ਨਵੀਂ ਦਿੱਲੀ, 17 ਮਈ
ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲਆਈਸੀ ਦੇ ਸ਼ੇਅਰ ਮੰਗਲਵਾਰ ਨੂੰ ਐੱਨਐੱਸਈ ’ਚ 8.11 ਫੀਸਦੀ ਦੀ ਗਿਰਾਵਟ ਨਾਲ ਸੂਚੀਬੱਧ ਹੋਏ। ਸ਼ੇਅਰ ਐੱਨਐੱਸਈ ‘ਤੇ 949 ਰੁਪਏ ਦੀ ਇਸ਼ੂ ਕੀਮਤ ਦੇ ਮੁਕਾਬਲੇ 872 ਰੁਪਏ ਪ੍ਰਤੀ ਸ਼ੇਅਰ ‘ਤੇ ਸੂਚੀਬੱਧ ਕੀਤੇ ਗਏ। ਬੀਐੱਸਈ ’ਤੇ ਐੱਲਆਈਸੀ ਸ਼ੇਅਰ 8.62 ਫੀਸਦੀ ਦੀ ਗਿਰਾਵਟ ਨਾਲ 867.20 ਰੁਪਏ ‘ਤੇ ਲਿਸਟ ਹੋਏ। ਸਰਕਾਰ ਨੂੰ 20,557 ਕਰੋੜ ਰੁਪਏ ਦੀ ਇਸ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਲਈ ਘਰੇਲੂ ਨਵਿੇਸ਼ਕਾਂ ਤੋਂ ਚੰਗਾ ਹੁੰਗਾਰਾ ਮਿਲਿਆ ਸੀ।