DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੈਂਸੈਕਸ ਤੇ ਨਿਫਟੀ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਡਿੱਗੇ

ਘਰੇਲੂ ਸਟਾਕ ਮਾਰਕੀਟ ਸੈਂਸੈਕਸ ਅਤੇ ਨਿਫਟੀ ਨੇ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਦਰਜ ਕੀਤੀ। ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਨਿਕਾਸੀ ਅਤੇ ਗਲੋਬਲ ਟੈਰਿਫ ਨਾਲ ਸਬੰਧਤ ਬੇਯਕੀਨੀ ਨੇ ਨਿਵੇਸ਼ਕਾਂ ਦੀ ਭਾਵਨਾ ਨੂੰ ਅਸਰਅੰਦਾਜ਼ ਕੀਤਾ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ 320.69 ਅੰਕ...

  • fb
  • twitter
  • whatsapp
  • whatsapp
Advertisement
ਘਰੇਲੂ ਸਟਾਕ ਮਾਰਕੀਟ ਸੈਂਸੈਕਸ ਅਤੇ ਨਿਫਟੀ ਨੇ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਦਰਜ ਕੀਤੀ। ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਨਿਕਾਸੀ ਅਤੇ ਗਲੋਬਲ ਟੈਰਿਫ ਨਾਲ ਸਬੰਧਤ ਬੇਯਕੀਨੀ ਨੇ ਨਿਵੇਸ਼ਕਾਂ ਦੀ ਭਾਵਨਾ ਨੂੰ ਅਸਰਅੰਦਾਜ਼ ਕੀਤਾ।

ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ 320.69 ਅੰਕ ਡਿੱਗ ਕੇ 83,249.66 ’ਤੇ ਆ ਗਿਆ ਜਦੋਂ ਕਿ ਐਨਐਸਈ ਨਿਫਟੀ 124.60 ਅੰਕ ਡਿੱਗ ਕੇ 25,573.40 ’ਤੇ ਪਹੁੰਚ ਗਿਆ। ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ ਆਈਸੀਆਈਸੀਆਈ ਬੈਂਕ ਦਾ ਸ਼ੇਅਰ ਤਿੰਨ ਫੀਸਦ ਅਤੇ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ ਦੋ ਪ੍ਰਤੀਸ਼ਤ ਤੋਂ ਵੱਧ ਡਿੱਗ ਗਿਆ।

Advertisement

ਸਨ ਫਾਰਮਾ, ਇਨਫੋਸਿਸ, ਅਡਾਨੀ ਪੋਰਟਸ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਵੀ ਘਾਟੇ ਵਿੱਚ ਰਹੇ। ਟੈਕ ਮਹਿੰਦਰਾ, ਇੰਟਰਗਲੋਬ ਏਵੀਏਸ਼ਨ, ਐਕਸਿਸ ਬੈਂਕ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰਾਂ ਦੇ ਭਾਅ ਚੜ੍ਹੇ।

Advertisement

ਏਸ਼ਿਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦੇ ਕੋਸਪੀ ਅਤੇ ਚੀਨ ਦੇ ਐਸਐਸਈ ਕੰਪੋਜ਼ਿਟ ਵਿੱਚ ਵਾਧਾ ਹੋਇਆ, ਜਦੋਂ ਕਿ ਜਾਪਾਨ ਦੇ ਨਿੱਕੇਈ ਅਤੇ ਹਾਂਗ ਕਾਂਗ ਦੇ ਹੈਂਗ ਸੇਂਗ ਵਿੱਚ ਗਿਰਾਵਟ ਆਈ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਬੰਦ ਹੋਏ।

Advertisement
×