DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sensex: ਭਾਰਤ-ਅਮਰੀਕਾ ਵਪਾਰ ਸਮਝੌਤੇ ਕਾਰਨ ਸ਼ੇਅਰ ਮਾਰਕੀਟ ’ਚ ਵੱਡੀ ਤੇਜ਼ੀ; ਸ਼ੁਰੂਆਤੀ ਰੁਝਾਨ ’ਚ ਸੈਂਸੈਕਸ 3600 ਅੰਕ ਚੜ੍ਹਿਆ

ਸ਼ੁਰੂਆਤੀ ਰੁਝਾਨਾਂ ਵਿੱਚ ਨਿਫਟੀ ਦੇ ਸ਼ੇਅਰ ਵੀ ਚਡ਼੍ਹੇ

  • fb
  • twitter
  • whatsapp
  • whatsapp
Advertisement

ਭਾਰਤ ਤੇ ਅਮਰੀਕਾ ਵਪਾਰ ਸਮਝੌਤਾ ਸਿਰੇ ਚੜ੍ਹਨ ਤੋਂ ਬਾਅਦ ਅੱਜ ਭਾਰਤੀ ਸ਼ੇਅਰ ਮਾਰਕੀਟ ਖੁੱਲ੍ਹਣ ’ਤੇ ਵੱਡੀ ਤੇਜ਼ੀ ਦਿਖਣ ਨੂੰ ਮਿਲੀ। ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 3,656.74 ਅੰਕਾਂ ਦੇ ਵਾਧੇ ਨਾਲ 85,323.20 ’ਤੇ ਖੁੱਲਿਆ ਜਦਕਿ ਨਿਫਟੀ 1,219.65 ਅੰਕਾਂ ਦੇ ਵਾਧੇ ਨਾਲ 26,308.05 ’ਤੇ ਪਹੁੰਚ ਗਿਆ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਤੇ ਭਾਰਤ ਵਪਾਰ ਸਮਝੌਤੇ ਲਈ ਸਹਿਮਤ ਹੋ ਗਏ ਹਨ। ਇਸ ਕਰਾਰ ਤਹਿਤ ਅਮਰੀਕਾ ਭਾਰਤ ਤੋਂ ਦਰਾਮਦ ਵਸਤਾਂ ’ਤੇ ਲੱਗਦੇ ਟੈਰਿਫ ਨੂੰ 25 ਫੀਸਦ ਤੋਂ ਘਟਾ ਕੇ 18 ਫੀਸਦ ਕਰੇਗਾ। ਟਰੰਪ ਦੇ ਬਿਆਨ ਤੋਂ ਬਾਅਦ ਭਾਰਤੀ ਬਾਜ਼ਾਰ ਵਿਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਤੇ ਹਾਂਪੱਖੀ ਰੁਝਾਨਾਂ ਕਾਰਨ ਭਾਰਤੀ ਮਾਰਕੀਟ ਦੇ ਜ਼ਿਆਦਾਤਰ ਸ਼ੇਅਰਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ।

Advertisement

ਆਟੋ ਤੇ ਆਈ ਟੀ ਦੇ ਸ਼ੇਅਰਾਂ ਵਿਚ ਤੇਜ਼ੀ

ਪਿਛਲੇ ਕੁਝ ਦਿਨਾਂ ਤੋਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਘਟਣ ਕਾਰਨ ਸ਼ੇਅਰ ਮਾਰਕੀਟ ਵਿਚ ਨਾਂਹਪੱਖੀ ਰੁਝਾਨ ਦੇਖਣ ਨੂੰ ਮਿਲਿਆ ਸੀ ਤੇ ਜ਼ਿਆਦਾਤਰ ਸ਼ੇਅਰ ਡਿੱਗ ਗਏ ਸਨ ਪਰ ਟਰੰਪ ਦੇ ਟੈਕਸ ਘਟਾਉਣ ਦੇ ਐਲਾਨ ਤੋਂ ਬਾਅਦ ਸ਼ੁਰੂਆਤੀ ਰੁਝਾਨਾਂ ਤੋਂ ਬਾਅਦ ਵੀ ਮਾਰਕੀਟ ਵਿਚ ਤੇਜ਼ੀ ਜਾਰੀ ਰਹੀ। ਇਹ ਤੇਜ਼ੀ ਭਾਵੇਂ ਸ਼ੁਰੂਆਤੀ ਦੌਰ ਜਿੰਨੀ ਨਹੀਂ ਰਹੀ ਪਰ ਸਵੇਰੇ 10.10 ’ਤੇ ਸੈਂਸੈਕਸ 2044 ਅੰਕ ਉਤੇ ਸੀ ਤੇ ਇਸ ਵਿਚ 2.50 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਜਦਕਿ ਨਿਫਟੀ 643 ਅੰਕ ਉਤੇ ਸੀ ਤੇ ਇਸ ਵਿਚ 2.57 ਫੀਸਦੀ ਵਾਧਾ ਦਰਜ ਕੀਤਾ ਗਿਆ।

Advertisement

ਇਸ ਦੌਰਾਨ ਰਿਅਲਟੀ, ਆਟੋ ਤੇ ਆਈਟੀ ਦੇ ਸ਼ੇਅਰਾਂ ਵਿਚ ਸਭ ਤੋਂ ਵੱਧ ਖਰੀਦਦਾਰੀ ਹੋਈ। ਬਜਟ ਵਿਚ ਐਸਟੀਟੀ ਟੈਕਸ ਵਧਾਉਣ ਦੇ ਐਲਾਨ ਤੋਂ ਬਾਅਦ ਸੈਂਸੈਕਸ 1546 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਸੀ। ਇਸ ਤੋਂ ਅਗਲੇ ਦਿਨ ਸੈਂਸੈਕਸ 943 ਅੰਕ ਵਧ ਕੇ 81666 ’ਤੇ ਬੰਦ ਹੋਇਆ।

ਪੀਟੀਆਈ

Advertisement
×