Stock Market: ਆਲਮੀ ਪੱਧਰ ’ਤੇ ਵਿਕਰੀ ਕਾਰਨ ਬਾਜ਼ਾਰ ਹੇਠਾਂ ਖੁੱਲ੍ਹੇ
ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਸ਼ੁੱਕਰਵਾਰ ਨੂੰ ਕਮਜ਼ੋਰ ਨੋਟ ’ਤੇ ਖੁੱਲ੍ਹੇ ਕਿਉਂਕਿ ਕਮਜ਼ੋਰ ਆਲਮੀ ਬਾਜ਼ਾਰ ਰੁਝਾਨਾਂ ਅਤੇ ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਦੀ ਉਲਝਣ ਨੇ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ। ਟ੍ਰੇਡਰਾਂ ਨੇ ਕਿਹਾ ਕਿ ਲਗਾਤਾਰ ਵਿਦੇਸ਼ੀ ਫੰਡਾਂ ਦਾ...
ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਸ਼ੁੱਕਰਵਾਰ ਨੂੰ ਕਮਜ਼ੋਰ ਨੋਟ ’ਤੇ ਖੁੱਲ੍ਹੇ ਕਿਉਂਕਿ ਕਮਜ਼ੋਰ ਆਲਮੀ ਬਾਜ਼ਾਰ ਰੁਝਾਨਾਂ ਅਤੇ ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਦੀ ਉਲਝਣ ਨੇ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ।
ਟ੍ਰੇਡਰਾਂ ਨੇ ਕਿਹਾ ਕਿ ਲਗਾਤਾਰ ਵਿਦੇਸ਼ੀ ਫੰਡਾਂ ਦਾ ਬਾਹਰ ਜਾਣਾ ਵੀ ਨਿਵੇਸ਼ਕਾਂ ਦੀ ਭਾਵਨਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਬੈਂਚਮਾਰਕ 303.63 ਅੰਕ, ਜਾਂ 0.36 ਫੀਸਦੀ, ਡਿੱਗ ਕੇ 84,175.04 ’ਤੇ ਆ ਗਿਆ। 50-ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 82.65 ਅੰਕ, ਜਾਂ 0.32 ਫੀਸਦ, ਡਿੱਗ ਕੇ 25,796.50 ’ਤੇ ਆ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਟਾਟਾ ਮੋਟਰਜ਼ ਲਿਮਟਿਡ ਦਾ ਵਪਾਰਕ ਵਾਹਨ ਕਾਰੋਬਾਰ, ਇਨਫੋਸਿਸ, ਟਾਟਾ ਸਟੀਲ, ਟੈੱਕ ਮਹਿੰਦਰਾ, ਟਾਟਾ ਮੋਟਰਜ਼ ਪੈਸੰਜਰ ਵਾਹਨ, ਐੱਚਸੀਐੱਲ ਟੈਕਨੋਲੋਜੀਜ਼, ਆਈਸੀਆਈਸੀਆਈ ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਆਈਟੀਸੀ, ਐੱਚਡੀਐੱਫਸੀ ਬੈਂਕ, ਮਾਰੂਤੀ ਸੁਜ਼ੂਕੀ ਇੰਡੀਆ, ਲਾਰਸਨ ਐਂਡ ਟੂਬਰੋ, ਅਤੇ ਭਾਰਤੀ ਏਅਰਟੈੱਲ ਪੱਛੜ ਗਏ ਸਨ।
ਈਟਰਨਲ, ਭਾਰਤ ਇਲੈਕਟ੍ਰੋਨਿਕਸ ਲਿਮਟਿਡ, ਐਕਸਿਸ ਬੈਂਕ, ਸਨ ਫਾਰਮਾਸਿਊਟੀਕਲਜ਼, ਸਟੇਟ ਬੈਂਕ ਆਫ਼ ਇੰਡੀਆ, ਏਸ਼ੀਅਨ ਪੇਂਟਸ, ਅਡਾਨੀ ਪੋਰਟਸ, ਟ੍ਰੈਂਟ, ਐਨਟੀਪੀਸੀ ਅਤੇ ਬਜਾਜ ਫਾਈਨਾਂਸ ਲਾਭਕਾਰੀ ਸਨ। -ਪੀਟੀਆਈ

