DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Stock Market: ਸ਼ੇਅਰ ਬਾਜ਼ਾਰ ਵਿੱਚ ਤੇਜ਼ੀ, ਸੈਂਸੈਕਸ 546 ਅੰਕ ਚੜ੍ਹਿਆ; ਰੁਪਿਆ ਕਮਜ਼ੋਰ

ਡਾਲਰ ਦੇ ਮੁਕਾਬਲੇ ਰੁਪਿਆ 94.27 ਦੇ ਰਿਕਾਰਡ ਹੇਠਲੇ ਪੱਧਰ ’ਤੇ ਡਿੱਗਿਆ

  • fb
  • twitter
  • whatsapp
  • whatsapp
Advertisement

Stock Market: ਪਿਛਲੇ ਤਿੰਨ ਦਿਨਾਂ ਦੀ ਲਗਾਤਾਰ ਗਿਰਾਵਟ ਤੋਂ ਬਾਅਦ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਨੇ ਜ਼ੋਰਦਾਰ ਵਾਪਸੀ ਕੀਤੀ ਹੈ। ਗਲੋਬਲ ਬਾਜ਼ਾਰਾਂ ਵਿੱਚ ਹਾਂ-ਪੱਖੀ ਰੁਝਾਨ ਅਤੇ ਦਿੱਗਜ ਫਾਰਮਾ ਕੰਪਨੀ ‘ਸਨ ਫਾਰਮਾ’ ਦੇ ਚੰਗੇ ਪ੍ਰਦਰਸ਼ਨ ਸਦਕਾ ਸੈਂਸੈਕਸ ਅਤੇ ਨਿਫਟੀ ਦੋਵੇਂ ਹਰੇ ਨਿਸ਼ਾਨ ’ਤੇ ਖੁੱਲ੍ਹੇ। ਹਾਲਾਂਕਿ, ਦੂਜੇ ਪਾਸੇ ਕਰੰਸੀ ਬਾਜ਼ਾਰ ਵਿੱਚ ਰੁਪਏ ਦੀ ਹਾਲਤ ਪਤਲੀ ਰਹੀ ਅਤੇ ਇਹ ਅਮਰੀਕੀ ਡਾਲਰ ਦੇ ਮੁਕਾਬਲੇ 11 ਪੈਸੇ ਹੋਰ ਟੁੱਟ ਕੇ 94.27 ਦੇ ਪੱਧਰ ’ਤੇ ਪਹੁੰਚ ਗਿਆ।

ਬੀਐਸਈ (BSE) ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 546.64 ਅੰਕ ਉਛਲ ਕੇ 77,210.85 ’ਤੇ ਪਹੁੰਚ ਗਿਆ। ਇਸੇ ਤਰ੍ਹਾਂ ਐਨਐਸਈ (NSE) ਨਿਫਟੀ ਵੀ 169.55 ਅੰਕਾਂ ਦੀ ਤੇਜ਼ੀ ਨਾਲ 24,067.50 ’ਤੇ ਕਾਰੋਬਾਰ ਕਰਦਾ ਦੇਖਿਆ ਗਿਆ।

Advertisement

ਬਾਜ਼ਾਰ ਦੀ ਇਸ ਤੇਜ਼ੀ ਦਾ ਮੁੱਖ ਕਾਰਨ ‘ਸਨ ਫਾਰਮਾ’ ਰਿਹਾ, ਜਿਸ ਦੇ ਸ਼ੇਅਰ 4 ਫੀਸਦੀ ਤੋਂ ਵੱਧ ਚੜ੍ਹ ਗਏ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਸਥਿਤ ‘ਆਰਗੇਨਨ ਐਂਡ ਕੰਪਨੀ’ ਨੂੰ 11.75 ਅਰਬ ਡਾਲਰ ਵਿੱਚ ਖਰੀਦਣ ਜਾ ਰਹੀ ਹੈ। ਇਸ ਤੋਂ ਇਲਾਵਾ ਅਡਾਨੀ ਪੋਰਟਸ, ਕੋਟਕ ਮਹਿੰਦਰਾ ਬੈਂਕ ਅਤੇ ਟਾਟਾ ਸਟੀਲ ਦੇ ਸ਼ੇਅਰਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਰਿਲਾਇੰਸ ਇੰਡਸਟਰੀਜ਼ ਅਤੇ ਐਕਸਿਸ ਬੈਂਕ ਵਰਗੇ ਦਿੱਗਜਾਂ ’ਚ ਕੁਝ ਨਰਮੀ ਦੇਖੀ ਗਈ।

Advertisement

ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦੇ ਬਾਵਜੂਦ ਭਾਰਤੀ ਰੁਪਏ ’ਤੇ ਦਬਾਅ ਬਰਕਰਾਰ ਹੈ। ਲਗਾਤਾਰ ਪੰਜਵੇਂ ਸੈਸ਼ਨ ਵਿੱਚ ਰੁਪਿਆ ਡਿੱਗਿਆ ਅਤੇ ਅੱਜ ਸਵੇਰੇ 94.27 ਪ੍ਰਤੀ ਡਾਲਰ ਦੇ ਪੱਧਰ ’ਤੇ ਆ ਗਿਆ। ਮਾਹਰਾਂ ਅਨੁਸਾਰ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ (106.55 ਡਾਲਰ ਪ੍ਰਤੀ ਬੈਰਲ) ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਵੱਲੋਂ ਲਗਾਤਾਰ ਕੀਤੀ ਜਾ ਰਹੀ ਵਿਕਵਾਲੀ ਨੇ ਰੁਪਏ ਨੂੰ ਕਮਜ਼ੋਰ ਕੀਤਾ ਹੈ। ਪਿਛਲੇ ਸ਼ੁੱਕਰਵਾਰ ਨੂੰ ਹੀ ਵਿਦੇਸ਼ੀ ਨਿਵੇਸ਼ਕਾਂ ਨੇ 8,827 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ।

Advertisement
×