DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਅਤੇ ਏਸ਼ੀਆਈ ਬਾਜ਼ਾਰਾਂ ਦੇ ਸਕਾਰਾਤਮਕ ਰੁਝਾਨਾਂ ਕਾਰਨ share market ਵਿੱਚ ਤੇਜ਼ੀ

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਏਸ਼ੀਆਈ ਇਕੁਇਟੀ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨ ਨੂੰ ਦੇਖਦੇ ਹੋਏ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬਾਜ਼ਾਰ ਦੇ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ। 30 ਸ਼ੇਅਰਾਂ ਵਾਲਾ ਬੀਐੱਸਈ (BSE) ਸੈਂਸੈਕਸ ਸ਼ੁਰੂਆਤੀ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਏਸ਼ੀਆਈ ਇਕੁਇਟੀ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨ ਨੂੰ ਦੇਖਦੇ ਹੋਏ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬਾਜ਼ਾਰ ਦੇ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ। 30 ਸ਼ੇਅਰਾਂ ਵਾਲਾ ਬੀਐੱਸਈ (BSE) ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 440.23 ਅੰਕ ਚੜ੍ਹ ਕੇ 77,435.76 'ਤੇ ਪਹੁੰਚ ਗਿਆ। 50 ਸ਼ੇਅਰਾਂ ਵਾਲਾ ਐੱਨਐੱਸਈ (NSE) ਨਿਫਟੀ 137.80 ਅੰਕਾਂ ਦੇ ਵਾਧੇ ਨਾਲ 24,147.60 'ਤੇ ਪਹੁੰਚ ਗਿਆ।

ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਇੰਟਰਗਲੋਬ ਏਵੀਏਸ਼ਨ, ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ, ਅਲਟਰਾਟੈੱਕ ਸੀਮਿੰਟ, ਸਟੇਟ ਬੈਂਕ ਆਫ ਇੰਡੀਆ ਅਤੇ ਹਿੰਦੁਸਤਾਨ ਯੂਨੀਲੀਵਰ ਪ੍ਰਮੁੱਖ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਪਾਵਰ ਗਰਿੱਡ, ਟਾਈਟਨ, ਇਨਫੋਸਿਸ ਅਤੇ ਭਾਰਤ ਇਲੈਕਟ੍ਰਾਨਿਕਸ ਘਾਟੇ ਵਿੱਚ ਰਹਿਣ ਵਾਲੀਆਂ ਕੰਪਨੀਆਂ ਵਿੱਚ ਸਨ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 1.70 ਫੀਸਦੀ ਡਿੱਗ ਕੇ 72.49 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।

Advertisement

ਐਕਸਚੇਂਜ ਡੇਟਾ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਬੁੱਧਵਾਰ ਨੂੰ 1,843.40 ਕਰੋੜ ਰੁਪਏ ਦੇ ਸ਼ੇਅਰ ਵੇਚੇ। ਬੁੱਧਵਾਰ ਨੂੰ 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 790.54 ਅੰਕ ਜਾਂ 1.04 ਫੀਸਦੀ ਵਧ ਕੇ 76,991.22 'ਤੇ ਬੰਦ ਹੋਇਆ ਸੀ। ਨਿਫਟੀ 197.55 ਅੰਕ ਜਾਂ 0.83 ਫੀਸਦੀ ਚੜ੍ਹ ਕੇ 24,021.65 'ਤੇ ਬੰਦ ਹੋਇਆ ਸੀ।

Advertisement

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ ਅੱਜ ਸਵੇਰ ਦੇ ਕਾਰੋਬਾਰ ਵਿੱਚ 31 ਪੈਸੇ ਦੀ ਮਜ਼ਬੂਤੀ ਨਾਲ 94.24 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

Advertisement
×