DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Share Market: ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਚੜ੍ਹਿਆ, ਰੁਪਿਆ ਇਤਿਹਾਸਕ ਪੱਧਰ ’ਤੇ ਡਿੱਗਿਆ

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਮਾਮੂਲ ਕਮੀ

  • fb
  • twitter
  • whatsapp
  • whatsapp
Advertisement

Share Market: ਪਿਛਲੇ ਸੈਸ਼ਨ ਵਿੱਚ ਭਾਰੀ ਗਿਰਾਵਟ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਦੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜਿਸ ਦਾ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਮਾਮੂਲੀ ਨਰਮੀ ਨੂੰ ਮੰਨਿਆ ਜਾ ਰਿਹਾ ਹੈ।

30 ਸ਼ੇਅਰਾਂ ਵਾਲਾ ਬੀ ਐੱਸ ਈ (BSE) ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 976.77 ਅੰਕ ਦੇ ਵਾਧੇ ਨਾਲ 75,184.01 'ਤੇ ਪਹੁੰਚ ਗਿਆ। ਜਦਕਿ 50 ਸ਼ੇਅਰਾਂ ਵਾਲਾ ਐਨ ਐੱਸ ਈ (NSE) ਨਿਫਟੀ 301.7 ਅੰਕਾਂ ਨਾਲ ਚੜ੍ਹ ਕੇ 23,303.85 'ਤੇ ਆ ਗਿਆ।

Advertisement

ਸੈਂਸੈਕਸ ਦੀਆਂ 30 ਫਰਮਾਂ ਵਿੱਚੋਂ ਟਾਟਾ ਸਟੀਲ, ਸਟੇਟ ਬੈਂਕ ਆਫ ਇੰਡੀਆ, ਟੈਕ ਮਹਿੰਦਰਾ, ਲਾਰਸਨ ਐਂਡ ਟੂਬਰੋ, ਪਾਵਰ ਗਰਿੱਡ ਅਤੇ ਐੱਨ ਟੀ ਪੀ ਸੀ ਪ੍ਰਮੁੱਖ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਉੱਥੇ ਹੀ ਐਚ.ਡੀ.ਐਫ.ਸੀ (HDFC) ਬੈਂਕ ਇਕਲੌਤਾ ਘਾਟੇ ਵਿੱਚ ਸ਼ਾਮਲ ਸੀ। ਗਲੋਬਲ ਆਇਲ ਬੈਂਚਮਾਰਕ ਬਰੈਂਟ ਕੱਚਾ ਤੇਲ 1.63 ਫੀਸਦੀ ਡਿੱਗ ਕੇ 106.9 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ।

Advertisement

ਰੁਪਿਆ ਡਾਲਰ ਦੇ ਮੁਕਾਬਲੇ ਆਪਣੇ ਇਤਿਹਾਸਕ ਹੇਠਲੇ ਪੱਧਰ ’ਤੇ ਪਹੁੰਚਿਆ

ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ 19 ਪੈਸੇ ਹੋਰ ਟੁੱਟ ਕੇ ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ 93.08 'ਤੇ ਆ ਗਿਆ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦੇ ਵਿਚਾਲੇ ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਕਾਰਨ ਘਰੇਲੂ ਮੁਦਰਾ ਉੱਤੇ ਭਾਰੀ ਦਬਾਅ ਪਿਆ ਹੈ।

Advertisement
×