DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

US-IRAN war ਤੇ ਕੱਚੇ ਤੇਲ ਦੀਆਂ ਕੀਮਤਾਂ ਕਾਰਨ Sensex 1,690 ਅੰਕ ਤੇ Nifty 487 ਅੰਕ ਡਿੱਗੇ

ਰਿਲਾਇੰਸ ਇੰਡਸਟਰੀਜ਼, ਇੰਟਰਗਲੋਬ ਐਵੀਏਸ਼ਨ, ਬਜਾਜ ਫਾਇਨਾਂਸ, ਸਟੇਟ ਬੈਂਕ ਆਫ਼ ਇੰਡੀਆ, ਈਟਰਨਲ ਅਤੇ ਐਚਡੀਐਫਸੀ ਬੈਂਕਾਂ ਦੇ ਸ਼ੇਅਰ ਡਿੱਗੇ

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

Share Market News:ਭਾਰਤੀ ਸ਼ੇਅਰ ਬਾਜ਼ਾਰ ਵਿਚ ਅੱਜ ਵੱਡੀ ਗਿਰਾਵਟ ਦਰਜ ਕੀਤੀ ਗਈ ਤੇ ਸੈਂਸੈਕਸ 1690 ਅੰਕ ਤੇ ਨਿਫਟੀ 487 ਅੰਕ ਡਿੱਗੇ। ਇਸ ਤੋਂ ਪਹਿਲਾਂ ਭਾਰਤੀ ਬਾਜ਼ਾਰ ਵਿਚ ਦੋ ਦਿਨਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਸੀ ਪਰ ਅੱਜ ਸ਼ੇਅਰ ਬਾਜ਼ਾਰ ਦੇ ਮੁੱਖ ਸੂਚਕ ਅੰਕ ਸੈਂਸੈਕਸ (Sensex) ਅਤੇ ਨਿਫਟੀ (Nifty) 2 ਫੀਸਦੀ ਤੋਂ ਵੱਧ ਦੀ ਗਿਰਾਵਟ ਨਾਲ ਬੰਦ ਹੋਏ। ਇਹ ਗਿਰਾਵਟ ਆਲਮੀ ਬਾਜ਼ਾਰਾਂ ਦੇ ਕਮਜ਼ੋਰ ਰੁਝਾਨ ਕਰਕੇ ਦਰਜ ਕੀਤੀ ਗਈ। ਇਸ ਵੇਲੇ ਪੱਛਮੀ ਏਸ਼ੀਆ ਵਿੱਚ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਚਲ ਰਹੀ ਹੈ ਜਿਸ ਕਾਰਨ ਬਾਜ਼ਾਰਾਂ ਦੇ ਨਿਵੇਸ਼ਕ ਫਿਕਰਮੰਦ ਹਨ।

30 ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ 1,690.23 ਅੰਕ (2.25 ਫੀਸਦੀ) ਡਿੱਗ ਕੇ 73,583.22 'ਤੇ ਬੰਦ ਹੋਇਆ। ਦਿਨ ਵੇਲੇ ਇਹ ਇਕ ਸਮੇਂ 1,739.04 ਅੰਕ (2.31 ਫੀਸਦੀ) ਘਟ ਕੇ 73,534.41 'ਤੇ ਆ ਗਿਆ ਸੀ। ਜਦਕਿ 50 ਸ਼ੇਅਰਾਂ ਵਾਲਾ ਐੱਨ ਐੱਸ ਈ ਨਿਫਟੀ 486.85 ਅੰਕ (2.09 ਫੀਸਦੀ) ਡਿੱਗ ਕੇ 22,819.60 'ਤੇ ਬੰਦ ਹੋਇਆ।

Advertisement

ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਰਿਲਾਇੰਸ ਇੰਡਸਟਰੀਜ਼ ਵਿੱਚ ਸਭ ਤੋਂ ਵੱਧ 4.55 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਇਸ ਤੋਂ ਬਾਅਦ ਇੰਟਰਗਲੋਬ ਐਵੀਏਸ਼ਨ, ਬਜਾਜ ਫਾਈਨਾਂਸ, ਸਟੇਟ ਬੈਂਕ ਆਫ ਇੰਡੀਆ, ਇਟਰਨਲ ਅਤੇ ਐੱਚਡੀਐੱਫਸੀ (HDFC) ਬੈਂਕ ਪਛੜਨ ਵਾਲਿਆਂ ਵਿੱਚ ਸ਼ਾਮਲ ਰਹੇ। ਇਸ ਦੇ ਉਲਟ ਟਾਟਾ ਕੰਸਲਟੈਂਸੀ ਸਰਵਿਸਿਜ਼, ਭਾਰਤੀ ਏਅਰਟੈੱਲ ਅਤੇ ਪਾਵਰ ਗ੍ਰਿੱਡ ਲਾਭ ਵਿੱਚ ਰਹੇ।

Advertisement

ਗਲੋਬਲ ਤੇਲ ਬੈਂਚਮਾਰਕ, ਬਰੈਂਟ ਕੱਚਾ ਤੇਲ 1.72 ਫੀਸਦੀ ਵਧ ਕੇ 109.9 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਉੱਥੇ ਹੀ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 86 ਪੈਸੇ ਟੁੱਟ ਕੇ 94.82 ਦੇ ਇੱਕ ਹੋਰ ਨਵੇਂ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ।

ਕੱਚੇ ਤੇਲ ਦੀਆਂ ਕੀਮਤਾਂ ਦਾ 100 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਉੱਪਰ ਰਹਿਣਾ, ਰੁਪਏ ਵਿੱਚ ਲਗਾਤਾਰ ਗਿਰਾਵਟ ਅਤੇ ਵਿਦੇਸ਼ੀ ਫੰਡਾਂ ਦੀ ਨਿਰੰਤਰ ਨਿਕਾਸੀ ਨੇ ਬਾਜ਼ਾਰ ਨੂੰ ਬੁਰੀ ਤਰ੍ਹਾ ਪ੍ਰਭਾਵਿਤ ਕੀਤਾ ਹੈ।

Advertisement
×