DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Share Market Update: ਸੈਂਸੈਕਸ ਤੇ ਨਿਫਟੀ ਸ਼ੁਰੂਆਤੀ ਕਾਰੋਬਾਰ ’ਚ ਡਿੱਗੇ

ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਨਿਵੇਸ਼ਕਾਂ ਦੀ ਵਧਾਈ ਚਿੰਤਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Share Market Update: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਸੁਸਤ ਰਿਹਾ। ਪਿਛਲੇ ਸੈਸ਼ਨ ਦੀ ਗਿਰਾਵਟ ਨੂੰ ਜਾਰੀ ਰੱਖਦਿਆਂ, 30 ਸ਼ੇਅਰਾਂ ਵਾਲਾ BSE ਸੈਂਸੈਕਸ 421.66 ਅੰਕ (0.50%) ਡਿੱਗ ਕੇ 83,811.98 ’ਤੇ ਆ ਗਿਆ, ਜਦੋਂਕਿ NSE ਨਿਫਟੀ ਵੀ 121.10 ਅੰਕ (0.47%) ਦੀ ਗਿਰਾਵਟ ਨਾਲ 25,832.75 ਦੇ ਪੱਧਰ ’ਤੇ ਕਾਰੋਬਾਰ ਕਰਦਾ ਨਜ਼ਰ ਆਇਆ।

ਬਾਜ਼ਾਰ ਮਾਹਿਰਾਂ ਮੁਤਾਬਕ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ ਨਿਵੇਸ਼ਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

Advertisement

ਕਾਰੋਬਾਰ ਦੌਰਾਨ ਇੰਫੋਸਿਸ, ਟੀ.ਸੀ.ਐੱਸ. ਅਤੇ ਟੈਕ ਮਹਿੰਦਰਾ ਵਰਗੀਆਂ ਦਿੱਗਜ ਆਈ.ਟੀ. ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ, ICICI ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਟਾਟਾ ਸਟੀਲ ਵਰਗੇ ਸ਼ੇਅਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।

Advertisement

Advertisement
×