DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੈਂਸੈਕਸ ਤੇ ਨਿਫਟੀ ਦੇ ਸ਼ੇਅਰਾਂ ਵਿੱਚ ਭਾਰੀ ਵਾਧਾ

ਸੈਂਸੈਕਸ 573 ਅੰਕ ਤੇ ਨਿਫਟੀ 182 ਅੰਕ ਵਧਿਆ

  • fb
  • twitter
  • whatsapp
  • whatsapp
Advertisement

ਭਾਰਤੀ ਸ਼ੇਅਰ ਮਾਰਕੀਟ ਵਿਚ ਅੱਜ ਕਈ ਦਿਨਾਂ ਬਾਅਦ ਵੱਡੀ ਤੇਜ਼ੀ ਦਿਖਣ ਨੂੰ ਮਿਲੀ। ਬੀਐਸਈ ਸੈਂਸੈਕਸ ਵਿਚ 573 ਅੰਕ ਤੇ ਨਿਫਟੀ ਵਿਚ 182 ਅੰਕਾਂ ਦਾ ਵਾਧਾ ਹੋਇਆ।

ਵਪਾਰੀਆਂ ਨੇ ਕਿਹਾ ਕਿ ਏਸ਼ਿਆਈ ਮਾਰਕੀਟ ਵਿਚ ਹੁਲਾਰੇ ਤੋਂ ਬਾਅਦ ਇਸ ਦਾ ਅਸਰ ਭਾਰਤੀ ਬਾਜ਼ਾਰ ’ਤੇ ਵੀ ਪਿਆ। 30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 573.41 ਅੰਕ ਵਧ ਕੇ 85,762.01 ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਦਿਨ ਵੇਲੇ ਇਹ ਪੱਧਰ ਵਧ ਕੇ 85,812.27 ’ਤੇ ਪਹੁੰਚ ਗਿਆ ਸੀ। ਦੂਜੇ ਪਾਸੇ 50-ਸ਼ੇਅਰਾਂ ਵਾਲਾ ਨਿਫਟੀ 182 ਅੰਕ ਵਧ ਕੇ 26,328.55 ’ਤੇ ਪਹੁੰਚ ਗਿਆ। ਇਹ ਦਿਨ ਦੌਰਾਨ ਵਧ ਕੇ 26,340 ਦੇ ਸਰਬੋਤਮ ਸਿਖਰ ’ਤੇ ਪਹੁੰਚ ਗਿਆ ਸੀ।

Advertisement

ਸੈਂਸੈਕਸ ਦੇ ਅੱਜ ਐਨਟੀਪੀ ਸੀ, ਟ੍ਰੇਂਟ, ਬਜਾਜ ਫਾਈਨੈਂਸ, ਪਾਵਰ ਗਰਿੱਡ, ਮਾਰੂਤੀ, ਸਟੇਟ ਬੈਂਕ ਆਫ਼ ਇੰਡੀਆ, ਆਈਸੀਆਈਸੀਆਈ ਬੈਂਕ ਅਤੇ ਭਾਰਤ ਇਲੈਕਟ੍ਰਾਨਿਕਸ ਦੇ ਸ਼ੇਅਰ ਸਭ ਤੋਂ ਵੱਧ ਵਧੇ।

Advertisement

ਇਸਦੇ ਉਲਟ ਆਈਟੀਸੀ, ਕੋਟਕ ਮਹਿੰਦਰਾ ਬੈਂਕ, ਟਾਈਟਨ ਕੰਪਨੀ, ਐਕਸਿਸ ਬੈਂਕ ਅਤੇ ਭਾਰਤੀ ਏਅਰਟੈੱਲ ਪਿੱਛੇ ਰਹੇ।

Advertisement
×