Stock Market: US-Iran ਦੇ ਸ਼ਾਂਤੀ ਸਮਝੌਤੇ ਤੋਂ ਬਾਅਦ ਸ਼ੇਅਰ ਬਜ਼ਾਰਾਂ 'ਚ ਲਗਾਤਾਰ ਤੇਜ਼ੀ ਜਾਰੀ, ਜਾਣੋਂ ਕਿੰਨਾ ਵਧਿਆ ਸੈਂਸੈਕਸ
Stock Market: ਇਰਾਨ ਤੇ ਅਮਰੀਕਾ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਅਤੇ ਵਿਸ਼ਵ ਬਜ਼ਾਰਾਂ ਵਿਚ ਸਕਾਰਾਤਮਕ ਰੁਝਾਨ ਦੇ ਕਾਰਨ ਮੰਗਲਵਾਰ ਨੂੰ ਸੈਂਸੈਕਸ ਅਤੇ ਨਿਫਟੀ ਵਰਗੇ ਪ੍ਰਮੁੱਖ ਸ਼ੇਅਰ ਬਜ਼ਾਰ ਸੂਚਕਾਂ ਨੇ ਲਗਾਤਾਰ ਤੀਜੇ ਦਿਨ ਵੀ...
Stock Market: ਇਰਾਨ ਤੇ ਅਮਰੀਕਾ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਅਤੇ ਵਿਸ਼ਵ ਬਜ਼ਾਰਾਂ ਵਿਚ ਸਕਾਰਾਤਮਕ ਰੁਝਾਨ ਦੇ ਕਾਰਨ ਮੰਗਲਵਾਰ ਨੂੰ ਸੈਂਸੈਕਸ ਅਤੇ ਨਿਫਟੀ ਵਰਗੇ ਪ੍ਰਮੁੱਖ ਸ਼ੇਅਰ ਬਜ਼ਾਰ ਸੂਚਕਾਂ ਨੇ ਲਗਾਤਾਰ ਤੀਜੇ ਦਿਨ ਵੀ ਵਾਧਾ ਦਰਜ ਕੀਤਾ ਹੈ।
30-ਸ਼ੇਅਰਾਂ ਵਾਲੇ ਬੀਐਸਈ ਸੈਂਸੈਕਸ 544.15 ਅੰਕ, ਜਾਂ 0.71 ਫੀਸਦੀ ਵਧਕੇ 76,808.48 ਅੰਕਾਂ ਤੇ ਆ ਗਿਆ। ਕਾਰੋਬਾਰ ਦੌਰਾਨ ਇਹ 582.41 ਅੰਕ,ਜਾਂ 0.76 ਫੀਸਦੀ, ਵੱਧ ਕੇ 76,846.74 ਅੰਕਾਂ ਤਕ ਪਹੁੰਚ ਗਿਆ ਸੀ।
ਅਮਰੀਕਾ ਅਤੇ ਇਰਾਨ ਨੇ ਐਤਵਾਰ ਨੂੰ ਹੋਰਮੁਜ਼ ਜਲਮਾਰਗ (Strait of Hormuz) ਨੂੰ ਮੁੜ ਖੋਲ੍ਹਣ ਲਈ ਇਕ ਸਮਝੌਤਾ ਕੀਤਾ, ਜਿਸ ਨਾਲ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਊਰਜਾ ਮਾਰਗ ਰਾਹੀਂ ਤੇਲ ਅਤੇ ਕੁਦਰਤੀ ਗੈਸ ਦੀ ਆਵਾਜਾਈ ਮੁੜ ਸ਼ੁਰੂ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵੀ ਸੈਂਸੈਕਸ 736.38 ਅੰਕ ਜਾਂ 0.97 ਫੀਸਦੀ ਚੜ੍ਹ ਕੇ 76,264.33 ਅੰਕ ’ਤੇ ਬੰਦ ਹੋਇਆ ਸੀ, ਜਦਕਿ ਨਿਫਟੀ 231 ਅੰਕ ਜਾਂ 0.98 ਫੀਸਦੀ ਵਧ ਕੇ 23,853.90 ਅੰਕ ’ਤੇ ਪਹੁੰਚ ਗਿਆ ਸੀ।
