Share Market update: ਸ਼ੇਅਰ ਬਾਜ਼ਾਰ 'ਚ ਚੌਤਰਫ਼ਾ ਬਿਕਵਾਲੀ, ਰੁਪੱਈਆ ਵੀ ਰਿਕਾਰਡ ਪੱਧਰ 'ਤੇ ਡਿੱਗਿਆ
Share Market update: ਕੱਚੇ ਤੇਲ ਦੀ ਉੱਚੀ ਕੀਮਤ ਅਤੇ ਪੱਛਮੀ ਏਸ਼ੀਆ ਸੰਘਰਸ਼ ਨੂੰ ਲੈ ਕੇ ਅਨਿਸ਼ਚਿਤਤਾ ਨਾਲ ਬਾਜ਼ਾਰ ਦੀ ਧਾਰਨਾ 'ਤੇ ਉਲਟ ਅਸਰ ਪਿਆ ਹੈ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਗਾਤਾਰ ਪੂੰਜੀ ਨਿਕਾਸੀ ਅਤੇ ਰੁਪਏ ਦੇ ਹੁਣ ਤੱਕ ਦੇ ਸਭ ਤੋਂ...
Share Market update: ਕੱਚੇ ਤੇਲ ਦੀ ਉੱਚੀ ਕੀਮਤ ਅਤੇ ਪੱਛਮੀ ਏਸ਼ੀਆ ਸੰਘਰਸ਼ ਨੂੰ ਲੈ ਕੇ ਅਨਿਸ਼ਚਿਤਤਾ ਨਾਲ ਬਾਜ਼ਾਰ ਦੀ ਧਾਰਨਾ 'ਤੇ ਉਲਟ ਅਸਰ ਪਿਆ ਹੈ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਗਾਤਾਰ ਪੂੰਜੀ ਨਿਕਾਸੀ ਅਤੇ ਰੁਪਏ ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਆਉਣ ਨਾਲ ਵੀ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ।
ਸਥਾਨਕ ਸ਼ੇਅਰ ਬਾਜ਼ਾਰਾਂ ਵਿੱਚ ਮੰਗਲਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਵਿੱਚ ਗਿਰਾਵਟ ਆਈ ਅਤੇ ਬੀਐਸਈ ਸੈਂਸੈਕਸ 1,456 ਅੰਕ ਹੇਠਾਂ ਆ ਗਿਆ। ਐੱਨਐੱਸਈ ਨਿਫਟੀ 23,500 ਅੰਕਾਂ ਦੇ ਹੇਠਾਂ ਆ ਗਿਆ।
ਚੌਤਰਫਾ ਬਿਕਵਾਲੀ ਦੇ ਵਿਚਕਾਰ ਤੀਹ ਸ਼ੇਅਰਾਂ 'ਤੇ ਅਧਾਰਤ ਬੀਐੱਸਈ ਸੈਂਸੈਕਸ 1,456.04 ਅੰਕ ਭਾਵ 1.92 ਪ੍ਰਤੀਸ਼ਤ ਟੁੱਟ ਕੇ 74,559.24 ਅੰਕ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ, ਇਹ 1,565.78 ਅੰਕ ਡਿੱਗ ਕੇ 74,449.50 ਅੰਕ 'ਤੇ ਆ ਗਿਆ ਸੀ। ਬੀਐੱਸਈ ਵਿੱਚ ਸੂਚੀਬੱਧ ਸ਼ੇਅਰਾਂ ਵਿੱਚੋਂ 3,412 ਵਿੱਚ ਗਿਰਾਵਟ ਰਹੀ ਜਦੋਂ ਕਿ 869 ਸ਼ੇਅਰ ਲਾਭ ਵਿੱਚ ਰਹੇ। ਉੱਥੇ ਹੀ 129 ਦੇ ਭਾਅ ਵਿੱਚ ਕੋਈ ਬਦਲਾਅ ਨਹੀਂ ਹੋਇਆ।
ਪੰਜਾਹ ਸ਼ੇਅਰਾਂ 'ਤੇ ਅਧਾਰਤ ਐੱਨਐੱਸਈ ਨਿਫਟੀ 436.30 ਅੰਕ ਭਾਵ 1.83 ਪ੍ਰਤੀਸ਼ਤ ਦੀ ਗੋਤਾ ਲਗਾ ਕੇ 23,379.55 ਅੰਕ 'ਤੇ ਬੰਦ ਹੋਇਆ। ਜਿਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, "ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਐਫਆਈਆਈ ਦੀ ਪੂੰਜੀ ਨਿਕਾਸੀ ਦੇ ਕਾਰਨ ਰੁਪਏ ਦੇ ਰਿਕਾਰਡ ਹੇਠਲੇ ਪੱਧਰ 'ਤੇ ਆਉਣ ਨਾਲ ਘਰੇਲੂ ਸ਼ੇਅਰ ਬਾਜ਼ਾਰ ਦਬਾਅ ਵਿੱਚ ਰਹੇ।"
ਚਾਰ ਕਾਰੋਬਾਰੀ ਸੈਸ਼ਨਾਂ ਵਿੱਚ ਬੀਐੱਸਈ ਸੂਚਕ ਅੰਕ 3,399.28 ਅੰਕ ਭਾਵ 4.36 ਪ੍ਰਤੀਸ਼ਤ ਲੁੜਕਿਆ ਜਦੋਂ ਕਿ ਨਿਫਟੀ 951.4 ਭਾਵ 3.91 ਪ੍ਰਤੀਸ਼ਤ ਹੇਠਾਂ ਆਇਆ ਹੈ। ਸੈਂਸੈਕਸ ਵਿੱਚ ਸ਼ਾਮਲ ਸ਼ੇਅਰਾਂ ਵਿੱਚੋਂ ਟੈਕ ਮਹਿੰਦਰਾ, ਅਡਾਨੀ ਪੋਰਟਸ, ਐਚਸੀਐਲ ਟੈਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਈਟਨ ਅਤੇ ਭਾਰਤ ਇਲੈਕਟ੍ਰਾਨਿਕਸ ਮੁੱਖ ਰੂਪ ਵਿੱਚ ਨੁਕਸਾਨ ਵਿੱਚ ਰਹੇ।
ਉੱਥੇ ਹੀ ਸਿਰਫ ਭਾਰਤੀ ਸਟੇਟ ਬੈਂਕ ਦੇ ਸ਼ੇਅਰ ਵਿੱਚ ਤੇਜ਼ੀ ਰਹੀ। ਵਿਚਕਾਰਲੀਆਂ ਕੰਪਨੀਆਂ ਨਾਲ ਸਬੰਧਤ ਬੀਐਸਈ ਮਿਡਕੈਪ ਸਿਲੈਕਟ ਸੂਚਕ ਅੰਕ 2.92 ਪ੍ਰਤੀਸ਼ਤ ਹੇਠਾਂ ਆਇਆ ਜਦੋਂ ਕਿ ਛੋਟੀਆਂ ਕੰਪਨੀਆਂ ਨਾਲ ਜੁੜਿਆ ਸਮਾਲਕੈਪ 2.73 ਪ੍ਰਤੀਸ਼ਤ ਖਿਸਕ ਗਿਆ। ਵਿਸ਼ਵ ਤੇਲ ਮਿਆਰ ਬ੍ਰੈਂਟ ਕਰੂਡ 2.75 ਪ੍ਰਤੀਸ਼ਤ ਵਧ ਕੇ 107.1 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਉਧਰ ਡਾਲਰ ਦੇ ਮੁਕਾਬਲੇ ਰੁਪਿਆ ਮੰਗਲਵਾਰ ਨੂੰ 35 ਪੈਸੇ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 95.63 (ਆਰਜ਼ੀ) 'ਤੇ ਆ ਗਿਆ।

