Silver price rises: ਚਾਂਦੀ ਦੀਆਂ ਕੀਮਤਾਂ 'ਚ ਉਛਾਲ; ਜਾਣੋ ਨਵੇਂ ਰੇਟ
ਨਵੇਂ ਸੌਦਿਆਂ ਨਾਲ ਵਾਅਦਾ ਭਾਅ 2.41 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਪਾਰ
Advertisement
ਗਲੋਬਲ ਬਜ਼ਾਰ ਵਿੱਚ ਮਜ਼ਬੂਤੀ ਦੇ ਰੁਝਾਨ ਦਰਮਿਆਨ ਸ਼ੁੱਕਰਵਾਰ ਨੂੰ ਵਾਅਦਾ ਬਾਜ਼ਾਰ ਵਿੱਚ ਚਾਂਦੀ ਦੀਆਂ ਕੀਮਤਾਂ 1.25 ਫੀਸਦੀ ਦੇ ਵਾਧੇ ਨਾਲ 2.41 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈਆਂ।
ਮਲਟੀ ਕਮੋਡਿਟੀ ਐਕਸਚੇਂਜ (MCX) ’ਚ ਦਸੰਬਰ ਮਹੀਨੇ ਦੀ ਡਿਲਵਰੀ ਵਾਲੀ ਚਾਂਦੀ ਦੀ ਕੀਮਤ 2,978 ਰੁਪਏ (1.25 ਫੀਸਦੀ) ਦੇ ਵਾਧੇ ਨਾਲ 2,41,183 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ ਦੌਰਾਨ ਕੁੱਲ 3,082 ਲਾਟ ਦਾ ਕਾਰੋਬਾਰ ਹੋਇਆ।
Advertisement
ਕਾਰੋਬਾਰੀਆਂ ਦੀ ਸਰਗਰਮੀ: ਬਾਜ਼ਾਰ ਮਾਹਿਰਾਂ ਅਨੁਸਾਰ, ਕਾਰੋਬਾਰੀਆਂ ਵੱਲੋਂ ਨਵੇਂ ਸੌਦੇ ਕਰਨ ਕਾਰਨ ਚਾਂਦੀ ਦੀਆਂ ਕੀਮਤਾਂ ਵਿੱਚ ਇਹ ਤੇਜ਼ੀ ਦੇਖਣ ਨੂੰ ਮਿਲੀ ਹੈ।
Advertisement
ਕੌਮਾਂਤਰੀ ਬਾਜ਼ਾਰ ’ਚ ਰੁਝਾਨ: ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਚਾਂਦੀ ਦੇ ਵਾਅਦਾ ਭਾਅ 2.39 ਫੀਸਦੀ ਦੀ ਮਜ਼ਬੂਤੀ ਨਾਲ 66.78 ਅਮਰੀਕੀ ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਏ।
Advertisement
×

