Share Market News: ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ ਚੜ੍ਹਿਆ
ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਡਿੱਗ ਕੇ 92.42 'ਤੇ ਆਇਆ
Share Market News: ਆਲਮੀ ਬਜ਼ਾਰਾਂ ਵਿੱਚ ਆਈ ਤੇਜ਼ੀ ਦੇ ਰੁਝਾਨ ਦੇ ਮੱਦੇਨਜ਼ਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਤੋਂ ਬਾਅਦ ਇਕੁਇਟੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਵਾਧਾ ਦਰਜ ਕੀਤਾ ਗਿਆ।
30 ਸ਼ੇਅਰਾਂ ਵਾਲਾ ਬੀ ਐੱਸ ਈ (BSE) ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 144.34 ਅੰਕ ਡਿੱਗ ਕੇ 75,358.51 'ਤੇ ਆ ਗਿਆ। ਉੱਥੇ ਹੀ 50 ਸ਼ੇਅਰਾਂ ਵਾਲਾ ਐੱਨ ਐੱਸ ਈ ( NSE) ਨਿਫਟੀ 49.95 ਅੰਕ ਫਿਸਲ ਕੇ 23,358.85 'ਤੇ ਪਹੁੰਚ ਗਿਆ। ਹਾਲਾਂਕਿ ਜਲਦੀ ਹੀ ਦੋਵੇਂ ਬੈਂਚਮਾਰਕ ਸੂਚਕ ਅੰਕਾਂ ਵਿੱਚ ਉਛਾਲ ਆਇਆ ਜਿਸ ਤੋਂ ਬਾਅਦ ਬੀ ਐੱਸ ਈ ਬੈਂਚਮਾਰਕ 192.14 ਅੰਕ ਵਧ ਕੇ 75,696.83 'ਤੇ ਪਹੁੰਚ ਗਿਆ ਅਤੇ ਨਿਫਟੀ ਖਬਰ ਲਿਖੇ ਜਾਣ ਤੱਕ 64.25 ਅੰਕ ਵਧ ਕੇ 23,473.05 'ਤੇ ਕਾਰੋਬਾਰ ਕਰ ਰਿਹਾ ਸੀ।
30-ਸੈਂਸੈਕਸ ਕੰਪਨੀਆਂ ਵਿੱਚੋਂ, ਇਟਰਨਲ (Eternal), ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਟਾਟਾ ਸਟੀਲ, ਇੰਟਰਗਲੋਬ ਐਵੀਏਸ਼ਨ ਅਤੇ ਭਾਰਤੀ ਏਅਰਟੈੱਲ ਪ੍ਰਮੁੱਖ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।
ਇੰਫੋਸਿਸ, ਐੱਚ ਸੀ ਐੱਲ ਟੈਕ (HCL Tech), ਟਾਟਾ ਕੰਸਲਟੈਂਸੀ ਸਰਵਿਸਿਜ਼, ਟੈਕ ਮਹਿੰਦਰਾ ਅਤੇ ਸਟੇਟ ਬੈਂਕ ਆਫ ਇੰਡੀਆ ਸਭ ਤੋਂ ਵੱਧ ਪਛੜਨ ਵਾਲਿਆਂ ਵਿੱਚ ਸ਼ਾਮਲ ਸਨ। ਗਲੋਬਲ ਆਇਲ ਬੈਂਚਮਾਰਕ ਬਰੈਂਟ ਕੱਚਾ ਤੇਲ 2.61 ਫੀਸਦੀ ਵਧ ਕੇ 102.8 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ।
ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸੋਮਵਾਰ ਨੂੰ 9,365.52 ਕਰੋੜ ਰੁਪਏ ਦੇ ਸ਼ੇਅਰ ਵੇਚੇ। ਹਾਲਾਂਕਿ, ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 12,593.36 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਹਨ। ਉੱਥੇ ਹੀ ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 14 ਪੈਸੇ ਕਮਜ਼ੋਰ ਹੋ ਕੇ 92.42 'ਤੇ ਆ ਗਿਆ।

