Stock Market: ਆਈਟੀ ਸਟਾਕਾਂ ਵਿੱਚ ਵੱਡੀ ਗਿਰਾਵਟ; ਸੈਂਸੈਕਸ 1000 ਅੰਕ ਹੇਠਾਂ ਡਿੱਗਿਆ
Stock Market: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕਾਰਨ ਪੈਦਾ ਹੋਣ ਵਾਲੀਆਂ ਰੁਕਾਵਟਾਂ ਅਤੇ ਵਪਾਰ ਨਾਲ ਸਬੰਧਤ ਅਨਿਸ਼ਚਿਤਤਾਵਾਂ ਵਿਚਕਾਰ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ 1 ਫੀਸਦੀ ਤੋਂ ਵੱਧ ਡਿੱਗ ਗਏ। ਵਪਾਰੀਆਂ ਨੇ ਦੱਸਿਆ ਕਿ ਅਮਰੀਕਾ-ਇਰਾਨ ਤਣਾਅ ਵਧਣ ਕਾਰਨ...
Stock Market: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕਾਰਨ ਪੈਦਾ ਹੋਣ ਵਾਲੀਆਂ ਰੁਕਾਵਟਾਂ ਅਤੇ ਵਪਾਰ ਨਾਲ ਸਬੰਧਤ ਅਨਿਸ਼ਚਿਤਤਾਵਾਂ ਵਿਚਕਾਰ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਸੈਂਸੈਕਸ ਅਤੇ ਨਿਫਟੀ 1 ਫੀਸਦੀ ਤੋਂ ਵੱਧ ਡਿੱਗ ਗਏ। ਵਪਾਰੀਆਂ ਨੇ ਦੱਸਿਆ ਕਿ ਅਮਰੀਕਾ-ਇਰਾਨ ਤਣਾਅ ਵਧਣ ਕਾਰਨ ਗਲੋਬਲ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਸੁਸਤ ਵਿਸ਼ਵ ਸੰਕੇਤਾਂ ਨੇ ਵੀ ਨਿਵੇਸ਼ਕਾਂ ਦੇ ਮਨੋਬਲ ਨੂੰ ਪ੍ਰਭਾਵਿਤ ਕੀਤਾ। 30 ਸ਼ੇਅਰਾਂ ਵਾਲਾ ਬੀ ਐੱਸ ਈ (BSE) ਸੈਂਸੈਕਸ 1,068.74 ਅੰਕ ਜਾਂ 1.28 ਫੀਸਦੀ ਡਿੱਗ ਕੇ 82,225.92 'ਤੇ ਬੰਦ ਹੋਇਆ। ਦਿਨ ਦੇ ਦੌਰਾਨ ਸੂਚਕ 1,359.93 ਅੰਕ ਜਾਂ 1.63 ਫੀਸਦੀ ਡਿੱਗ ਕੇ 81,934.73 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ।
50 ਸ਼ੇਅਰਾਂ ਵਾਲਾ ਐੱਨ ਐੱਸ ਈ (NSE) ਨਿਫਟੀ 288.35 ਅੰਕ ਜਾਂ 1.12 ਫੀਸਦੀ ਡਿੱਗ ਕੇ 25,424.65 ’ਤੇ ਬੰਦ ਹੋਇਆ। ਕਾਰੋਬਾਰੀ ਸੈਸ਼ਨ ਦੌਰਾਨ ਇਹ 385.4 ਅੰਕ ਜਾਂ 1.49 ਫੀਸਦੀ ਘਟ ਕੇ 25,327.60 ਦੇ ਹੇਠਲੇ ਪੱਧਰ 'ਤੇ ਆ ਗਿਆ ਸੀ। ਜੀਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, "ਘਰੇਲੂ ਬਾਜ਼ਾਰਾਂ ਵਿੱਚ ਤੇਜ਼ ਗਿਰਾਵਟ ਦਰਜ ਕੀਤੀ ਗਈ, ਜਿਸ ਦੀ ਅਗਵਾਈ ਆਈਟੀ ਸਟਾਕਾਂ ਵਿੱਚ ਵੱਡੀ ਕਮਜ਼ੋਰੀ ਨੇ ਕੀਤੀ। ਇਹ ਗਿਰਾਵਟ ਏਆਈ-ਸੰਚਾਲਿਤ ਵਿਘਨ ਅਤੇ ਰਵਾਇਤੀ ਸੇਵਾ ਪ੍ਰਦਾਤਾਵਾਂ ਲਈ ਮਾਰਜਿਨ ਦੇ ਦਬਾਅ ਕਾਰਨ ਪੈਦਾ ਹੋਈਆਂ ਗਲੋਬਲ ਚਿੰਤਾਵਾਂ ਦੇ ਵਿਚਕਾਰ ਆਈ ਹੈ।"
ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵ ਵਪਾਰ ਅਤੇ ਟੈਰਿਫ ਦੀਆਂ ਚਿੰਤਾਵਾਂ ਵੀ ਮੁੜ ਸਾਹਮਣੇ ਆਈਆਂ ਹਨ, ਜਿਸ ਵਿੱਚ ਟਰੰਪ ਦੀ ਵਪਾਰਕ ਸੌਦਿਆਂ ਬਾਰੇ ਚੇਤਾਵਨੀਆਂ ਅਤੇ ਸੰਭਾਵੀ ਰਾਸ਼ਟਰੀ-ਸੁਰੱਖਿਆ ਟੈਰਿਫਾਂ ਦੀਆਂ ਰਿਪੋਰਟਾਂ ਨੇ ਵਾਧੂ ਦਬਾਅ ਪਾਇਆ। ਟੈੱਕ ਮਹਿੰਦਰਾ 6.6 ਫੀਸਦੀ ਦੀ ਗਿਰਾਵਟ ਨਾਲ ਸਭ ਤੋਂ ਵੱਧ ਨੁਕਸਾਨ ਵਿੱਚ ਰਿਹਾ।

