DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ੇਅਰ ਬਾਜ਼ਾਰ ਵਿਚ ਸ਼ੁਰੂਆਤੀ ਕਾਰੋਬਾਰ ’ਚ 1 ਫੀਸਦ ਦਾ ਉਛਾਲ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ 12 ਪੈਸੇ ਮਜ਼ਬੂਤ

  • fb
  • twitter
  • whatsapp
  • whatsapp
Advertisement

ਘਰੇਲ ਸ਼ੇਅਰ ਬਾਜ਼ਾਰਾਂ ਸੈਂਸੈਕਸ ਤੇ ਨਿਫਟੀ ਨੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਇਕ ਫੀਸਦ ਦੀ ਤੇਜ਼ੀ ਦਰਜ ਕੀਤੀ। ਭੂਸਿਆਸੀ ਵਪਾਰਕ ਤਣਾਅ ਘਟਣ ਮਗਰੋਂ ਆਲਮੀ ਪੱਧਰ ’ਤੇ ਸਕਾਰਾਤਮਕ ਰੁਖ਼ ਤੇ ਨਿਵੇਸ਼ਕਾਂ ਦਾ ਹੌਸਲਾ ਵਧਣ ਕਰਕੇ ਸਰਕਾਰੀ ਖੇਤਰ ਦੇ ਬੈਂਕ ਤੇ ਮੋਟਰ ਵਾਹਨ ਕੰਪਨੀਆਂ ਦੇ ਸ਼ੇਅਰਾਂ ਵਿਚ ਉਛਾਲ ਨਾਲ ਬਾਜ਼ਾਰ ਵਿਚ ਤੇਜ਼ੀ ਆਈ।

ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 774.04 ਅੰਕ ਜਾਂ 0.94 ਫੀਸਦ ਦੇ ਉਛਾਲ ਨਾਲ 82,683.67 ਅੰਕਾਂ ਜਦੋਂਕਿ ਐੱਨਐੱਸਈ ਦਾ ਨਿਫਟੀ 233.85 ਅੰਕ ਜਾਂ 0.93 ਫੀਸਦ ਦੇ ਵਾਧੇ ਨਾਲ 25,391.35 ਨੁਕਤਿਆਂ ’ਤੇ ਪਹੁੰਚ ਗਿਆ।

Advertisement

ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ ਟਾਟਾ ਸਟੀਲ, ਅਡਾਨੀ ਪੋਰਟਸ, ਏਸ਼ੀਅਨ ਪੇਂਟਸ, ਭਾਰਤ ਇਲੈਕਟ੍ਰਾਨਿਕਸ ਲਿਮਟਿਡ, ਸਟੇਟ ਬੈਂਕ ਆਫ਼ ਇੰਡੀਆ, ਸਨ ਫਾਰਮਾਸਿਊਟੀਕਲਜ਼, ਕੋਟਕ ਮਹਿੰਦਰਾ ਬੈਂਕ, ਈਟਰਨਲ, ਟ੍ਰੈਂਟ, ਮਹਿੰਦਰਾ ਐਂਡ ਮਹਿੰਦਰਾ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ।

Advertisement

ਦੂਜੇ ਪਾਸੇ ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ਵਿੱਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ। ਏਸ਼ਿਆਈ ਬਾਜ਼ਾਰਾਂ ਵਿੱਚ ਰਲਵਾਂ ਮਿਲਵਾਂ ਰੁਝਾਨ ਦੇਖਣ ਨੂੰ ਮਿਲਿਆ। ਜਾਪਾਨ ਦਾ ਨਿੱਕੇਈ 225 ਅਤੇ ਦੱਖਣੀ ਕੋਰੀਆ ਦਾ ਕੋਸਪੀ ਵਧਿਆ ਜਦੋਂ ਕਿ ਚੀਨ ਦਾ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਡਿੱਗ ਗਿਆ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਵਾਧੇ ਨਾਲ ਬੰਦ ਹੋਏ ਸਨ।

ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 12 ਪੈਸੇ ਦੀ ਮਜ਼ਬੂਤੀ ਨਾਲ 91.53 ਨੂੰ ਪਹੁੰਚ ਗਿਆ। ਲੰਘੇ ਦਿਨ ਭਾਰਤੀ ਰੁਪੱਈਆ 68 ਪੈਸੇ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 91.65 ’ਤੇ ਬੰਦ ਹੋਇਆ ਸੀ।

Advertisement
×