DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Share Market News :ਜੰਗਬੰਦੀ ਦੇ ਐਲਾਨ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਨੇ ਫੜੀ ਰਫ਼ਤਾਰ

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ

  • fb
  • twitter
  • whatsapp
  • whatsapp
Advertisement

ਅਮਰੀਕਾ ਅਤੇ ਇਰਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵੱਡੀ ਤੇਜ਼ੀ ਨਾਲ ਖੁੱਲ੍ਹੇ। ਸਵੇਰੇ 9:15 ਵਜੇ ਬੀ ਐੱਸ ਈ ਸੈਂਸੈਕਸ 2,613.46 ਅੰਕ (3.50 ਫੀਸਦੀ) ਦੇ ਵਾਧੇ ਨਾਲ 77,230.04 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਐੱਨ ਐਸੱ ਈ (NSE) ਨਿਫਟੀ 731.50 ਅੰਕ (3.16 ਫੀਸਦੀ) ਦੇ ਵਾਧੇ ਨਾਲ 23,855.15 'ਤੇ ਆ ਗਿਆ।

ਨਿਫਟੀ ਵਿੱਚ ਇੰਟਰਗਲੋਬ ਐਵੀਏਸ਼ਨ 9 ਫੀਸਦੀ ਅਤੇ ਲਾਰਸਨ ਐਂਡ ਟੂਬਰੋ 7 ਫੀਸਦੀ ਤੋਂ ਵੱਧ ਦਾ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਵਿੱਚ ਸ਼ਾਮਲ ਹਨ, ਜਦਕਿ ਸ਼੍ਰੀਰਾਮ ਫਾਈਨੈਂਸ, ਅਡਾਨੀ ਪੋਰਟਸ ਅਤੇ ਅਡਾਨੀ ਐਂਟਰਪ੍ਰਾਈਜ਼ਿਜ਼ ਨੇ 5-6 ਫੀਸਦੀ ਦੇ ਵਿਚਕਾਰ ਵਾਧਾ ਦਰਜ ਕੀਤਾ।

Advertisement

ਵਿੱਤੀ ਸਟਾਕਾਂ ਵਿੱਚ ਵੀ ਮਜ਼ਬੂਤ ਸੁਧਾਰ ਦੇਖਿਆ ਗਿਆ, ਜਿਸ ਤਹਿਤ ਬਜਾਜ ਫਾਈਨੈਂਸ ਅਤੇ ਬਜਾਜ ਫਿਨਸਰਵ 4-5 ਫੀਸਦੀ ਤੋਂ ਵੱਧ ਉਛਾਲ ਨਾਲ ਖੁੱਲ੍ਹੇ। ਏਸ਼ੀਅਨ ਪੇਂਟਸ ਅਤੇ ਅਲਟਰਾਟੈੱਕ ਸੀਮਿੰਟ ਨੇ ਵੀ ਸਕਾਰਾਤਮਕ ਵਾਧਾ ਦਰਜ ਕੀਤਾ।

Advertisement

ਬਾਜ਼ਾਰ ਵਿੱਚ ਇਸ ਉਛਾਲ ਦਾ ਕਾਰਨ ਜੰਗਬੰਦੀ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ ਨੂੰ ਮੰਨਿਆ ਜਾ ਰਿਹਾ ਹੈ। ਬਰੈਂਟ ਕੱਚਾ ਤੇਲ, ਜੋ ਪਹਿਲਾਂ 115 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲਾ ਗਿਆ ਸੀ, ਹੁਣ ਡਿੱਗ ਕੇ 94-95 ਡਾਲਰ ਦੇ ਆਸ-ਪਾਸ ਆ ਗਿਆ ਹੈ। ਦੂਜੇ ਪਾਸ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 50 ਪੈਸੇ ਮਜ਼ਬੂਤ ਹੋ ਕੇ 92.56 'ਤੇ ਪਹੁੰਚ ਗਿਆ ਹੈ।

ਸੇਬੀ (SEBI) ਰਜਿਸਟਰਡ ਔਨਲਾਈਨ ਟ੍ਰੇਡਿੰਗ ਫਰਮ 'ਐਨਰਿਚ ਮਨੀ' (Enrich Money) ਦੇ ਸੀ ਈ ਓ ਪੋਨਮੁਦੀ ਆਰ. ਨੇ ਇਸ ਵਾਧੇ ਦਾ ਕਾਰਨ ਆਲਮੀ ਤਣਾਅ ਦੇ ਘੱਟ ਹੋਣ ਨੂੰ ਦੱਸਿਆ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਵਿਰੁੱਧ ਹਮਲੇ ਦੀ ਆਖਰੀ ਡੈੱਡਲਾਈਨ ਤੋਂ ਠੀਕ ਪਹਿਲਾਂ ਇਸ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ। ਇਸ ਸਮਝੌਤੇ ਦਾ ਮੁੱਖ ਮਕਸਦ ਹੋਰਮੁਜ਼ ਦੇ ਜਲ ਮਾਰਗ ਨੂੰ ਮੁੜ ਖੋਲ੍ਹਣਾ ਹੈ।

Advertisement
×