement
Advertisement
×