DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Share Market News : ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ 'ਚ ਤੇਜ਼ੀ

ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 28 ਪੈਸੇ ਦੇ ਵਾਧੇ ਨਾਲ 92.86 'ਤੇ ਪਹੁੰਚਿਆ

  • fb
  • twitter
  • whatsapp
  • whatsapp
Advertisement
ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਦੀ ਉਮੀਦ ਅਤੇ ਵਿਦੇਸ਼ੀ ਫੰਡਾਂ ਦੇ ਨਵੇਂ ਨਿਵੇਸ਼ ਸਹਾਰੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਦੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦੇਖੀ ਗਈ।
30 ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 177.52 ਅੰਕ ਚੜ੍ਹ ਕੇ 78,166.20 'ਤੇ ਪਹੁੰਚ ਗਿਆ। ਜਦਕਿ 50 ਸ਼ੇਅਰਾਂ ਵਾਲਾ ਐੱਨ ਐੱਸ ਈ ਨਿਫਟੀ 37.4 ਅੰਕ ਵਧ ਕੇ 24,234.15 'ਤੇ ਆ ਗਿਆ।
ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਆਈ ਟੀ ਸੀ, ਅਡਾਨੀ ਪੋਰਟਸ, ਮਾਰੂਤੀ, ਟਰੈਂਟ, ਪਾਵਰ ਗਰਿੱਡ ਅਤੇ ਹਿੰਦੁਸਤਾਨ ਯੂਨੀਲੀਵਰ ਮੁੱਖ ਤੌਰ 'ਤੇ ਮੁਨਾਫ਼ੇ ਵਾਲਿਆਂ ਵਿੱਚ ਸ਼ਾਮਲ ਸਨ। ਜਦੋਂ ਕਿ ਐੱਚ ਸੀ ਐੱਲ ਟੈਕ, ਟਾਟਾ ਸਟੀਲ, ਬਜਾਜ ਫਾਈਨੈਂਸ ਅਤੇ ਆਈ ਸੀ ਆਈ ਸੀ ਆਈ ਬੈਂਕ ਪਛੜਨ ਵਾਲਿਆਂ ਵਿੱਚ ਸ਼ਾਮਲ ਸਨ।
ਗਲੋਬਲ ਤੇਲ ਬੈਂਚਮਾਰਕ, ਬਰੈਂਟ ਕੱਚਾ ਤੇਲ 1.23 ਫੀਸਦੀ ਦੀ ਗਿਰਾਵਟ ਨਾਲ 98.17 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।ਉੱਥੇ ਹੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 28 ਪੈਸੇ ਦੇ ਵਾਧੇ ਨਾਲ 92.86 'ਤੇ ਪਹੁੰਚ ਗਿਆ।
ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ 382.36 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਇਜ਼ਰਾਈਲ ਅਤੇ ਲਿਬਨਾਨ ਵਿਚਾਲੇ ਹੋਈ ਆਰਜ਼ੀ ਜੰਗਬੰਦੀ ਕਾਰਨ ਬਾਜ਼ਾਰ ਵਿੱਚ ਰੌਣਕ ਪਰਤ ਆਈ ਹੈ। ਇਸ ਫੈਸਲੇ ਨਾਲ ਅਮਰੀਕਾ ਅਤੇ ਇਰਾਨ ਵਿਚਾਲੇ ਦੂਜੇ ਗੇੜ ਦੀ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਸਕਦਾ ਹੈ।
Advertisement
×