DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Share Market News : ਤਿੰਨ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ 'ਚ ਸ਼ੇਅਰ ਬਾਜ਼ਾਰ ਡਿੱਗਿਆ

ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 31 ਪੈਸੇ ਡਿੱਗ ਕੇ 93.75 'ਤੇ ਪਹੁੰਚਿਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ।
Advertisement

ਲਗਾਤਾਰ ਤਿੰਨ ਦਿਨਾਂ ਦੀ ਤੇਜ਼ੀ ਤੋਂ ਬਾਅਦ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਦੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਸ ਦਾ ਮੁੱਖ ਕਾਰਨ ਆਈ ਟੀ (IT) ਕੰਪਨੀਆਂ ਦੇ ਸ਼ੇਅਰਾਂ ਦੀ ਹੋਈ ਭਾਰੀ ਵਿਕਰੀ ਨੂੰ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਪੈਸਾ ਕੱਢਣ ਅਤੇ ਪੱਛਮੀ ਏਸ਼ੀਆ ਵਿੱਚ ਲੰਮੇ ਸਮੇਂ ਤੱਕ ਹਾਲਾਤ ਖਰਾਬ ਰਹਿਣ ਦੇ ਡਰ ਨੇ ਵੀ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ ਹੈ।

30 ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 494.12 ਅੰਕ ਡਿੱਗ ਕੇ 78,779.21 'ਤੇ ਆ ਗਿਆ। ਜਦਕਿ 50 ਸ਼ੇਅਰਾਂ ਵਾਲਾ ਐੱਨ ਐੱਸ ਈ ਨਿਫਟੀ 142.2 ਅੰਕ ਫਿਸਲ ਕੇ 24,434.40 'ਤੇ ਪਹੁੰਚ ਗਿਆ।

Advertisement

ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ, ਐੱਚ ਸੀ ਐੱਲ ਟੈਕ (HCL Tech) ਦੇ ਸ਼ੇਅਰ ਲਗਪਗ 9 ਫੀਸਦੀ ਤੱਕ ਡਿੱਗ ਗਏ ਕਿਉਂਕਿ ਇਸ ਦੇ ਮਾਰਚ ਤਿਮਾਹੀ ਦੇ ਨਤੀਜੇ ਨਿਵੇਸ਼ਕਾਂ ਦੀਆਂ ਉਮੀਦਾਂ ਮੁਤਾਬਕ ਨਹੀਂ ਰਹੇ। ਹਾਲਾਂਕਿ ਕੰਪਨੀ ਨੇ ਮੰਗਲਵਾਰ ਨੂੰ ਦੱਸਿਆ ਕਿ ਮਾਰਚ 2026 ਦੀ ਤਿਮਾਹੀ ਦੌਰਾਨ ਉਸ ਦਾ ਕੁੱਲ ਮੁਨਾਫਾ ਸਾਲਾਨਾ ਆਧਾਰ 'ਤੇ 4.20 ਫੀਸਦੀ ਵਧ ਕੇ 4,488 ਕਰੋੜ ਰੁਪਏ ਰਿਹਾ ਹੈ, ਪਰ ਕੰਪਨੀ ਦੇ ਪ੍ਰਬੰਧਕਾਂ ਨੇ ਨਵੇਂ ਟੈਰਿਫਾਂ ਅਤੇ ਖਰਚਿਆਂ ਵਿੱਚ ਕਮੀ ਕਾਰਨ ਕੰਮ-ਕਾਰ ਦੇ ਅਸਥਿਰ ਮਾਹੌਲ ਬਾਰੇ ਚਿੰਤਾ ਜਤਾਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਅਗਲੇ ਸਾਲ (FY27) ਲਈ ਵਿਕਾਸ ਦਰ 1 ਤੋਂ 4 ਫੀਸਦੀ ਦੇ ਵਿਚਕਾਰ ਰਹਿਣ ਦਾ ਅੰਦਾਜ਼ਾ ਲਗਾਇਆ ਹੈ।

Advertisement

ਉੱਥੇ ਹੀ ਟੈਕ ਮਹਿੰਦਰਾ, ਇੰਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਆਈ ਸੀ ਆਈ ਸੀ ਆਈ ਬੈਂਕ ਅਤੇ ਏਸ਼ੀਅਨ ਪੇਂਟਸ ਵੀ ਮੁੱਖ ਤੌਰ 'ਤੇ ਘਾਟੇ ਵਿੱਚ ਰਹਿਣ ਵਾਲੀਆਂ ਕੰਪਨੀਆਂ 'ਚ ਸ਼ਾਮਲ ਸਨ। ਦੂਜੇ ਪਾਸੇ ਐੱਨ ਟੀ ਪੀ ਸੀ, ਹਿੰਦੁਸਤਾਨ ਯੂਨੀਲੀਵਰ, ਟਰੈਂਟ ਅਤੇ ਟਾਟਾ ਸਟੀਲ ਮੁਨਾਫਾ ਕਮਾਉਣ ਵਾਲਿਆਂ ਵਿੱਚ ਸ਼ਾਮਲ ਸਨ।

ਗਲੋਬਲ ਤੇਲ ਬੈਂਚਮਾਰਕ, ਬਰੈਂਟ ਕੱਚਾ ਤੇਲ 0.40 ਫੀਸਦੀ ਦੀ ਗਿਰਾਵਟ ਨਾਲ 98.09 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ ਰੁਪਿਆ ਲਗਾਤਾਰ ਤੀਜੇ ਦਿਨ ਕਮਜ਼ੋਰ ਰਿਹਾ ਅਤੇ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ 31 ਪੈਸੇ ਡਿੱਗ ਕੇ 93.75 'ਤੇ ਪਹੁੰਚਿਆ। ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਮੰਗਲਵਾਰ ਨੂੰ 1,918.99 ਕਰੋੜ ਰੁਪਏ ਦੇ ਸ਼ੇਅਰ ਵੇਚੇ।

Advertisement
×