DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Share Market News : ਲਗਾਤਾਰ ਤਿੰਨ ਦਿਨਾਂ ਦੀ ਤੇਜ਼ੀ ਮਗਰੋਂ ਸ਼ੇਅਰ ਬਾਜ਼ਾਰ ਡਿੱਗਿਆ

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਵਿਦੇਸ਼ ਫੰਡਾਂ ਦੀ ਨਿਕਾਸੀ ਨੇ ਬਾਜ਼ਾਰ ਕੀਤਾ ਪ੍ਰਭਾਵਿਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

Share Market News : ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਅਤੇ ਆਲਮੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨਾਂ ਤੋਂ ਬਾਅਦ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਦੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਡਿੱਗ ਗਏ ਹਨ। ਲਗਾਤਾਰ ਤਿੰਨ ਦਿਨਾਂ ਦੀ ਤੇਜ਼ੀ ਮਗਰੋਂ ਅੱਜ ਗਿਰਾਵਟ ਦਰਜ ਕੀਤੀ ਗਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਨੇ ਵੀ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ ਹੈ।

ਖਬਰ ਲਿਖੇ ਜਾਣ ਤੱਕ 30 ਸ਼ੇਅਰਾਂ ਵਾਲਾ ਬੀਐੱਸਈ (BSE) ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 1,953.21 ਅੰਕ ਡਿੱਗ ਕੇ 74,750.92 'ਤੇ ਆ ਗਿਆ। ਉੱਥੇ ਹੀ 50 ਸ਼ੇਅਰਾਂ ਵਾਲਾ ਐੱਨਐੱਸਈ (NSE) ਨਿਫਟੀ 580.05 ਅੰਕ ਫਿਸਲ ਕੇ 23,197.75 'ਤੇ ਪਹੁੰਚ ਗਿਆ। 30 ਸੈਂਸੈਕਸ ਕੰਪਨੀਆਂ ਵਿੱਚੋਂ, ਐੱਚ.ਡੀ.ਐੱਫ.ਸੀ. (HDFC) ਬੈਂਕ ਵਿੱਚ 3 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ, ਕਿਉਂਕਿ ਅਚਾਨਕ ਅਤਨੁ ਚਕਰਵਰਤੀ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਦੇ ਚੇਅਰਮੈਨ ਦੇ ਤੌਰ 'ਤੇ ਨੈਤਿਕ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਇਲਾਵਾ ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਇਟਰਨਲ ਅਤੇ ਬਜਾਜ ਫਾਈਨਾਂਸ ਵੀ ਪ੍ਰਮੁੱਖ ਪਛੜਨ ਵਾਲਿਆਂ ਵਿੱਚ ਸ਼ਾਮਲ ਸਨ। ਜਦਕਿ ਐੱਨ.ਟੀ.ਪੀ.ਸੀ. (NTPC) ਅਤੇ ਪਾਵਰ ਗਰਿੱਡ ਇਕੱਲੇ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸੀ।

Advertisement

ਉੱਥੇ ਹੀ ਗਲੋਬਲ ਆਇਲ ਬੈਂਚਮਾਰਕ ਬਰੈਂਟ ਕੱਚਾ ਤੇਲ 3.77 ਫੀਸਦੀ ਵਧ ਕੇ 111.4 ਡਾਲਰ ਪ੍ਰਤੀ ਬੈਰਲ ਹੋ ਗਿਆ। ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਬੈਂਚਮਾਰਕ ਕੋਸਪੀ, ਜਾਪਾਨ ਦਾ ਨਿੱਕੇਈ 225 ਸੂਚਕ ਅੰਕ, ਸ਼ੰਘਾਈ ਦਾ ਐੱਸ.ਐੱਸ.ਈ. ਕੰਪੋਜ਼ਿਟ ਸੂਚਕ ਅੰਕ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਸੂਚਕ ਅੰਕ ਕਾਫ਼ੀ ਹੇਠਾਂ ਕਾਰੋਬਾਰ ਕਰ ਰਹੇ ਸਨ।

Advertisement

Advertisement
×