Stock Market: ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਉਛਾਲ
Stock Market: ਸਟਾਕ ਮਾਰਕੀਟ ਦੇ ਪ੍ਰਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਸੋਮਵਾਰ ਨੂੰ 1 ਫੀਸਦੀ ਤੋਂ ਵੱਧ ਦਾ ਉਛਾਲ ਦਰਜ ਕੀਤਾ ਗਿਆ। ਪਿਛਲੇ ਤਿੰਨ ਕਾਰੋਬਾਰੀ ਦਿਨਾਂ ਦੀ ਭਾਰੀ ਗਿਰਾਵਟ ਤੋਂ ਬਾਅਦ ਬੈਂਕਿੰਗ ਖੇਤਰ ਦੇ ਦਿੱਗਜ ਸ਼ੇਅਰਾਂ ਵਿੱਚ ਹੋਈ ਖਰੀਦਦਾਰੀ ਕਾਰਨ...
Stock Market: ਸਟਾਕ ਮਾਰਕੀਟ ਦੇ ਪ੍ਰਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਸੋਮਵਾਰ ਨੂੰ 1 ਫੀਸਦੀ ਤੋਂ ਵੱਧ ਦਾ ਉਛਾਲ ਦਰਜ ਕੀਤਾ ਗਿਆ। ਪਿਛਲੇ ਤਿੰਨ ਕਾਰੋਬਾਰੀ ਦਿਨਾਂ ਦੀ ਭਾਰੀ ਗਿਰਾਵਟ ਤੋਂ ਬਾਅਦ ਬੈਂਕਿੰਗ ਖੇਤਰ ਦੇ ਦਿੱਗਜ ਸ਼ੇਅਰਾਂ ਵਿੱਚ ਹੋਈ ਖਰੀਦਦਾਰੀ ਕਾਰਨ ਬਾਜ਼ਾਰ ਵਿੱਚ ਇਹ ਤੇਜ਼ੀ ਦੇਖਣ ਨੂੰ ਮਿਲੀ।
30 ਸ਼ੇਅਰਾਂ ਵਾਲਾ ਬੀ ਐੱਸ ਈ (BSE) ਸੈਂਸੈਕਸ 938.93 ਅੰਕ ਜਾਂ 1.26 ਫੀਸਦੀ ਵਧ ਕੇ 75,502.85 ’ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਇਸ ਨੇ 75,805.27 ਦਾ ਉੱਚ ਪੱਧਰ ਅਤੇ 73,949.76 ਦਾ ਹੇਠਲਾ ਪੱਧਰ ਛੂਹਿਆ। ਇਸੇ ਤਰ੍ਹਾਂ 50 ਸ਼ੇਅਰਾਂ ਵਾਲਾ ਐੱਨ ਐੱਸ ਈ (NSE) ਨਿਫਟੀ 257.70 ਅੰਕ ਜਾਂ 1.11 ਫੀਸਦੀ ਦੀ ਤੇਜ਼ੀ ਨਾਲ 23,408.80 'ਤੇ ਬੰਦ ਹੋਇਆ। ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਅਲਟਰਾਟੈੱਕ ਸੀਮਿੰਟ ਵਿੱਚ 4.22 ਫੀਸਦੀ ਦਾ ਸਭ ਤੋਂ ਵੱਧ ਉਛਾਲ ਰਿਹਾ।
ਟ੍ਰੈਂਟ, ਐੱਚ ਡੀ ਐੱਫ ਸੀ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਇਟਰਨਲ, ਬਜਾਜ ਫਾਈਨਾਂਸ, ਆਈ.ਟੀ.ਸੀ., ਟਾਟਾ ਸਟੀਲ ਅਤੇ ਸਟੇਟ ਬੈਂਕ ਆਫ ਇੰਡੀਆ ਪ੍ਰਮੁੱਖ ਲਾਭ ਲੈਣ ਵਾਲੇ ਸ਼ੇਅਰਾਂ ਵਿੱਚ ਸ਼ਾਮਲ ਸਨ। ਦੂਜੇ ਪਾਸੇ ਭਾਰਤ ਇਲੈਕਟ੍ਰੋਨਿਕਸ, ਸਨ ਫਾਰਮਾ, ਪਾਵਰ ਗਰਿੱਡ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖੀ ਗਈ।
ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸ਼ੁੱਕਰਵਾਰ ਨੂੰ 10,716.64 ਕਰੋੜ ਰੁਪਏ ਦੇ ਸ਼ੇਅਰ ਵੇਚੇ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 9,977.42 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੈਂਸੈਕਸ 1,470.50 ਅੰਕ ਡਿੱਗ ਕੇ 74,563.92 'ਤੇ ਅਤੇ ਨਿਫਟੀ 488.05 ਅੰਕ ਡਿੱਗ ਕੇ 23,151.10 'ਤੇ ਬੰਦ ਹੋਇਆ ਸੀ।

