DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

70 ਲੱਖ ਟਨ Urea ਲਈ ਦੂਜਾ Global Tender ਜਾਰੀ

ਸਰਕਾਰ ਨੇ 25 ਲੱਖ ਟਨ ਯੂਰੀਆ ਅਤੇ 50 ਲੱਖ ਟਨ ਡੀ ਏ ਪੀ ਦਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ

  • fb
  • twitter
  • whatsapp
  • whatsapp
Advertisement

ਸਾਉਣੀ ਦੇ ਸੀਜ਼ਨ ਲਈ ਘਰੇਲੂ ਸਪਲਾਈ ਵਧਾਉਣ ਵਾਸਤੇ, ਸਰਕਾਰ ਨੇ ਕੌਮਾਂਤਰੀ ਬਾਜ਼ਾਰ ਵਿੱਚ ਕੀਮਤਾਂ ’ਚ ਭਾਰੀ ਉਛਾਲ ਦੇ ਬਾਵਜੂਦ 70 ਲੱਖ ਟਨ ਯੂਰੀਆ ਦੀ ਦਰਾਮਦ ਲਈ ਦੂਜਾ ਆਲਮੀ ਟੈਂਡਰ ਜਾਰੀ ਕੀਤਾ ਹੈ। ਪੱਛਮੀ ਏਸ਼ੀਆ ਦੇ ਹਾਲੀਆ ਘਟਨਾਕ੍ਰਮ ’ਤੇ ਹੋਈ ਅੰਤਰ-ਮੰਤਰਾਲਾ ਮੀਟਿੰਗ ਦੌਰਾਨ ਖਾਦ ਮੰਤਰਾਲੇ ਦੀ ਵਧੀਕ ਸਕੱਤਰ ਅਪਰਨਾ ਐੱਸ ਸ਼ਰਮਾ ਨੇ ਦੱਸਿਆ ਕਿ ਯੂਰੀਆ ਦੀ ਕੌਮਾਂਤਰੀ ਕੀਮਤ ਫਰਵਰੀ ’ਚ 447 ਅਮਰੀਕੀ ਡਾਲਰ ਪ੍ਰਤੀ ਟਨ ਸੀ, ਜੋ ਹੁਣ ਵਧ ਕੇ 947 ਅਮਰੀਕੀ ਡਾਲਰ ਪ੍ਰਤੀ ਟਨ ਹੋ ਗਈ ਹੈ। ਭਾਰਤ ਨੇ ਹਰਮੁਜ਼ ਜਲ ਮਾਰਗ ਤੋਂ ਬਾਹਰਲੇ ਸਰੋਤਾਂ ਤੋਂ 25 ਲੱਖ ਟਨ ਯੂਰੀਆ ਅਤੇ 50 ਲੱਖ ਟਨ ਡੀ ਏ ਪੀ ਦਾ ਪ੍ਰਬੰਧ ਕਰ ਲਿਆ ਹੈ, ਜਿਸ ਦੀ ਸਪਲਾਈ ਜੂਨ-ਜੁਲਾਈ ਵਿੱਚ ਪਹੁੰਚਣ ਦੀ ਉਮੀਦ ਹੈ। ਸ਼ਰਮਾ ਨੇ ਕਿਹਾ, ‘‘ਅਸੀਂ 70 ਲੱਖ ਟਨ ਯੂਰੀਆ ਲਈ ਟੈਂਡਰ ਜਾਰੀ ਕੀਤਾ ਹੈ, ਜਿਸ ਲਈ ਪ੍ਰਕਿਰਿਆ ਚੱਲ ਰਹੀ ਹੈ।’’

ਅਲ ਨੀਨੋ ਦੇ ਮੱਦੇਨਜ਼ਰ ਫਸਲ ਨਿਗਰਾਨ ਗਰੁੱਪ ਕਾਇਮ

Advertisement

ਨਵੀਂ ਦਿੱਲੀ: ਅਲ ਨੀਨੋ ਕਾਰਨ ਆਮ ਨਾਲੋਂ ਘੱਟ ਮੌਨਸੂਨ ਰਹਿਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਦੱਸਿਆ ਕਿ ਖੇਤੀਬਾੜੀ ਮੰਤਰਾਲੇ ਨੇ ਸਾਉਣੀ ਦੀਆਂ ਫਸਲਾਂ ਦਾ ਜੋਖ਼ਮ ਘਟਾਉਣ ਲਈ ਫਸਲ ਮੌਸਮ ਨਿਗਰਾਨ ਅਤੇ ਸੰਕਟ ਪ੍ਰਬੰਧਨ ਸਮੂਹ ਬਣਾਏ ਹਨ। ਸੂਬਾ ਸਰਕਾਰਾਂ ਨੂੰ ਸੰਕਟ ਪ੍ਰਬੰਧਨ ਯੋਜਨਾ ਵੀ ਭੇਜੀ ਹੈ। ਪੱਛਮੀ ਏਸ਼ੀਆ ਦੇ ਹਾਲੀਆ ਘਟਨਾਕ੍ਰਮ ਦੇ ਪ੍ਰਸੰਗ ਵਿੱਚ ਹੋਈ ਅੰਤਰ-ਮੰਤਰਾਲਾ ਮੀਟਿੰਗ ਦੌਰਾਨ ਭੋਜਨ ਅਤੇ ਖਾਦ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ’ਤੇ ਵੀ ਚਰਚਾ ਕੀਤੀ ਗਈ।

Advertisement

Advertisement
×