Stock Market: ਸ਼ੁਰੂਆਤੀ ਕਾਰੋਬਾਰ ਵਿੱਚ ਬਾਜ਼ਾਰ 1 ਫੀਸਦੀ ਤੋਂ ਵੱਧ ਡਿੱਗਿਆ
Stock Market: ਆਈ ਟੀ ਸ਼ੇਅਰਾਂ ਦੀ ਅਗਵਾਈ ਵਿੱਚ ਆਈ ਗਿਰਾਵਟ
Stock Market: ਕਮਜ਼ੋਰ ਆਲਮੀ ਸੰਕੇਤਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕਾਰਨ ਪੈਦਾ ਹੋਣ ਵਾਲੇ ਵਿਘਨ ਦੀਆਂ ਚਿੰਤਾਵਾਂ ਦਰਮਿਆਨ ਨਿਵੇਸ਼ਕਾਂ ਦੀ ਭਾਵਨਾ ਪ੍ਰਭਾਵਿਤ ਹੋਣ ਕਾਰਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਪ੍ਰਮੁੱਖ ਸ਼ੇਅਰ ਬਾਜ਼ਾਰ ਸੂਚਕ ਸੈਂਸੈਕਸ ਅਤੇ ਨਿਫਟੀ 1 ਫੀਸਦੀ ਤੋਂ ਜ਼ਿਆਦਾ ਡਿੱਗ ਗਏ।
30 ਸ਼ੇਅਰਾਂ ਵਾਲਾ BSE ਸੈਂਸੈਕਸ ਸ਼ੁਰੂਆਤੀ ਸੌਦਿਆਂ ਵਿੱਚ 883.4 ਅੰਕ ਜਾਂ 1.05 ਫੀਸਦੀ ਡਿੱਗ ਕੇ 82,791.52 ’ਤੇ ਆ ਗਿਆ, ਜਦਕਿ 50 ਸ਼ੇਅਰਾਂ ਵਾਲਾ NSE ਨਿਫਟੀ 262.60 ਅੰਕ ਜਾਂ 1.02 ਫੀਸਦੀ ਡਿੱਗ ਕੇ 25,544.60 'ਤੇ ਰਿਹਾ। ਟੈਕਨਾਲੋਜੀ ਸ਼ੇਅਰਾਂ ’ਤੇ ਵਿਕਰੀ ਦਾ ਭਾਰੀ ਦਬਾਅ ਰਿਹਾ, ਜਿਸ ਵਿੱਚ ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚ ਸੀ ਐੱਲ ਟੈਕਨਾਲੋਜੀਜ਼ ਅਤੇ ਟੈੱਕ ਮਹਿੰਦਰਾ ਸੈਂਸੈਕਸ ਵਿੱਚ ਸਭ ਤੋਂ ਵੱਧ ਘਾਟੇ ਵਿੱਚ ਰਹੇ।
ਇਸ ਤੋਂ ਇਲਾਵਾ ਹਿੰਦੁਸਤਾਨ ਯੂਨੀਲੀਵਰ, ਅਡਾਨੀ ਪੋਰਟਸ, ਰਿਲਾਇੰਸ ਇੰਡਸਟਰੀਜ਼ ਅਤੇ ਐੱਲ ਐਂਡ ਟੀ ਵਰਗੇ ਦਿੱਗਜ ਸ਼ੇਅਰ ਵੀ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ, ਜਦਕਿ ਬਜਾਜ ਫਾਈਨੈਂਸ, ਐੱਚ.ਡੀ.ਐੱਫ.ਸੀ. ਬੈਂਕ ਅਤੇ ਭਾਰਤੀ ਏਅਰਟੈੱਲ ਹੀ ਵਾਧੇ ਵਿੱਚ ਦੇਖੇ ਗਏ।
ਜੀਓਜੀਤ ਇਨਵੈਸਟਮੈਂਟ ਲਿਮਟਿਡ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ.ਕੇ. ਵਿਜੇਕੁਮਾਰ ਅਨੁਸਾਰ ਅਮਰੀਕੀ ਬਾਜ਼ਾਰਾਂ ਵਿੱਚ AI ਸ਼ੇਅਰਾਂ ਵਿੱਚ ਆਈ ਗਿਰਾਵਟ ਨੇ ਭਾਰਤੀ ਬਾਜ਼ਾਰ ਵਿੱਚ ਖਲਬਲੀ ਮਚਾ ਦਿੱਤੀ ਹੈ। ਖਾਸ ਤੌਰ ’ਤੇ ਭਾਰਤੀ ਆਈ.ਟੀ. ਸੈਕਟਰ ’ਤੇ 'ਐਂਥਰੋਪਿਕ ਸ਼ੌਕ' (Anthropic shock) ਦਾ ਅਸਲੀ ਪ੍ਰਭਾਵ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋਇਆ ਹੈ।
ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਵੀਰਵਾਰ ਨੂੰ 108.42 ਕਰੋੜ ਰੁਪਏ ਦੀ ਇਕੁਇਟੀ ਖਰੀਦੀ ਸੀ, ਪਰ ਅੱਜ ਦੇ ਕਮਜ਼ੋਰ ਸੰਕੇਤਾਂ ਨੇ ਬਾਜ਼ਾਰ 'ਤੇ ਦਬਾਅ ਬਣਾ ਦਿੱਤਾ ਹੈ।

