DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Share Market Update: ਸੈਂਸੈਕਸ 559 ਅਤੇ ਨਿਫਟੀ 157 ਅੰਕ ਚੜ੍ਹਿਆ

Share Market Update: ਆਈ.ਟੀ. (I.T) ਸੈਕਟਰ ਵਿੱਚ ਜ਼ਬਰਦਸਤ ਖ਼ਰੀਦਦਾਰੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Share Market Update: ਪਿਛਲੇ ਸੈਸ਼ਨ ਦੀ ਵੱਡੀ ਗਿਰਾਵਟ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ ਵਿੱਚ ਮੁੜ ਤੇਜ਼ੀ ਦੇਖਣ ਨੂੰ ਮਿਲੀ। ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨੇ ਜ਼ੋਰਦਾਰ ਵਾਪਸੀ ਕੀਤੀ।

ਬੀ.ਐੱਸ.ਈ. (BSE) ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ 558.79 ਅੰਕਾਂ ਦੇ ਵਾਧੇ ਨਾਲ 82,784.71 ’ਤੇ ਪਹੁੰਚ ਗਿਆ, ਜਦੋਂਕਿ ਐੱਨ.ਐੱਸ.ਈ. (NSE) ਨਿਫਟੀ 157.05 ਅੰਕ ਚੜ੍ਹ ਕੇ 25,581.70 ਦੇ ਪੱਧਰ ’ਤੇ ਕਾਰੋਬਾਰ ਕਰਦਾ ਦੇਖਿਆ ਗਿਆ।

Advertisement

ਬਾਜ਼ਾਰ ਵਿੱਚ ਇਸ ਤੇਜ਼ੀ ਦਾ ਮੁੱਖ ਕਾਰਨ ਆਈ.ਟੀ. ਕੰਪਨੀਆਂ ਦੇ ਸ਼ੇਅਰਾਂ ਵਿੱਚ ਆਈ ਖ਼ਰੀਦਦਾਰੀ ਨੂੰ ਮੰਨਿਆ ਜਾ ਰਿਹਾ ਹੈ।ਸੈਂਸੈਕਸ ਦੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਟੈਕ ਮਹਿੰਦਰਾ, ਐੱਚ.ਸੀ.ਐੱਲ. ਟੈਕ, ਟੀ.ਸੀ.ਐੱਸ. ਅਤੇ ਇੰਫੋਸਿਸ ਦੇ ਸ਼ੇਅਰਾਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ।

Advertisement

Advertisement
×