ਸ਼ੇਅਰ ਬਾਜ਼ਾਰ ਵਿਚ ਤੇਜ਼ੀ ਪਰਤੀ, ਸੈਂਸੈਕਸ 188 ਨੁਕਤੇ ਚੜ੍ਹਿਆ
ਆਲਮੀ ਬੇਯਕੀਨੀ ਦਰਮਿਆਨ ਚੋਣਵੀਆਂ ਸਿਖਰਲੀ ਕੰਪਨੀਆਂ ਦੇ ਸ਼ੇਅਰਾਂ ਦੀ ਵਿਕਰੀ ਕਰਕੇ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਵਿਚ ਦੋ ਸੈਸ਼ਨਾਂ ਮਗਰੋਂ ਤੇਜ਼ੀ ਪਰਤ ਆਈ। ਸੈਂਸੈਕਸ 188 ਅੰਕ ਚੜ੍ਹਿਆ ਜਦੋਂਕਿ ਨਿਫਟੀ ਵਿਚ 29 ਅੰਕਾਂ ਦੀ ਤੇਜ਼ੀ ਰਹੀ। ਬੀਐੱਸਈ ਦਾ 30 ਸ਼ੇਅਰਾਂ ’ਤੇ...
Advertisement
ਆਲਮੀ ਬੇਯਕੀਨੀ ਦਰਮਿਆਨ ਚੋਣਵੀਆਂ ਸਿਖਰਲੀ ਕੰਪਨੀਆਂ ਦੇ ਸ਼ੇਅਰਾਂ ਦੀ ਵਿਕਰੀ ਕਰਕੇ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਵਿਚ ਦੋ ਸੈਸ਼ਨਾਂ ਮਗਰੋਂ ਤੇਜ਼ੀ ਪਰਤ ਆਈ। ਸੈਂਸੈਕਸ 188 ਅੰਕ ਚੜ੍ਹਿਆ ਜਦੋਂਕਿ ਨਿਫਟੀ ਵਿਚ 29 ਅੰਕਾਂ ਦੀ ਤੇਜ਼ੀ ਰਹੀ। ਬੀਐੱਸਈ ਦਾ 30 ਸ਼ੇਅਰਾਂ ’ਤੇ ਅਧਾਰਿਤ ਸੂਚਕ ਅੰਕ ਸੈਂਸੈਕਸ ਲਗਾਤਾਰ ਦੋ ਕਾਰੋਬਾਰੀ ਸੈਸ਼ਨਾਂ ਦੇ ਨਿਘਾਰ ਤੋਂ ਬਾਅਦ 187.64 ਅੰਕ ਚੜ੍ਹ ਕੇ 83,570.35 ਦੇ ਪੱਧਰ ’ਤੇ ਬੰਦ ਹੋਇਆ।
ਕਾਰੋਬਾਰ ਦੌਰਾਨ ਇਕ ਵਾਰ ਇਹ 752.26 ਨੁਕਤੇ ਚੜ੍ਹ ਕੇ 84,134.97 ਅੰਕਾਂ ’ਤੇ ਪਹੁੰਚ ਗਿਆ। ਐੱਨਐੱਸਈ ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ ਵੀ ਉਤਰਾਅ ਚੜਾਅ ਵਾਲੇ ਸੈਸ਼ਨ ਦੌਰਾਨ 28.75 ਨੁਕਤੇ ਚੜ੍ਹ ਕੇ 25,694.35 ਅੰਕਾਂ ’ਤੇ ਬੰਦ ਹੋਇਆ। ਟੈਕ ਮਹਿੰਦਰਾ, ਐਚਸੀਐਲ ਟੈਕ, ਸਟੇਟ ਬੈਂਕ ਆਫ਼ ਇੰਡੀਆ, ਅਲਟਰਾਟੈਕ ਸੀਮੈਂਟ, ਅਤੇ ਐਚਡੀਐਫਸੀ ਬੈਂਕ ਵੀ ਪ੍ਰਮੁੱਖ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਦੂਜੇ ਪਾਸੇ, ਈਟਰਨਲ, ਏਸ਼ੀਅਨ ਪੇਂਟਸ, ਭਾਰਤ ਇਲੈਕਟ੍ਰਾਨਿਕਸ, ਸਨ ਫਾਰਮਾ ਅਤੇ ਮਾਰੂਤੀ ਵਿੱਚ ਗਿਰਾਵਟ ਆਈ।
Advertisement
Advertisement
Advertisement
×

