DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Share Market News : ਸ਼ੇਅਰ ਬਾਜ਼ਾਰ ਵਿੱਚ ਆਈ ਤੇਜ਼ੀ; ਆਈ ਟੀ ਸ਼ੇਅਰਾਂ ਨੇ ਭਰੀ ਉਡਾਣ

ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 3 ਪੈਸੇ ਡਿੱਗ ਕੇ 92.43 'ਤੇ ਪਹੁੰਚਿਆ

  • fb
  • twitter
  • whatsapp
  • whatsapp
featured-img featured-img
share market
Advertisement

Share Market News : ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਆਲਮੀ ਬਜ਼ਾਰਾਂ ਵਿੱਚ ਮਜ਼ਬੂਤ ​​ਰੁਝਾਨ ਵਿਚਾਲੇ ਪਿਛਲੇ ਦੋ ਕਾਰੋਬਾਰੀ ਸੈਸ਼ਨਾਂ ਦੇ ਵਾਧੇ ਨੂੰ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ ਹੈ।

ਆਈ ਟੀ (IT) ਸ਼ੇਅਰਾਂ ਵਿੱਚ ਆਏ ਭਾਰੀ ਵਾਧੇ ਨੇ ਵੀ ਘਰੇਲੂ ਬਾਜ਼ਾਰਾਂ ਵਿੱਚ ਸਕਰਾਤਮਕ ਮਾਹੌਲ ਪੈਦਾ ਕੀਤਾ ਹੈ। ਖਬਰ ਲਿਖੇ ਜਾਣ ਤੱਕ 30 ਸ਼ੇਅਰਾਂ ਵਾਲਾ ਬੀ ਐੱਸ ਈ (BSE) ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 518.84 ਅੰਕਾਂ ਦੇ ਵਾਧੇ ਨਾਲ 76,589.68 'ਤੇ ਪਹੁੰਚ ਗਿਆ ਹੈ। ਉੱਥੇ ਹੀ 50 ਸ਼ੇਅਰਾਂ ਵਾਲਾ ਐੱਨ ਐੱਸ ਈ (NSE) ਨਿਫਟੀ 157.75 ਅੰਕਾਂ ਦੇ ਵਾਧੇ ਨਾਲ 23,738.90 'ਤੇ ਆ ਗਿਆ ਹੈ।

Advertisement

30-ਸੈਂਸੈਕਸ ਕੰਪਨੀਆਂ ਵਿੱਚੋਂ ਟਾਟਾ ਕੰਸਲਟੈਂਸੀ ਸਰਵਿਸਿਜ਼, ਇੰਟਰਗਲੋਬ ਐਵੀਏਸ਼ਨ, ਟਰੈਂਟ, ਐੱਚ.ਸੀ.ਐੱਲ ਟੈਕ, ਇੰਫੋਸਿਸ ਅਤੇ ਮਹਿੰਦਰਾ ਐਂਡ ਮਹਿੰਦਰਾ ਪ੍ਰਮੁੱਖ ਮੁਨਾਫਾ ਕਮਾਉਣ ਵਾਲਿਆਂ ਵਿੱਚ ਸ਼ਾਮਲ ਹਨ। ਜਦਕਿ ਐੱਚ ਡੀ ਐੱਫ ਸੀ ਬੈਂਕ, ਆਈ ਸੀ ਆਈ ਸੀ ਆਈ ਬੈਂਕ, ਟਾਟਾ ਸਟੀਲ ਅਤੇ ਕੋਟਕ ਮਹਿੰਦਰਾ ਬੈਂਕ ਪਛੜਨ ਵਾਲਿਆਂ ਵਿੱਚ ਸ਼ਾਮਲ ਹਨ। ਉੱਥੇ ਹੀ ਗਲੋਬਲ ਆਇਲ ਬੈਂਚਮਾਰਕ ਬਰੈਂਟ ਕੱਚਾ ਤੇਲ 1.46 ਫੀਸਦੀ ਡਿੱਗ ਕੇ 101.9 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ।

Advertisement

ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 3 ਪੈਸੇ ਡਿੱਗ ਕੇ 92.43 'ਤੇ ਪਹੁੰਚਿਆ

ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਵਿਚਾਲੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਵੱਲੋਂ ਕੱਢੇ ਜਾ ਰਹੇ ਪੈਸੇ ਅਤੇ ਮਜ਼ਬੂਤ ​​ਡਾਲਰ ਦੇ ਦਬਾਅ ਕਾਰਨ ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 3 ਪੈਸੇ ਡਿੱਗ ਕੇ 92.43 'ਤੇ ਪਹੁੰਚ ਗਿਆ ਹੈ।

Advertisement
×