DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Share Market: ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ

Share Market: ਪੱਛਮੀ ਏਸ਼ੀਆ ਵਿੱਚ ਵਧਦੇ ਸੰਘਰਸ਼ ਦਰਮਿਆਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਮਹਿੰਗਾਈ ਅਤੇ ਵਿਸ਼ਵਵਿਆਪੀ ਆਰਥਿਕ ਸਥਿਰਤਾ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਕਾਰਨ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ ਦੇ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Share Market: ਪੱਛਮੀ ਏਸ਼ੀਆ ਵਿੱਚ ਵਧਦੇ ਸੰਘਰਸ਼ ਦਰਮਿਆਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਮਹਿੰਗਾਈ ਅਤੇ ਵਿਸ਼ਵਵਿਆਪੀ ਆਰਥਿਕ ਸਥਿਰਤਾ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਕਾਰਨ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ ਦੇ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ। ਆਲਮੀ ਪੱਧਰ ’ਤੇ ਤੇਜ਼ ਬਿਕਵਾਲੀ, ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਅਤੇ ਰੁਪੱਈਏ ਦੀ ਕਮਜ਼ੋਰੀ ਨੇ ਵੀ ਨਿਵੇਸ਼ਕਾਂ ਦੇ ਭਰੋਸੇ ਨੂੰ ਸੱਟ ਮਾਰੀ ਹੈ।

30 ਸ਼ੇਅਰਾਂ ਵਾਲਾ BSE ਸੈਂਸੈਕਸ ਕਾਰੋਬਾਰ ਦੌਰਾਨ 1,579.82 ਅੰਕ ਜਾਂ 2 ਫੀਸਦੀ ਤੱਕ ਡਿੱਗ ਕੇ 74,454.60 ’ਤੇ ਆ ਗਿਆ ਸੀ। ਅੰਤ ਵਿੱਚ ਇਹ 1,470.50 ਅੰਕ ਜਾਂ 1.93 ਫੀਸਦੀ ਦੀ ਗਿਰਾਵਟ ਨਾਲ 74,563.92 'ਤੇ ਬੰਦ ਹੋਇਆ। BSE ’ਤੇ ਕੁੱਲ 3,348 ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ 941 ਵਿੱਚ ਵਾਧਾ ਹੋਇਆ ਅਤੇ 132 ਬਿਨਾਂ ਕਿਸੇ ਬਦਲਾਅ ਦੇ ਰਹੇ। 50 ਸ਼ੇਅਰਾਂ ਵਾਲਾ NSE ਨਿਫਟੀ ਵੀ 488.05 ਅੰਕ ਜਾਂ 2.06 ਫੀਸਦੀ ਡਿੱਗ ਕੇ 23,151.10 'ਤੇ ਬੰਦ ਹੋਇਆ।

Advertisement

ਲਾਈਵਲੌਂਗ ਵੈਲਥ ਦੇ ਸੰਸਥਾਪਕ ਹਰੀਪ੍ਰਸਾਦ ਕੇ. ਅਨੁਸਾਰ, ਇਹ ਵੱਡੀ ਗਿਰਾਵਟ ਮੁੱਖ ਤੌਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਅਤੇ ਭਾਰਤ ਵਰਗੀਆਂ ਊਰਜਾ-ਆਯਾਤ ਕਰਨ ਵਾਲੀਆਂ ਅਰਥਵਿਵਸਥਾਵਾਂ ਲਈ ਵਧਦੀਆਂ ਮੈਕਰੋ-ਆਰਥਿਕ ਚਿੰਤਾਵਾਂ ਕਾਰਨ ਹੋਈ ਹੈ। ਪੀਟੀਆਈ

Advertisement

Advertisement
×